30 ਸਾਲ ਤੋਂ ਭਾਰਤ ਦੀ ਨਾਗਰਿਕਤਾ ਲਈ ਤਰਸ ਰਹੇ ਨੇ ਇਹ ਸਿੱਖ,ਹੁਣ ਸ੍ਰੀ ਅਕਾਲ ਤਖ਼ਤ ਲਗਾਈ ਗੁਹਾਰ
Advertisement
Article Detail0/zeephh/zeephh726774

30 ਸਾਲ ਤੋਂ ਭਾਰਤ ਦੀ ਨਾਗਰਿਕਤਾ ਲਈ ਤਰਸ ਰਹੇ ਨੇ ਇਹ ਸਿੱਖ,ਹੁਣ ਸ੍ਰੀ ਅਕਾਲ ਤਖ਼ਤ ਲਗਾਈ ਗੁਹਾਰ

ਅਫਗਾਨੀ ਨਾਗਰਿਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ 

ਅਫਗਾਨੀ ਨਾਗਰਿਕਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ

ਪਰਮਵੀਰ ਰਿਸ਼ੀ/ਅੰਮ੍ਰਿਤਸਰ :  30 ਸਾਲਾਂ ਤੋਂ ਭਾਰਤ ਵਿੱਚ ਵੱਸ ਰਿਹਾ ਅਫ਼ਗ਼ਾਨੀ ਸਿੱਖ ਭਾਈਚਾਰਾ ਹੁਣ ਵੀ ਨਾਗਰਿਕਤਾਂ ਦੇ ਲਈ ਤਰਸ ਰਿਹਾ ਹੈ,ਭਾਰਤ ਨੇ ਨਾਗਰਿਕਤਾ ਕਾਨੂੰਨ ਵਿੱਚ ਬਦਲਾਅ ਕੀਤਾ ਹੈ ਪਰ ਹੁਣ ਵੀ ਇੰਨਾ ਸਿੱਖ ਭਾਈਚਾਰੇ ਨੂੰ ਨਾਗਰਿਕਤਾ ਦੀ ਉਡੀਕ ਹੈ, ਹੁਣ ਅਫ਼ਗ਼ਾਨੀ ਸਿੱਖ ਭਾਈਚਾਰੇ ਨੇ ਭਾਰਤ ਸਰਕਾਰ ਵਿੱਚ ਸਥਾਈ ਨਾਗਰਿਕਤਾ ਦੇ ਲਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਨਾਲ ਮੁਲਾਕਾਤ ਕੀਤੀ ਹੈ ਅਤੇ ਭਾਰਤ ਸਰਕਾਰ ਦੇ ਸਾਹਮਣੇ ਨਾਗਰਿਕਤਾ ਮੁੱਦਾ ਚੁੱਕਣ ਦੀ ਅਪੀਲ ਕੀਤੀ ਹੈ 
  
 ਅਫ਼ਗ਼ਾਨੀ ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਅਫ਼ਗ਼ਾਨਿਸਤਾਨ ਦੇ ਕਟਰ ਪੰਥੀਆਂ ਤੋਂ ਤੰਗ ਆਕੇ ਉਹ ਭਾਰਤ ਵਿੱਚ ਆਕੇ ਵਸੇ ਸਨ ਪਰ ਹੁਣ ਵੀ ਉਹ ਭਾਰਤ ਵਿੱਚ ਸ਼ਰਨਾਰਥੀ ਦੇ ਰੂਪ ਵਿੱਚ ਰਹਿ ਰਹੇ ਨੇ,ਹਰ ਵਾਰ ਉਨ੍ਹਾਂ ਨੂੰ ਵੀਜ਼ਾ ਲੈਣ ਪੈਂਦਾ ਹੈ,ਅਫ਼ਗ਼ਾਨੀ ਨਾਗਰਿਕਾਂ ਨੇ ਆਪਣੇ ਨਾਲ ਹੋ ਰਹੇ ਜ਼ੁਲਮ ਬਾਰੇ ਵੀ ਜਾਣਕਾਰੀ ਦਿੱਤੀ ਕਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਅਫ਼ਗਾਨਿਸਤਾਨ ਵਿੱਚ ਨਿਸ਼ਾਨਾ ਬਣਾਇਆ ਜਾਂਦਾ ਹੈ
 
 ਦਿੱਲੀ ਵਿੱਚ ਤਕਰੀਬਨ 40 ਹਜ਼ਾਰ ਅਫ਼ਗ਼ਾਨੀ ਸਿੱਖ ਪਰਿਵਾਰ ਰਹਿੰਦੇ ਨੇ,ਇੰਨਾ ਵਿੱਚੋਂ ਹੁਣ ਤੱਕ ਕੁੱਝ ਹੀ ਪਰਿਵਾਰਾਂ ਨੂੰ ਭਾਰਤੀ ਨਾਗਰਿਕਤਾ ਮਿਲੀ ਹੈ, CAA ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਭਾਰਤ ਵਿੱਚ 700 ਹੋਰ ਸਿੱਖਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਚੱਲ ਰਹੀ ਹੈ, ਇਨ੍ਹਾਂ ਸਿੱਖਾਂ ਨੂੰ  ਵੱਖ-ਵੱਖ ਜਥਿਆਂ ਦੇ ਰੂਪ ਵਿੱਚ ਭਾਰਤ ਲਿਆਇਆ ਜਾਵੇਗਾ,  26 ਜੁਲਾਈ ਨੂੰ 11 ਸਿੱਖਾਂ ਦਾ ਪਹਿਲਾਂ ਜੱਥਾ ਭਾਰਤ ਪਹੁੰਚਿਆ ਸੀ  

 

 

Trending news