CM ਕੈਪਟਨ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਖਿਲਾਫ਼ ਕਿਸ ਨੇ ਧਾਰਾ 120 B ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ
Advertisement

CM ਕੈਪਟਨ ਦੇ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਖਿਲਾਫ਼ ਕਿਸ ਨੇ ਧਾਰਾ 120 B ਅਧੀਨ ਮਾਮਲਾ ਦਰਜ ਕਰਨ ਦੀ ਮੰਗ ਕੀਤੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਕੁੱਝ ਹੀ ਦਿਨ ਪਹਿਲਾਂ ਪ੍ਰਿੰਸੀਪਲ ਸਲਾਹਕਾਰ ਬਣਾਇਆ ਹੈ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਂਤ ਕਿਸ਼ੋਰ ਨੂੰ ਕੁੱਝ ਹੀ ਦਿਨ ਪਹਿਲਾਂ ਪ੍ਰਿੰਸੀਪਲ ਸਲਾਹਕਾਰ ਬਣਾਇਆ ਹੈ

ਚੰਡੀਗੜ੍ਹ  : ਸਾਬਕਾ  ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਆਖਿਆ ਕਿ ਉਹ ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ, ਜਿਸਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਸਾਰੀਆਂ ਤਾਕਤਾਂ 'ਤੇ ਕੰਮ ਖਤਮ ਕਰ ਦਿੱਤੇ ਹਨ। ਇਸੇ ਮੁੱਦੇ ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਇੰਚਾਰਜ ਸੁਨੀਲ ਕੁਮਾਰ ਜਾਖੜ ਨੂੰ ਤੁਰੰਤ ਕੇਰਲਾ ਲਈ ਰਵਾਨਾ ਹੋਣਾ ਚਾਹੀਦਾ ਅਤੇ ਉਥੇ ਜਾ ਕੇ ਰਾਹੁਲ ਗਾਂਧੀ ਨੁੰ ਆਪਣਾ ਅਸਤੀਫਾ ਸੌਂਪ ਦੇਣਾ ਚਾਹੀਦਾ ਹੈ।

ਦਰਅਸਲ ਮਜੀਠੀਆ ਨੇ ਉਸ ਬੈਠਕ 'ਤੇ ਤੰਜ ਕਸਿਆ ਜਿਸਨੂੰ ਲੈਕੇ ਤਮਾਮ ਸਿਆਸੀ ਗਲਆਰਿਆਂ 'ਚ ਖੂਬ ਚਰਚਾ ਹੋ ਰਹੀ ਹੈ। ਮੁੱਖ ਮੰਤਰੀ ਦੇ ਨਵੇਂ ਸਲਾਹਕਾਰ ਵੱਲੋਂ ਪਹਿਲੀ ਵਾਰ ਚੁਣੇ ਗਏ 37 ਵਿਧਾਇਕਾਂ ਨਾਲ ਮੀਟਿੰਗ ਕੀਤੀ ਸੀ ਜਿੰਨਾਂ ਤੋਂ ਤਮਾਮ ਸੁਝਾਅ ਅਤੇ ਮਸ਼ਵਰੇ ਲਏ ਸਨ ਕਿ 2022 ਦੀ ਚੋਣ ਰਣਨੀਤੀ ਕਿਵੇਂ ਬਣਾਈ ਜਾਵੇ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ਰ ਨੇ ਸੁਨੀਲ ਜਾਖੜ ਦੀ ਭੂਮਿਕਾ ਹੀ ਖ਼ਤਮ ਕਰ ਦਿੱਤੀ ਤਾਂ ਉਹ ਵਿਹਲੇ ਹੋ ਗਏ ਹਨ, ਇਸ ਲਈ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ  ਪੰਜਾਬ  ਪ੍ਰਦੇਸ਼ ਕਾਰਪੋਰੇਟ ਕਮੇਟੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਤੇ ਕਿਸ਼ੋਰ ਨੇ 200 ਲੋਕ ਤਾਇਨਾਤ ਕਰ ਦਿੱਤੇ ਹਨ ਤੇ ਵਿਧਾਇਕਾਂ ਨੂੰ ਸਿੱਧਾ ਉਹਨਾਂ ਨਾਲ ਰਾਬਤਾ ਰੱਖਣ ਵਾਸਤੇ ਆਖਿਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਥਿਤੀ ਵਿਚ ਹੁਣ ਜਾਖੜ ਕੋਲ ਪਾਰਟੀ ਵਿਚ ਅਦਾ ਕਰਨ ਵਾਸਤੇ ਭੂਮਿਕਾ ਹੀ ਨਹੀਂ ਰਹੀ ਤਾਂ ਉਹਨਾਂ ਨੂੰ ਤੁਰੰਤ ਰਾਹੁਲ ਗਾਂਧੀ ਕੋਲ ਪੁੱਜ ਕੇ ਅਸਤੀਫਾ ਦੇਣਾ ਚਾਹੀਦਾ ਹੈ।

ਇਕ ਸਵਾਲ ਦੇ ਜਵਾਬ ਵਿਚ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਭਾਵੇਂ ਪੀ ਕੇ ਵਿੱਚ ਵਿਸ਼ਵਾਸ ਰੱਖਣ ਪਰ ਉਹ ਇਸ ਸੱਚਾਈ ਤੋਂ ਭੱਜ ਨਹੀਂ ਸਕਦੇ ਕਿ ਉਹਨਾਂ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕੀ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਸੱਚਾਈ ਤੋਂ ਵੀ ਕਿਵੇਂ ਭੱਜ ਸਕਦੇ ਹਨ ਕਿ ਉਹਨਾਂ ਨੇ ਨੌਜਵਾਨਾਂ ਤੋਂ ਫਾਰਮ ਭਰਵਾ ਕੇ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ? ਉਹ ਇਸ ਗੱਲ ਤੋਂ ਵੀ ਕਿਵੇਂ ਇਨਕਾਰ ਕਰ ਸਕਦੇ ਹਨ ਕਿ ਉਹਨਾਂ ਨੇ ਨੌਜਵਾਨਾਂ ਨੁੰ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਹਰ ਮਹੀਨੇ ਦੇਣ ਅਤੇ ਉਹਨਾਂ ਨੂੰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ? ਉਹਨਾਂ ਕਿਹਾ ਕਿ ਇਸੇ ਤਰੀਕੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਦੱਸਣਾ ਪਵੇਗਾ ਕਿ ਉਹ 2500 ਰੁਪਏ ਮਹੀਨਾ ਬੁੱਢਾਪਾ ਪੈਨਸ਼ਨ ਅਤੇ ਘਰੇਲੂ ਤੇ ਕਮਰਸ਼ੀਅਲ ਖਪਤਕਾਰਾਂ ਨੂੰ 5 ਰੁਪਏ ਬਿਜਲੀ ਦੇਣ ਦੇ ਵਾਅਦੇ ਤੋਂ ਮੁਕਰ ਕਿਉਂ ਗਏ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਸਦਾ ਜਵਾਬ ਵੀ ਦੇਣਾ ਪਵੇਗਾ ਕਿ ਉਹਨਾਂ ਨੇ ਆਪਣੇ ਵਾਅਦੇ ਅਨੁਸਾਰ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ ਕਰਨ ਤੋਂ ਇਨਕਾਰ ਕਰ ਕੇ ਕਿਸਾਨਾਂ ਨੂੰ ਹੋਰ ਕਰਜ਼ਈ ਕਿਉਂ ਕੀਤਾ ਕਿਉਂਕਿ ਉਹਨਾਂ ਨੇ ਵਾਅਦੇ ’ਤੇ ਭਰੋਸਾ ਕਰ ਕੇ ਕਿਸਾਨਾਂ ਨੇ ਕਰਜ਼ਿਆਂ ਦੀਆਂ ਕਿਸ਼ਤਾਂ ਨਹੀਂ ਭਰੀਆਂ ਜਿਸ ਕਾਰਨ ਉਹਨਾਂ ਖਿਲਾਫ ਵਸੂਲੀ ਦੀ ਕਾਰਵਾਈ ਕੀਤੀ ਗਈ ਤੇ 1500 ਤੋਂ ਵਧੇਰੇ ਕਿਸਾਨਾਂ ਨੇ ਹੁਣ ਤੱਕ ਖੁਦਕੁਸ਼ੀ ਕਰ ਲਈ ਹੈ

 ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਮੁੱਖ ਮੰਤਰੀ ਨੇ ਲੋਕਾਂ ਨੁੰ ਧੋਖਾ ਦਿੱਤਾ ਹੈ ਤੇ ਇਹ ਉਹਨਾਂ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰਨ ਦਾ ਢੁਕਵਾਂ ਮਾਮਲਾ ਹੈ। ਉਹਨਾਂ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੇ ਖਿਲਾਫ ਵੀ 120 ਬੀ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਉਹ ਪੰਜਾਬੀਆਂ ਨੁੰ ਧੋਖਾ ਦੇਣ ਅਤੇ ਗਲਤ ਤਰੀਕੇ ਵੋਟਾਂ ਹਾਸਲ ਕਰਨ ਦੀ ਸਾਜ਼ਿਸ਼ ਦਾ ਹਿੱਸਾ ਸੀ। ਉਹਨਾਂ ਕਿਹਾ ਕਿ ਹੁਣ ਪੀ ਕੇ ਨੁੰ ਮੁੜ ਸੱਦ ਲਿਆ ਗਿਆ ਹੈ ਤਾਂ ਜੋ ਕਿ ਉਹ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰਨ ਵਾਸਤੇ ਨਵਾਂ ਤਰੀਕੇ ਲੱਭੇ ਪਰ ਪੰਜਾਬੀਆਂ ਨੇ ਉਸਦੀ ਤੇ ਉਸਦੇ ਆਕਾ ਦੀ ਖੇਡ ਸਮਝ ਲਈ ਹੈ ਤੇ ਉਹ ਕਦੇ ਵੀ ਇਹਨਾਂ ’ਤੇ ਵਿਸ਼ਵਾਸ ਨਹੀਂ ਕਰਨਗੇ।

 

 

Trending news