Aadhar Update ਨੂੰ ਲੈਕੇ ਸਰਕਾਰ ਨੇ ਨਵਾਂ ਨਿਯਮ ਕੀਤਾ ਜਾਰੀ, ਜਾਣੋ Step Wise
Advertisement

Aadhar Update ਨੂੰ ਲੈਕੇ ਸਰਕਾਰ ਨੇ ਨਵਾਂ ਨਿਯਮ ਕੀਤਾ ਜਾਰੀ, ਜਾਣੋ Step Wise

 Unique Identication Authority of India (UIDAI) ਨੇ ਦੇਸ਼ ਦੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੈ ਕਿ ਆਪਣੇ ਮੌਜੂਦਾ ਪਤਾ ਉਦੋਂ ਅਪਡੇਟ ਕਰ ਸਕਦੇ ਹੋ ਜਦ ਉਨ੍ਹਾਂ ਦੇ ਕੋਲ ਕੋਈ Address Proof ਦੇ ਲਈ ਦਸਤਾਵੇਜ਼ ਨਹੀਂ ਹੈ  

 Unique Identication Authority of India (UIDAI) ਨੇ ਦੇਸ਼ ਦੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੈ ਕਿ ਆਪਣੇ ਮੌਜੂਦਾ ਪਤਾ ਉਦੋਂ ਅਪਡੇਟ ਕਰ ਸਕਦੇ ਹੋ ਜਦ ਉਨ੍ਹਾਂ ਦੇ ਕੋਲ ਕੋਈ Address Proof ਦੇ ਲਈ ਦਸਤਾਵੇਜ਼ ਨਹੀਂ ਹੈ

ਦਿੱਲੀ : ਜੇਕਰ ਤੁਸੀਂ ਇੱਕ ਮਕਾਨ ਤੋਂ ਸ਼ਿਫਟ ਹੋ ਕੇ ਦੂਜੇ ਮਕਾਨ ਵਿੱਚ ਗਏ ਹੋ ਪਰ ਆਧਾਰ ਦੇ ਵਿੱਚ ਪਤਾ ਅਪਡੇਟ ਨਹੀਂ ਹੋਣ ਤੋਂ ਪਰੇਸ਼ਾਨ ਹੋ ਕਿਉਂਕਿ ਤੁਹਾਡੇ ਕੋਲ ਕੋਈ ਵੈਲਿਡ ਡਾਕੂਮੈਂਟ ਪਰੂਫ ਨਹੀਂ ਹੈ ਜਿਸ ਨਾਲ ਤੁਸੀਂ ਆਧਾਰ ਉੱਤੇ ਪਤਾ ਅਪਡੇਟ ਕਰ ਸਕੋ ਤਾਂ ਚਿੰਤਾ ਕਰਨ ਦੀ ਜ਼ਰੂਰਤ  ਨਹੀਂ ਹੈ. Unique Identication Authority of India (UIDAI) ਨੇ ਦੇਸ਼ ਦੇ ਲੋਕਾਂ ਨੂੰ ਇਹ ਸਹੂਲਤ ਦਿੱਤੀ ਹੈ ਕਿ ਆਪਣੇ ਮੌਜੂਦਾ ਪਤਾ ਉਦੋਂ ਅਪਡੇਟ ਕਰ ਸਕਦੇ ਹੋ ਜਦ ਉਨ੍ਹਾਂ ਦੇ ਕੋਲ ਕੋਈ Address Proof ਦੇ ਲਈ ਦਸਤਾਵੇਜ਼ ਨਹੀਂ ਹੈ  

UIDAI ਦੇ ਮੁਤਾਬਿਕ ਇਹ ਕੰਮ ਤੁਸੀਂ ਇੱਕ ਐਡਰੈੱਸ ਵੇਰੀਫਾਇਰ  (Address Verifier) ਦੀ ਮਦਦ ਨਾਲ ਇੱਕ ਐਡਰੈੱਸ ਵੈਲੀਡੇਸ਼ਨ ਲੈਟਰ ਆਨਲਾਈਨ ਭੇਜ ਕੇ ਕਰ ਸਕਦੇ ਹੋ  

ਕਦੋਂ ਕਰ ਸਕਦੇ ਹੋ ਇਸ ਸਰਵਿਸ ਦਾ ਇਸਤੇਮਾਲ  

ਇਹ ਸਰਵਿਸ ਉਨ੍ਹਾਂ ਦੇ ਲਈ ਫਾਇਦੇਮੰਦ ਹੈ ਜੋ ਇੱਕ ਥਾਂ ਤੋਂ ਦੂਜੀ ਜਗ੍ਹਾ ਸ਼ਿਫਟ ਹੋਏ ਨੇ, ਜਿਵੇਂ ਕਿਸੇ ਦਾ ਵਿਆਹ ਹੋ ਜਾਏ ਤਾਂ ਇਹ ਸਰਵਿਸ ਦੇ ਜ਼ਰੀਏ ਆਪਣਾ ਪਤਾ ਆਨਲਾਈਨ ਬੜੀ ਆਸਾਨੀ ਨਾਲ ਬਦਲ ਸਕਦੇ ਹਨ  

Address Verifier ਕੌਣ ਹੋ ਸਕਦਾ ਹੈ 

ਤੁਹਾਡਾ Address Verifier ਕਿਸੇ ਵੀ ਪਰਿਵਾਰ ਦਾ ਮੈਂਬਰ ਦੋਸਤ ਮਕਾਨ ਮਾਲਿਕ ਹੋ ਸਕਦਾ ਹੈ ਜੋ ਤੁਹਾਡੇ ਉਸ ਪਤੇ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਸਕੇ, ਪਤਾ ਉਦੋਂ ਹੀ ਅਪਡੇਟ ਹੋ ਸਕਦਾ ਹੈ ਜਦੋਂ ਤੁਸੀਂ ਕੁਝ ਸ਼ਰਤਾਂ ਪੂਰੀਆਂ ਕਰਦੇ ਹੋ  

1. ਰੈਜ਼ੀਡੈਂਟ ਅਤੇ  Address Verifier ਦੋਵਾਂ ਦੇ ਮੋਬਾਇਲ ਨੰਬਰ ਆਪਣੇ ਆਪਣੇ ਆਧਾਰ ਨਾਲ ਲਿੰਕ ਹੋਣੇ ਚਾਹੀਦੇ ਹਨ.

2. ਰੈਜ਼ੀਡੈਂਟ ਅਤੇ Address Verifier ਦਾ OTP ਦੇ ਜ਼ਰੀਏ ਅਥੈਂਟੀਕੇਸ਼ਨ ਹੋਣਾ ਚਾਹੀਦਾ ਹੈ  

3. ਪਤੇ ਦਾ ਆਧਾਰ ਵਿੱਚ ਇਸਤੇਮਾਲ ਕਰਨ ਦੇ ਲਈ   Address Verifier ਦੀ ਮਨਜ਼ੂਰੀ ਹੋਣੀ ਚਾਹੀਦੀ ਹੈ  

ਹੁਣ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਆਧਾਰ ਵਿੱਚ ਆਪਣਾ ਪਤਾ ਆਨਲਾਈਨ ਅਪਡੇਟ ਕਿਵੇਂ ਕਰ ਸਕਦੇ ਹੋ

 ਇਸ ਤਰ੍ਹਾਂ ਕਰੋ Aadhaar ਦੇ 'ਚ ਪਤਾ ਅਪਡੇਟ ਕਰੋ  

1. ਸਭ ਤੋਂ ਪਹਿਲਾਂ  UIDAI ਦੀ ਵੈੱਬਸਾਈਟ   https://uidai.gov.in/ 'ਤੇ ਜਾਓ ਅਤੇ 'My Aadhaar'ਮੈਨਿਊ ਵਿੱਚ 'Address Validation Letter' ਉੱਤੇ ਕਲਿੱਕ ਕਰੋ  

2. ਤੁਸੀਂ ਸਿੱਧਾ 'Request for Address Validation Letter'ਪੇਜ ਉੱਤੇ ਪਹੁੰਚ ਜਾਉਗੇ   

3. ਇੱਥੇ ਤੁਸੀਂ ਆਪਣਾ 12 ਨੰਬਰਾਂ ਦਾ ਆਧਾਰ ਨੰਬਰ ਪਾਓ ਅਤੇ ਫਿਰ 16- ਨੰਬਰ ਦਾ  Virtual ID ਪਾਓ

4. ਕੈਪਚਰ ਕਰਨ ਤੋਂ ਬਾਅਦ 'Send OTP'ਉੱਤੇ ਕਲਿੱਕ ਕਰੋ  

5. ਰਜਿਸਟਰਡ ਮੋਬਾਇਲ ਨੰਬਰ ਉੱਤੇ ਤੁਹਾਨੂੰ OTP ਮਿਲੇਗਾ ਉਸ ਨੂੰ ਪਾਉਣ ਤੋਂ ਬਾਅਦ 'Login' ਕਰੋ

6.  ਹੁਣ ਤੁਸੀਂ Address Verifier ਦੀ ਡਿਟੇਲ ਨੂੰ ਭਰੋ ਉਨ੍ਹਾਂ ਦਾ ਆਧਾਰ ਨੰਬਰ ਵੀ ਭਰੋ  

7. Address Verifier ਨੂੰ ਇੱਕ SMS ਮਿਲੇਗਾ ਜਿਸ ਵਿੱਚ ਇੱਕ ਲਿੰਕ ਹੋਵੇਗਾ ਉਸ ਉੱਤੇ ਕਲਿੱਕ ਕਰਕੇ ਉਸਨੂੰ ਮਨਜ਼ੂਰੀ ਦੇਣੀ ਹੋਵੇਗੀ  

8. ਇਸ ਤੋਂ ਬਾਅਦ ਇੱਕ ਦੂਜਾ SMS ਮਿਲੇਗਾ OTP ਦੇ ਨਾਲ ਉਸ ਨੂੰ ਭਰੋ ਅਤੇ ਕੈਪਚਰ ਵੀ ਕਰੋ ਅਤੇ ਵੈਰੀਫਾਈ ਕਰੋ  

9. ਜਦੋਂ ਇਹ ਵੈਰੀਫਾਈ ਹੋ ਜਾਏਗਾ ਤਾਂ ਤੁਹਾਨੂੰ Service Request Number (SRN) SMSਦੇ ਜ਼ਰੀਏ ਮਿਲੇਗਾ  

10. 'SRN'ਦੇ ਜ਼ਰੀਏ ਲੌਗਇਨ ਕਰੋ ਅਤੇ ਐਡਰੈੱਸ ਨੂੰ ਪ੍ਰੀਵੀਊ ਕਰੋ ਉਸ ਨੂੰ ਐਡਿਟ ਕਰੋ ਅਤੇ ਸਬਮਿਟ ਕਰ ਦੇਵੋ ਆਪਣਾ   'Update Request Number' (URN) ਨੂੰ NO ਕਰ ਲਵੋ

 

Trending news