ਭਾਰਤ ਭੂਸ਼ਨ ਆਸ਼ੂ ਦੀ ਰਿਹਾਇਸ਼ ਘੇਰਨ ਗਏ ਆਪ ਆਗੂ Covid ਨਿਯਮ ਭੁੱਲੇ, ਖੁਰਾਕ ਮੰਤਰੀ ਵੱਲੋਂ ਫੋਨ 'ਤੇ ਮਿਲੇ ਭਰੋਸੇ ਉੱਤੇ ਵੀ ਨਹੀਂ ਯਕੀਨ, ਕਿਹਾ ਆਪ ਕਰਾਂਗੇ ਮੰਡੀਆਂ ਦਾ ਦੌਰਾ

ਸੂਬੇ ਵਿੱਚ ਕਣਕ ਦੀ ਫਸਲ ਦੀ ਖਰੀਦ ਚੱਲ ਰਹੀ ਹੈ ਲਗਾਤਾਰ ਖ਼ਬਰਾਂ ਆ ਰਹੀਆਂ ਸਨ ਕਿ ਮੰਡੀਆਂ ਵਿੱਚ ਫ਼ਸਲ ਖ਼ਰੀਦ ਦੇ ਇੰਤਜ਼ਾਮਾਤ  ਅਤੇ ਬਾਰਦਾਨੇ ਦੀ ਵੀ ਕਮੀ ਦੱਸੀ ਜਾ ਰਹੀ ਸੀ ਜਦ ਕਿ ਸਰਕਾਰ ਵੱਲੋਂ ਵਿਰੋਧੀ ਧਿਰ ਵੱਲੋਂ ਲਗਾਏ ਗਏ ਦੋਸ਼ ਲਗਾਤਾਰ ਨਕਾਰੇ ਜਾ ਰਹੇ ਸਨ 

ਭਾਰਤ ਭੂਸ਼ਨ ਆਸ਼ੂ ਦੀ ਰਿਹਾਇਸ਼ ਘੇਰਨ ਗਏ ਆਪ ਆਗੂ Covid ਨਿਯਮ ਭੁੱਲੇ, ਖੁਰਾਕ ਮੰਤਰੀ ਵੱਲੋਂ ਫੋਨ 'ਤੇ ਮਿਲੇ ਭਰੋਸੇ ਉੱਤੇ ਵੀ ਨਹੀਂ ਯਕੀਨ, ਕਿਹਾ ਆਪ ਕਰਾਂਗੇ ਮੰਡੀਆਂ ਦਾ ਦੌਰਾ
ਫ਼ਸਲ ਖ਼ਰੀਦ ਦੇ ਮੁੱਦੇ ਤੇ ਸੰਧਵਾ ਨੇ ਸਰਕਾਰ ਨੂੰ ਪਾਇਆ ਘੇਰਾ

ਨਿਤਿਕਾ ਮਹੇਸ਼ਵਰੀ /ਚੰਡੀਗੜ੍ਹ : ਸੂਬੇ ਵਿੱਚ ਕਣਕ ਦੀ ਫਸਲ ਦੀ ਖਰੀਦ ਚੱਲ ਰਹੀ ਹੈ ਲਗਾਤਾਰ ਖ਼ਬਰਾਂ ਆ ਰਹੀਆਂ ਸਨ ਕਿ ਮੰਡੀਆਂ ਵਿੱਚ ਫ਼ਸਲ ਖ਼ਰੀਦ ਦੇ ਇੰਤਜ਼ਾਮਾਤ  ਅਤੇ ਬਾਰਦਾਨੇ ਦੀ ਵੀ ਕਮੀ ਦੱਸੀ ਜਾ ਰਹੀ ਸੀ ਜਦ ਕਿ ਸਰਕਾਰ ਵੱਲੋਂ ਵਿਰੋਧੀ ਧਿਰ ਵੱਲੋਂ ਲਗਾਏ ਗਏ ਦੋਸ਼ ਲਗਾਤਾਰ ਨਕਾਰੇ ਜਾ ਰਹੇ ਸਨ  

ਇਸੇ ਦੇ ਚੱਲਦੇ ਅੱਜ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਦੇ ਵੱਲੋਂ  ਆਪਣੇ ਪਾਰਟੀ ਵਰਕਰਾਂ ਦੇ ਨਾਲ ਮਿਲ ਕੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਰਿਹਾਇਸ਼ ਦਾ ਸੈਕਟਰ 39 ਵਿਖੇ ਘਿਰਾਓ ਕੀਤਾ ਗਿਆ.  ਹਾਲਾਂਕਿ ਉਸ ਵੇਲੇ ਖ਼ੁਰਾਕ ਮੰਤਰੀ ਆਪਣੇ ਘਰ ਵਿੱਚ ਮੌਜੂਦ ਨਹੀਂ ਸਨ. ਪਰ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਹੀ ਸਰਕਾਰ ਅਤੇ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ. 

ਆਪ ਆਗੂਆਂ ਨੇ ਨਹੀਂ ਰੱਖਿਆ ਕੋਵਿਡ ਨੇਮਾਂ ਦਾ ਖ਼ਿਆਲ  
ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਦੇ ਵਿੱਚ ਆਪ ਆਗੂ ਐਨੇ ਮਸ਼ਗੂਲ ਹੋ ਗਏ ਕਿ ਉਨ੍ਹਾਂ ਨੇ ਕੋਰੋਨਾ ਨਿਯਮਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਨਹੀਂ ਸਮਝਿਆ। ਇਸ ਤੋਂ ਬਾਅਦ ਥਾਣਾ 39 ਦੇ SHO  ਇੰਸਪੈਕਟਰ ਅਮਨਜੋਤ ਸਿੰਘ ਦੇ ਵੱਲੋਂ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਮਝਾਇਆ ਗਿਆ, ਕਿ ਕਰੋ  ਨਾਂ ਦੀ ਇਸ ਮੁਸ਼ਕਿਲ ਘੜੀ ਦੇ ਵਿੱਚ ਜ਼ਰੂਰੀ ਹੈ ਕਿ ਕੋਰੋਨਾ ਮਾਨਕਾਂ ਦਾ ਪਾਲਣ ਕੀਤਾ ਜਾਵੇ ਇਸ ਤੋਂ ਬਾਅਦ ਕੁਲਤਾਰ ਸਿੰਘ ਸੰਧਵਾਂ ਅਤੇ SHO ਵਿਚਕਾਰ ਤਲਖੀ ਵੀ ਵੇਖਣ ਨੂੰ ਮਿਲੀ।  ਜਲਦੀ ਮਾਮਲੇ ਨੂੰ ਸ਼ਾਂਤ ਕਰਦੇ ਹੋਏ ਵਿਧਾਇਕ ਕੁਲਤਾਰ ਸੰਧਵਾਂ ਨੇ ਆਪਣੇ ਨਾਲ ਆਏ ਵਰਕਰਾਂ ਨੂੰ ਸਮਝਾਇਆ ਤੇ ਫਿਰ ਆਪ ਆਗੂ ਭਾਰਤ ਭੂਸ਼ਣ ਆਸ਼ੂ ਦੇ ਘਰ ਦੇ ਬਾਹਰ ਬੈਠ ਗਏ.

 ਮੰਤਰੀ ਨੇ ਫੋਨ ਉੱਤੇ ਦਿੱਤਾ ਭਰੋਸਾ 
ਪ੍ਰਦਰਸ਼ਨ ਦੇ ਕੁਝ ਦੇਰ ਬਾਅਦ ਕੈਬਨਿਟ ਮੰਤਰੀ ਦੇ PA ਨੇ  ਆਪ ਆਗੂ ਕੁਲਤਾਰ ਸੰਧਵਾਂ ਨਾਲ ਖੁਰਾਕ ਮੰਤਰੀ ਦੀ ਗੱਲ ਕਰਵਾਈ। ਕੈਬਿਨੇਟ ਮੰਤਰੀ ਵੱਲੋਂ ਸੰਧਵਾਂ ਨੂੰ ਭਰੋਸਾ ਦਵਾਇਆ ਗਿਆ ਕਿ  ਮੈਂ ਆਪ ਰੋਜ਼ਾਨਾ ਮੰਡੀਆਂ ਦਾ ਦੌਰਾ ਕਰ ਰਿਹਾ ਹਾਂ ਤੁਸੀਂ ਚਾਹੋ ਤਾਂ ਮੇਰੇ ਨਾਲ ਲਾ ਸਕਦੇ ਹੋ. ਉਨ੍ਹਾਂ ਕਿਹਾ ਕਿ ਮੈਂ ਹਦਾਇਤਾਂ ਦੇ ਦਿੱਤੀਆਂ ਹਨ ਜਲਦ ਹੀ ਬਾਰਦਾਨੇ ਦੀ ਕਮੀ ਨੂੰ ਵੀ ਦੂਰ ਕਰ ਦਿੱਤਾ ਜਾਏਗਾ ਤੇ ਕਨਕ ਦੀ ਖ਼ਰੀਦ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ। ਪਰ ਆਪ ਆਗੂ ਵੱਲੋਂ ਮੰਤਰੀ ਦੇ ਭਰੋਸੇ 'ਤੇ ਯਕੋੰ ਨਾ ਕਰਦੇ ਹੋਏ ਆਪ ਮੰਡੀਆਂ ਵਿੱਚ ਜਾਣ ਦੀ ਗੱਲ ਆਖੀ ਗਈ.
  
 ਫ਼ਸਲ ਖ਼ਰੀਦ ਦੇ ਮੁੱਦੇ ਤੇ ਸੰਧਵਾ ਨੇ ਸਰਕਾਰ ਨੂੰ ਪਾਇਆ ਘੇਰਾ
 ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ ਅਤੇ ਮਾਨਸਿਕ ਤਣਾਅ ਨਾਲ ਲੜ ਰਿਹਾ ਅਜਿਹੇ ਸਮੇਂ ਵਿੱਚ ਕਿਸਾਨਾਂ ਤੇ ਪ੍ਰਤੀ ਸਰਕਾਰ ਜੋ ਰਵੱਈਆ ਅਪਣਾ ਰਹੇ  ਰਹੀ ਹੈ ਉਹ ਨਿੰਦਣਯੋਗ ਹੈ ਕਣਕ ਦੀ ਖਰੀਦ ਦੇ ਲਈ ਚੰਗੀ ਵਿਵਸਥਾ ਨਹੀਂ ਹੈ ਕਿਸਾਨਾਂ ਦੇ ਸਾਹਮਣੇ ਕਠਿਨਾਈਆਂ ਆ ਰਹੀਆਂ ਹਨ ਉਸ ਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਸਰਕਾਰ ਹੈ  ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦੇਣ ਅਤੇ ਕਿਸਾਨਾਂ ਦੀ ਖ਼ਰੀਦ ਨੂੰ ਸੁਖਾਲਾ ਬਣਾਇਆ ਜਾ ਸਕੇ  

ਪੱਤਰ ਲਿਖ ਕੇ ਖੁਰਾਕ ਮੰਤਰੀ ਦਾ ਘਰ ਘੇਰਨ ਦੀ ਆਖੀ ਸੀ ਗੱਲ 
 ਦੱਸ ਦੇਈਏ ਕਿ ਗਊ ਖ਼ਰੀਦ ਦੇ ਸਬੰਧ ਵਿਚ ਸੰਧਵਾਂ ਦੇ ਵੱਲੋਂ ਕੁਝ ਸਮੇਂ ਪਹਿਲਾਂ ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਗਈ ਸੀ ਅਤੇ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪੱਤਰ ਲਿਖ ਕੇ ਕਿਸਾਨਾਂ ਦੀ ਸਮੱਸਿਆ ਨਾਲ ਜਾਣੂ ਕਰਵਾਇਆ ਗਿਆ ਸੀ ਇਸ ਪੱਤਰ ਵਿੱਚ ਉਨ੍ਹਾਂ ਨੇ  ਸਮੱਸਿਆਵਾਂ ਦਾ ਨਾ ਹੱਲ ਹੋਣ ਦੀ ਸਥਿਤੀ ਵਿੱਚ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ  ਦੇ ਰਿਹਾਇਸ਼ ਦਾ ਘਿਰਾਓ ਕਰਨ ਬਾਰੇ ਵੀ ਦੱਸਿਆ ਸੀ  

 ਸਮੇਂ ਸਿਰ ਖਰੀਦ ਨਾ ਹੋਣ ਕਰਕੇ ਮੰਡੀਆਂ ਚ ਰੁਲ ਰਹੀ ਹੈ ਫ਼ਸਲ ਕੁਲਤਾਰ ਸੰਧਵਾਂ ਨੇ ਕਿਹਾ ਕਿ ਪੰਜਾਬ ਭਰ ਦੇ ਵਿੱਚ ਮੌਸਮ ਖ਼ਰਾਬ ਹੈ ਅਤੇ ਬਾਰਸ਼ ਹੋ ਰਹੀ ਹੈ ਤੇ ਸਰਕਾਰ ਸਮੇਂ ਸਿਰ ਫ਼ਸਲਾਂ ਦੀ ਖ਼ਰੀਦ ਕਰ ਕੇ ਫਸਲ ਨੂੰ   ਸਾਂਭ ਨਹੀਂ ਰਹੀ ਜਿਸ ਕਰਕੇ ਕਿਸਾਨਾਂ ਦੀ ਫਸਲ ਖਰਾਬ ਹੋ ਰਹੀ ਹੈ ਅਤੇ ਉਸ ਦੀ ਖ਼ਰੀਦ ਵਿੱਚ ਵੀ ਦੇਰੀ ਹੋ ਰਹੀ ਹੈ

watch live tv