NEET PG 2023 Result out News : ਪ੍ਰੀਖਿਆ ਤੋਂ ਮਹਿਜ਼ 9 ਦਿਨ ਮਗਰੋਂ ਨੀਟ ਪੀਜੀ ਦਾ ਨਤੀਜਾ ਐਲਾਨਿਆ
Advertisement
Article Detail0/zeephh/zeephh1609905

NEET PG 2023 Result out News : ਪ੍ਰੀਖਿਆ ਤੋਂ ਮਹਿਜ਼ 9 ਦਿਨ ਮਗਰੋਂ ਨੀਟ ਪੀਜੀ ਦਾ ਨਤੀਜਾ ਐਲਾਨਿਆ

NEET PG 2023 Result out News : ਨੀਟ ਪੀਜੀ ਦੀ ਪ੍ਰੀਖਿਆ ਦੇ ਚੁੱਕੇ ਵਿਦਿਆਰਥੀਆਂ ਦੇ ਇੰਤਜ਼ਾਰ ਦੀ ਘੜੀ ਖ਼ਤਮ ਹੋ ਗਈ ਹੈ। ਨੈਸ਼ਨਲ ਪ੍ਰੀਖਿਆ ਬੋਰਡ ਨੇ ਪ੍ਰੀਖਿਆ ਲੈਣ ਤੋਂ ਸਿਰਫ਼ 9 ਦਿਨ ਮਗਰੋਂ ਹੀ ਨਤੀਜਾ ਐਲਾਨ ਦਿੱਤਾ ਹੈ।

NEET PG 2023 Result out News : ਪ੍ਰੀਖਿਆ ਤੋਂ ਮਹਿਜ਼ 9 ਦਿਨ ਮਗਰੋਂ ਨੀਟ ਪੀਜੀ ਦਾ ਨਤੀਜਾ ਐਲਾਨਿਆ

NEET PG 2023 Result out News : ਨੈਸ਼ਨਲ ਪ੍ਰੀਖਿਆ ਬੋਰਡ ਨੇ ਨੀਟ ਪੀਜੀ-2023 ਦਾ ਨਤੀਜਾ ਅੱਜ ਐਲਾਨਿਆ ਦਿੱਤਾ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ ਕਿ ਨਤੀਜੇ ਵਿੱਚ ਪਾਸ ਐਲਾਨੇ ਗਏ ਸਾਰੇ ਵਿਦਿਆਰਥੀਆਂ ਨੂੰ ਵਧਾਈ। NBEMS ਨੇ ਨੀਟ ਪੀਜੀ ਪ੍ਰੀਖਿਆ ਲੈ ਕੇ ਰਿਕਾਰਡ ਸਮੇਂ ਵਿੱਚ ਨਤੀਜਾ ਐਲਾਨ ਕੇ ਇੱਕ ਵਾਰ ਫਿਰ ਸ਼ਾਨਦਾਰ ਕੰਮ ਕੀਤਾ ਹੈ। ਨੈਸ਼ਨਲ ਐਲੀਜੀਬਿਲਟੀ-ਕਮ-ਐਂਟਰੈਂਸ ਟੈਸਟ ਪੋਸਟ ਗ੍ਰੈਜੂਏਟ ਯਾਨੀ ਨੀਟ ਪੀਜੀ ਵਿੱਚ ਸ਼ਾਮਲ ਹੋਣ ਵਾਲੇ ਉਮੀਦਵਾਰ natboard.edu.in ਅਤੇ nbe.edu.in 'ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।

ਰਾਸ਼ਟਰੀ ਪ੍ਰੀਖਿਆ ਬੋਰਡ (NBE)ਨੇ ਨੈਸ਼ਨਲ ਐਲੀਜੀਬਿਲਟੀ-ਕਮ-ਐਂਟਰੈਂਸ ਟੈਸਟ ਪੋਸਟ ਗ੍ਰੈਜੂਏਟ (NEET PG 2023)  5 ਮਾਰਚ 2023 ਨੂੰ ਲਈ ਗਈ ਸੀ। ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ 'ਤੇ ਲਗਭਗ 2.90 ਲੱਖ ਮੈਡੀਕਲ ਗ੍ਰੈਜੂਏਟ ਉਮੀਦਵਾਰਾਂ ਨੇ ਨੀਟ ਪੀਜੀ 2023 ਦੀ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ। ਪੀਜੀ ਉਮੀਦਵਾਰਾਂ ਲਈ ਇੰਟਰਨਸ਼ਿਪ ਪੂਰੀ ਕਰਨ ਦੀ ਸਮਾਂ ਹੱਦ 11 ਅਗਸਤ ਤੱਕ ਵਧਾ ਦਿੱਤੀ ਗਈ ਹੈ ਅਤੇ ਸਤੰਬਰ ਵਿੱਚ ਕੌਂਸਲਿੰਗ ਸ਼ੁਰੂ ਹੋਣ ਦੀ ਉਮੀਦ ਹੈ।

ਇਸ ਸਾਲ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਨੇ ਰਿਕਾਰਡ 9 ਦਿਨਾਂ ਵਿੱਚ NEET PG 2023 ਦਾ ਨਤੀਜਾ ਜਾਰੀ ਕੀਤਾ ਹੈ। NEET PG ਦਾਖ਼ਲਾ ਪ੍ਰੀਖਿਆ 5 ਮਾਰਚ ਨੂੰ ਹੀ ਕਰਵਾਈ ਗਈ ਸੀ। ਪਿਛਲੇ ਸਾਲ ਪ੍ਰੀਖਿਆ ਦੇ 10 ਦਿਨਾਂ ਦੇ ਅੰਦਰ ਨਤੀਜੇ ਐਲਾਨੇ ਗਏ ਸਨ। ਇਹ ਰਿਕਾਰਡ ਇਸ ਸਾਲ ਟੁੱਟ ਗਿਆ ਸੀ ਅਤੇ NBE ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ।

ਇਹ ਵੀ ਪੜ੍ਹੋ: Kotkapura Firing Case: ਕੋਟਕਪੂਰਾ ਗੋਲੀਕਾਂਡ ਮਾਮਲੇ 'ਤੇ SIT ਨੇ ਜਾਰੀ ਕੀਤੀਆਂ ਤਸਵੀਰਾਂ

ਪਿਛਲੇ ਸਾਲ NEET PG 2022 ਦਾ ਨਤੀਜਾ ਜਾਰੀ ਕਰਨ ਦੇ ਨਾਲ ਮੈਡੀਕਲ ਸਾਇੰਸਜ਼ ਵਿੱਚ ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨਜ਼ (NBE/NBEMS) ਨੇ ਵੀ NEET PG 2022 ਦਾ ਕੱਟ ਆਫ ਜਾਰੀ ਕੀਤਾ ਸੀ। ਜਿੱਥੇ ਪਿਛਲੇ ਸਾਲ ਵਾਂਗ ਜਨਰਲ/ਈਡਬਲਯੂਐਸ ਸ਼੍ਰੇਣੀ ਲਈ NEET PG 2022 ਕੱਟ ਆਫ ਸਕੋਰ 800 ਵਿੱਚੋਂ 275 ਸੀ। ਜਦੋਂ ਕਿ SC/ST/OBC (ਪੀਡਬਲਯੂਡੀ ਸਮੇਤ) ਲਈ ਕੱਟ ਆਫ 245 ਸੀ ਅਤੇ ਇਹ ਗੈਰ ਰਾਖਵੇਂ ਤੇ ਜਨਰਲ ਸ਼੍ਰੇਣੀ ਦੇ ਪੀਡਬਲਯੂਡੀ ਸ਼੍ਰੇਣੀ ਦੇ ਉਮੀਦਵਾਰਾਂ ਲਈ 260 ਸੀ।

ਇਹ ਵੀ ਪੜ੍ਹੋ : Ludhiana Kinner Viral Video: ਪੰਜਾਬ 'ਚ ਕਿੰਨਰਾਂ ਦੀ ਬੇਰਹਿਮੀ ਨਾਲ ਕੁੱਟਮਾਰ, ਦੂਜੇ ਦੇ ਇਲਾਕੇ 'ਚ ਵਧਾਈਆਂ ਮੰਗਣ 'ਤੇ ਹੋਇਆ ਵਿਵਾਦ

Trending news