ਪੰਜਾਬ ਦੇ ਮੈਡੀਕਲ ਹਸਪਤਾਲ 'ਚ ਖਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨਗੇ ਆਰਮੀ ਮਾਹਰ
Advertisement

ਪੰਜਾਬ ਦੇ ਮੈਡੀਕਲ ਹਸਪਤਾਲ 'ਚ ਖਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨਗੇ ਆਰਮੀ ਮਾਹਰ

ਪੰਜਾਬ 'ਚ ਫਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਖਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨ ਦਾ ਜਿੰਮਾਂ ਭਾਰਤੀ ਫੌਜ ਨੇ ਸੰਭਾਲ ਲਿਆ 

ਪੰਜਾਬ ਦੇ ਮੈਡੀਕਲ ਹਸਪਤਾਲ 'ਚ ਖਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨਗੇ ਆਰਮੀ ਮਾਹਰ

ਦੇਵਾ ਨੰਦ ਸ਼ਰਮਾ/ ਫਰੀਦਕੋਟ : ਕਰੋਨਾ ਮਹਾਂਮਾਰੀ ਦੇ ਚਲਦਿਆਂ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਕੇਅਰ ਸਕੀਮ ਰਾਹੀਂ ਵੈਂਟੀਲੇਟਰ ਭੇਜੇ ਗਏ ਸਨ. ਪੰਜਾਬ 'ਚ ਫਰੀਦਕੋਟ ਦੇ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ ਦਿੱਤੇ ਗਏ 70 ਦੇ ਕਰੀਬ ਵੈਂਟੀਲੇਟਰਾਂ ਦੇ ਖਰਾਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ. ਇਸੇ ਦੇ ਚਲਦੇ ਜਿੱਥੇ ਬਾਬਾ ਫਰੀਦ ਯੂਨੀਵਰਸਟੀ ਦੇ ਵਾਇਸ ਚਾਂਸਲਰ ਵੱਲੋਂ ਇਹਨਾਂ ਵੈਂਟੀਲੇਟਰਾਂ ਦੀ ਗੁਣਵੱਤਾ 'ਤੇ ਸਵਾਲ ਚੁੱਕੇ ਗਏ ਸਨ. ਇਹਨਾਂ ਨੂੰ ਠੀਕ ਕਰਨ ਲਈ ਕੰਪਨੀ ਦੇ ਇੰਜਨੀਅਰਾਂ ਨੂੰ ਵੀ ਬੁਲਾਇਆ ਗਿਆ ਸੀ ਪਰ ਹਾਲੇ ਤੱਕ ਵੀ ਇਹਨਾਂ ਵੈਂਟੀਲੇਟਰਾਂ ਵਿਚੋਂ ਵੱਡੀ ਗਿਣਤੀ ਵੈਂਟੀਲੇਟਰ ਖਰਾਬ ਪਏ ਹਨ. ਜਿੰਨਾਂ ਨੂੰ ਕੰਪਨੀ ਦੇ ਇੰਜਨੀਅਰ ਵੀ ਕਥਿਤ ਠੀਕ ਨਹੀਂ ਕਰ ਪਾਏ। ਹੁਣ ਹਾਲ ਹੀ ਦੇ ਵਿਚ ਇਹਨਾਂ ਖਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨ ਦਾ ਜਿੰਮਾਂ ਭਾਰਤੀ ਫੌਜ ਨੇ ਸੰਭਾਲ ਲਿਆ ਅਤੇ ਆਰਮੀਂ ਦੀ ਟੀਮ ਫਰੀਦਕੋਟ ਵੀ ਪਹੁੰਚ ਚੁੱਕੀ ਹੈ ਜਿਸ ਦੀ ਪੁਸ਼ਟੀ ਜੀਜੀਐਸ ਮੈਡੀਕਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੇ ਕੀਤੀ।

 ਮੈਡੀਕਲ ਸੁਪਰਡੈਂਟ ਡਾ. ਸੁਲੇਖ ਮਿੱਤਲ ਨੇ ਕਿਹਾ ਕਿ ਪੀਐੱਮ ਕੇਅਰ ਰਾਹੀਂ ਉਹਨਾਂ ਨੂੰ 70 ਦੇ ਕਰੀਬ ਵੈਂਟੀਲੇਟਰ 2 ਵੱਖ ਵੱਖ ਕੰਪਨੀਆਂ ਤੇ ਮਿਲੇ ਸਨ. ਜੋ ਥੋੜਾ ਬਹੁਤਾ ਕੰਮ ਕਰਨ ਤੋਂ ਬਾਅਦ ਖਰਾਬ ਹੋ ਗਏ. ਉਨ੍ਹਾਂ 'ਚੋਂ ਬਹੁਤਿਆ ਨੂੰ ਤਾਂ ਕੰਪਨੀ ਦੇ ਇੰਜਨੀਅਰਾਂ ਨੇ ਠੀਕ ਕਰ ਲਿਆ ਪਰ ਕੁਝ ਹਾਲੇ ਵੀ ਖਰਾਬ ਹਨ. ਜਿੰਨਾਂ ਨੂੰ ਠੀਕ ਕਰਨ ਲਈ ਆਰਮੀਂ ਦੇ ਮਾਹਰਾਂ ਨੇ ਸਾਡੇ ਨਾਲ ਸੰਪਰਕ ਕੀਤਾ ਸੀ। ਸ਼ੁਕਰਵਾਰ ਨੂੰ ਆਰਮੀ ਮਾਹਰਾਂ ਦੀ ਟੀਮ ਸਾਡੇ ਕੋਲ ਪਹੁੰਚ ਚੁੱਕੀ ਹੈ । ਉਹਨਾਂ ਦੱਸਿਆ ਕਿ ਆਰਮੀ ਦੇ ਮਾਹਰ ਖਰਾਬ ਪਏ ਵੈਂਟੀਲੇਟਰਾਂ ਨੂੰ ਠੀਕ ਕਰਨਗੇ ਉੱਥੇ ਹੀ ਹਸਪਤਾਲ ਦੇ ਹੋਰ ਖਰਾਬ ਪਏ ਉਪਕਰਨਾਂ ਨੂੰ ਵੀ ਠੀਕ ਕਰਨਗੇ।

WATCH LIVE TV 

Trending news