ਵਾਰੰਟ ਜਾਰੀ ਹੋਣ ਮਗਰੋਂ ਅਦਾਲਤ 'ਚ ਪੇਸ਼ ਹੋਏ ਆਪ ਆਗੂ ਸੰਜੇ ਸਿੰਘ, ਮਿਲੀ ਜਮਾਨਤ
Advertisement

ਵਾਰੰਟ ਜਾਰੀ ਹੋਣ ਮਗਰੋਂ ਅਦਾਲਤ 'ਚ ਪੇਸ਼ ਹੋਏ ਆਪ ਆਗੂ ਸੰਜੇ ਸਿੰਘ, ਮਿਲੀ ਜਮਾਨਤ

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿੱਚ ਸੰਜੇ ਸਿੰਘ ਕਾਫ਼ੀ ਸਮੇਂ ਤੋਂ ਹਾਜ਼ਰ ਨਹੀਂ ਹੋ ਰਹੇ ਸਨ ਤਕਰੀਬਨ 71 ਦੇ ਕਰੀਬ ਹੁਣ ਤੱਕ ਤਰੀਕਾ ਪੈ ਚੁੱਕੀਆਂ ਹਨ ਪਰ  ਕਿਹਾ ਜਾ ਰਿਹਾ ਕਿ ਸੰਜੇ ਸਿੰਘ ਸਿਰਫ ਚਾਰ ਬਾਰ ਹੀ ਹਾਜਰ ਹੋਏ

 ਵਾਰੰਟ ਜਾਰੀ ਹੋਣ ਮਗਰੋਂ ਅਦਾਲਤ 'ਚ ਪੇਸ਼ ਹੋਏ ਆਪ ਆਗੂ ਸੰਜੇ ਸਿੰਘ, ਮਿਲੀ ਜਮਾਨਤ

ਭਾਰਤ ਸ਼ਰਮਾ/ਲੁਧਿਆਣਾ: ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿੱਚ ਸੰਜੇ ਸਿੰਘ ਕਾਫ਼ੀ ਸਮੇਂ ਤੋਂ ਹਾਜ਼ਰ ਨਹੀਂ ਹੋ ਰਹੇ ਸਨ ਤਕਰੀਬਨ 71 ਦੇ ਕਰੀਬ ਹੁਣ ਤੱਕ ਤਰੀਕਾ ਪੈ ਚੁੱਕੀਆਂ ਹਨ ਪਰ  ਕਿਹਾ ਜਾ ਰਿਹਾ ਕਿ ਸੰਜੇ ਸਿੰਘ ਸਿਰਫ ਚਾਰ ਬਾਰ ਹੀ ਹਾਜਰ ਹੋਏ। ਕੋਰਟ ਵੱਲੋਂ ਕਈ ਵਾਰ ਸਖਤ ਆਦੇਸ਼ ਵੀ ਦਿੱਤੇ ਗਏ ਪਰ ਉਹਨਾਂ ਵੱਲੋਂ ਹਾਜ਼ਰ ਨਾ ਹੋਣ ਤੇ । ਕੱਲ੍ਹ ਮਾਨਯੋਗ ਲੁਧਿਆਣਾ ਕੋਰਟ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਖਿਲਾਫ਼ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਗਏ ਸਨ। ਜਿਸ ਤੋਂ ਬਾਅਦ ਅੱਜ ਲੁਧਿਆਣਾ ਪਹੁੰਚੇ ਸੰਜੇ ਸਿੰਘ ਉਸ ਨੂੰ ਲਿਆ ਅਤੇ ਜ਼ਮਾਨਤ ਦਾ ਮੁਚਲਕਾ ਭਰਿਆ।

ਸੰਜੇ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਿਕਰਮਜੀਤ ਸਿੰਘ ਮਜੀਠੀਆ ਮਾਣਹਾਨੀ ਮਾਮਲੇ ਵਿੱਚ ਗੱਲ ਉਨ੍ਹਾਂ ਨੇ ਕੋਰਟ ਵਿੱਚ ਪੇਸ਼ ਹੋਣਾ ਸੀ ਪਰ ਉਨ੍ਹਾਂ ਦੇ ਦਾਦਾ ਜੀ ਦੀ ਤੇਰਵੀ ਸੀ ਜਿਸ ਕਾਰਨ ਉਹ ਕੋਰਟ ਵਿੱਚ ਹਾਜ਼ਰ ਨਹੀਂ ਹੋ ਸਕੇ । ਅਤੇ ਅੱਜ ਉਹ ਕੋਰਟ ਵਿਚ ਆਏ ਹਨ ਅਤੇ ਉਨ੍ਹਾਂ ਨੇ ਕੋਰਟ ਨੂੰ ਆਪਣਾ ਕਾਰਨ ਦੱਸਿਆ ਹੈ ਜਿਸ ਨੂੰ ਸਹੀ ਮੰਨ ਕੇ ਮਾਣਯੋਗ ਕੋਰਟ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਉਹ ਭੱਜੈ ਨਹੀਂ ਹਨ ਕਿਸੇ ਕਾਰਨ ਵੱਸ ਕੋਰਟ ਵਿੱਚ ਹਾਜਰ ਨਹੀ ਹੋ ਸਕੇ ਸੀ ।  ਉਨ੍ਹਾਂ ਨੇ ਕਿਹਾ ਕਿ ਉਹ ਕਿਸਾਨਾਂ ਦਾ ਸਮਰਥਨ ਕਰਦੇ ਹਨ ਅਤੇ ਕਿਸਾਨ ਨੂੰ ਅੰਨਦਾਤਾ ਮੰਨਦੇ ਹਨ ਉਨ੍ਹਾਂ ਨੇ ਕਿਹਾ ਕਿ ਉਹ ਪਹਿਲੇ ਦਿਨ ਹੀ ਜਦੋਂ 3 ਕਾਨੂੰਨ ਆਏ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਹਨ ।   

ਉਹਨਾਂ ਨੇ  ਕਿਹਾ ਕਿ ਜੋਂ ਕਿਸਾਨਾਂ ਦੀਆਂ ਹੱਡੀਆਂ ਤੋੜਦੇ ਹਨ ਜੇਕਰ ਉਨ੍ਹਾਂ ਦੇ ਖਿਲਾਫ ਉਨ੍ਹਾਂ ਨੇ ਪਾਰਲੀਮੈਂਟ ਵਿੱਚ ਮਾਈਕ ਤੋਂਡ ਦਿੱਤੀ ਤਾਂ ਗਲਤ ਕੰਮ ਨਹੀਂ ਕੀਤਾ । ਅਤੇ ਭਗਵੰਤ ਮਾਨ ਦੀ ਨਰਾਜਗੀ ਬਾਰੇ ਸੁਆਲ ਪੁੱਛਣ ਤੇ ਗੱਲ ਨੂੰ ਟਾਲਦੇ ਹੋਏ ਨਜ਼ਰ ਆਏ । ਹੁਣ ਉਨ੍ਹਾਂ ਦੀ ਅਗਲੀ ਤਰੀਕ 17 ਸਤੰਬਰ ਹੈ ।

WATCH LIVE TV

Trending news