ਪੰਜਾਬ 'ਚ ਟੁੱਟਿਆ ਕੋਰੋਨਾ ਦਾ 6 ਮਹੀਨੇ ਦਾ ਰਿਕਾਰਡ,3 ਜ਼ਿਲ੍ਹਿਆਂ 'ਚ ਕਰਫ਼ਿਊ ਦਾ ਐਲਾਨ
Advertisement

ਪੰਜਾਬ 'ਚ ਟੁੱਟਿਆ ਕੋਰੋਨਾ ਦਾ 6 ਮਹੀਨੇ ਦਾ ਰਿਕਾਰਡ,3 ਜ਼ਿਲ੍ਹਿਆਂ 'ਚ ਕਰਫ਼ਿਊ ਦਾ ਐਲਾਨ

: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਸੀ ਨੂੰ ਨਿਰਦੇਸ਼ ਦਿੱਤੇ ਸਨ ਕੀ ਉਹ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖ ਦੇ ਹੋਏ  ਕਰਫਿਊ ਦੇ ਨਿਰਦੇਸ਼ ਦੇ ਸਕਦੇ ਨੇ

: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਸੀ ਨੂੰ ਨਿਰਦੇਸ਼ ਦਿੱਤੇ ਸਨ ਕੀ ਉਹ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਵੇਖ ਦੇ ਹੋਏ  ਕਰਫਿਊ ਦੇ ਨਿਰਦੇਸ਼ ਦੇ ਸਕਦੇ ਨੇ

ਭਰਤ ਸ਼ਰਮਾ/ ਲੁਧਿਆਣਾ : ਪੰਜਾਬ ਵਿੱਚ ਕੋਰੋਨਾ ਦੇ ਨਿੱਤ ਦਿਨ ਨਵੇਂ ਰਿਕਾਰਡ ਬਣਾ ਰਿਹਾ ਹੈ, ਸਨਿੱਚਰਵਾਰ ਨੂੰ ਜਾਰੀ ਸਰਕਾਰੀ ਬੁਲੇਟਿਨ ਮੁਤਾਬਿਕ ਪੰਜਾਬ ਵਿੱਚ 1179 ਨਵੇਂ ਕੋਰੋਨਾ ਦੇ ਮਾਮਲੇ ਆਏ ਨੇ, ਜਿਸ ਨੇ ਪਿਛਲੇ 6 ਮਹੀਨੇ ਦਾ ਰਿਕਾਰਡ ਤੋੜ ਦਿੱਤਾ ਹੈ, ਇਸ ਤੋਂ ਪਹਿਲਾਂ 4 ਮਾਰਚ ਨੂੰ 1074 ਨਵੇਂ ਮਾਮਲੇ ਸਾਹਮਣੇ ਆਏ ਸਨ, ਲੁਧਿਆਣਾ ਤੋਂ ਰਿਕਾਰਡ ਕੇਸ ਸਾਹਮਣੇ ਆਏ ਨੇ, 171 ਨਵੇਂ ਮਾਮਲਿਆਂ ਵਿੱਚੋਂ146 ਲੁਧਿਆਣਾ ਦੇ ਰਹਿਣ ਵਾਲੇ ਸਨ ਜਦਕਿ 25 ਹੋਰ ਜ਼ਿਲ੍ਹੇ ਦੇ ਸਨ,ਸਿਰਫ਼ ਇੰਨਾਂ ਹੀ ਨਹੀਂ 7 ਹੈਲਥ ਵਰਕਰ, 7 ਅਧਿਆਪਕ,2 ਵਿਦਿਆਰਥੀਆਂ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਇਸ ਤੋਂ ਇਲਾਵਾ 2 ਮਰੀਜ਼  ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ,ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ  ਸੂਬੇ ਦੇ ਤਿੰਨ ਜ਼ਿਲ੍ਹਿਆਂ ਨੇ ਨਾਇਟ ਕਰਫ਼ਿਊ ਲਗਾਉਣ ਦਾ ਫ਼ੈਸਲਾ ਲਿਆ ਹੈ 

ਇੰਨਾਂ ਜ਼ਿਲ੍ਹਿਆਂ ਵਿੱਚ ਲੱਗਿਆ ਨਾਈਟ ਕਰਫ਼ਿਊ
 
ਜਲੰਧਰ, ਨਵਾਂ ਸ਼ਹਿਰ ਅਤੇ ਕਪੂਰਥਲਾ ਵਿੱਚ ਪਿਛਲੇ 2 ਹਫ਼ਤਿਆਂ ਤੋਂ ਸਭ ਤੋਂ ਵਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ, ਲੁਧਿਆਣਾ ਸਮੇਤ ਇਹ ਤਿੰਨੋ ਜ਼ਿਲ੍ਹੇ ਕੋਰੋਨਾ ਦੇ Hotspot ਬਣ ਕੇ ਸਾਹਮਣੇ ਆਏ ਨੇ ਇਸੇ ਲਈ ਇੰਨਾਂ ਤਿੰਨਾਂ ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਲਗਾਉਣ ਦਾ ਫ਼ੈਸਲਾ ਲਿਆ ਹੈ, ਰਾਤ 11 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਜਾਰੀ ਰਹੇਗਾ, ਇਸ ਦੌਰਾਨ ਜ਼ਰੂਰੀ ਚੀਜ਼ਾ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਆਵਾਜਾਹੀ 'ਤੇ ਰੋਕ ਲਗਾਈ ਗਈ ਹੈ, 22 ਫਰਫਰੀ ਨੂੰ ਕੋਰੋਨਾ 'ਤੇ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਾਰੇ ਡੀਸੀ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਕੋਰੋਨਾ ਦੇ ਹਾਲਾਤ ਨੂੰ ਵੇਖ ਦੇ ਹੋਏ ਨਾਈਟ ਕਰਫਿਊ ਦਾ ਫ਼ੈਸਲਾ ਲੈ ਸਕਦੇ ਨੇ

ਪੰਜਾਬ ਵਿੱਚ ਕੋਰੋਨਾ ਦੇ ਤਾਜ਼ਾ ਮਾਮਲੇ

ਸਰਕਾਰੀ ਬੁਲੇਟਿਨ ਮੁਤਾਬਿਕ ਸਨਿੱਚਰਵਾਰ ਨੂੰ ਸਭ ਤੋਂ ਵਧ ਲੁਧਿਆਣਾ ਤੋਂ 171 ਕੋਰੋਨਾ ਦੇ ਨਵੇਂ ਮਾਮਲੇ ਆਏ, ਦੂਜੇ ਨੰਬਰ 'ਤੇ ਸ਼ਹੀਦ ਭਗਤ ਸਿੰਘ ਨਗਰ 156, ਜਲੰਧਰ 154, ਹੁਸ਼ਿਆਰਪੁਰ 137, ਪਟਿਆਲਾ 109, ਮੋਹਾਲੀ 87,ਅੰਮ੍ਰਿਤਸਰ 72 ਮਾਮਲੇ ਸਾਹਮਣੇ

ਪੰਜਾਬ ਵਿੱਚ ਟੁੱਟਿਆ ਕੋਰੋਨਾ ਦਾ ਰਿਕਾਰਡ

ਫਰਵਰੀ ਦੇ ਅਖ਼ੀਰਲੇ ਹਫ਼ਤੇ ਤੋਂ ਸ਼ੁਰੂ ਹੋਈ ਕੋਰੋਨਾ ਦੀ ਰਫ਼ਤਾਰ ਮਾਰਚ ਦੇ ਸ਼ੁਰੂਆਤ ਤੋਂ ਬੇਲਗਾਮ ਹੋ ਗਈ ਹੈ, 4 ਮਾਰਚ ਪੰਜਾਬ ਵਿੱਚ ਕੋਰੋਨਾ ਦੇ 1074 ਕੇਸ ਸਾਹਮਣੇ ਆਉਣ ਤੋਂ ਬਾਅਦ 5 ਮਹੀਨੇ ਦਾ ਰਿਕਾਰਡ ਟੁੱਟਿਆ ਸੀ, ਜਦਕਿ 6 ਮਾਰਚ ਨੂੰ 6 ਮਹੀਨੇ ਦਾ ਰਿਕਾਰਡ ਤੋੜ ਦੇ ਹੋਏ 1179 ਨਵੇਂ ਕੇਸ ਸਾਹਮਣੇ ਆਏ ਨੇ,  ਇਸ ਤੋਂ ਪਹਿਲਾਂ 5 ਅਕਤੂਬਰ 2020 ਨੂੰ 1062 ਕੋਰੋਨਾ ਪੋਜ਼ੀਟਿਵ ਮਰੀਜ਼ 1 ਦਿਨ ਵਿੱਚ ਆਏ ਸਨ,ਕੇਂਦਰ ਸਰਕਾਰ ਦੇ ਸਿਹਤ ਮਹਿਕਮੇ ਵੱਲੋਂ ਜਾਰੀ ਅੰਕੜਿਆ ਮੁਤਾਬਿਕ ਪੰਜਾਬ, ਤਮਿਲਨਾਡੂ, ਗੁਜਰਾਤ, ਕਰਨਾਟਕਾ ਵਿੱਚ ਸਭ ਤੋਂ 85 ਫ਼ੀਸਦੀ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਨੇ 

 

 

 

 

Trending news