ਆਟਾ ਲਿਆਣਾ ਤੇ ਪਕਾਣਾ ਦੋਵੇਂ ਭਾਰੀ। ਰੋਟੀ ਕਿੱਦਾਂ ਖਾਵੇਗਾ ਆਮ ਆਦਮੀ?
Advertisement

ਆਟਾ ਲਿਆਣਾ ਤੇ ਪਕਾਣਾ ਦੋਵੇਂ ਭਾਰੀ। ਰੋਟੀ ਕਿੱਦਾਂ ਖਾਵੇਗਾ ਆਮ ਆਦਮੀ?

ਪੈਟਰੋਲ -ਡੀਜ਼ਲ ਤੋਂ ਲੈ ਕੇ LPG ਗੈਸ ਤੱਕ ਦੇ ਭਾਅ ਅਸਮਾਨ ਚੜ੍ਹ ਰਹੇ ਹਨ। ਲਗਾਤਾਰ ਸੱਤਵੇਂ ਦਿਨ ਪੈਟਰੋਲ  - ਡੀਜ਼ਲ ਮਹਿੰਗਾ ਹੋਇਆ ਹੈ। ਘਰੇਲੂ ਗੈਸ ਸਿਲੇਂਡਰ ਦੇ ਮੁੱਲ ਵੱਧ ਗਏ ਹਨ, ਪੈਟਰੋਲ - ਡੀਜ਼ਲ ਤਕਰੀਬਨ ਹਰ ਸ਼ਹਿਰ ਵਿੱਚ 90+ ਹੈ।

ਘਰੇਲੂ ਗੈਸ ਸਿਲੇਂਡਰ ਦੇ ਮੁੱਲ ਵੱਧ ਗਏ ਹਨ,ਪੈਟਰੋਲ- ਡੀਜ਼ਲ ਤਕਰੀਬਨ ਹਰ ਸ਼ਹਿਰ ਵਿੱਚ 90+ ਹੈ

ਇਸ ਮਹਿੰਗਾਈ ਦੇ ਦੌਰ ਵਿੱਚ ਆਮ ਆਦਮੀ ਲਈ ਸ਼ੌਂਕ ਪੁਗਾਉਣਾ ਕਿਲ੍ਹਾਂ ਫਤਿਹ ਕਰਨ ਤੋਂ ਘੱਟ ਨਹੀਂ ਹੈ। ਖੈਰ ਕਿਲ੍ਹਾ ਤਾਂ ਕਿਸਨੇ ਫਤਿਹ ਕਰਨਾ, ਇੱਥੇ ਤਾਂ ਰੋਟੀ ਦੇ ਵੀ ਲਾਲੇ ਪੈਣ ਵਰਗੇ ਹਲਾਤ ਹੋਏ ਪਏ ਹਨ। ਹੁਣ ਆਮ ਜ਼ਰੂਰਤਾਂ ਤੇ ਵੀ ਮਜਬੂਰੀ ਦਾ ਬੱਦਲ ਮੰਡਰਾ ਰਿਹਾ ਹੈ। ਪੈਟਰੋਲ -ਡੀਜ਼ਲ ਤੋਂ ਲੈ ਕੇ LPG ਗੈਸ ਤੱਕ ਦੇ ਭਾਅ ਅਸਮਾਨ ਚੜ੍ਹ ਰਹੇ ਹਨ। ਲਗਾਤਾਰ ਸੱਤਵੇਂ ਦਿਨ ਪੈਟਰੋਲ - ਡੀਜ਼ਲ ਮਹਿੰਗਾ ਹੋਇਆ ਹੈ। ਘਰੇਲੂ ਗੈਸ ਸਿਲੇਂਡਰ ਦੇ ਮੁੱਲ ਵੱਧ ਗਏ ਹਨ, ਪੈਟਰੋਲ - ਡੀਜ਼ਲ ਤਕਰੀਬਨ ਹਰ ਸ਼ਹਿਰ ਵਿੱਚ 90+ ਹੈ।

LPG ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਹੋਇਆ ਹੈ। ਇਸ ਹਿਸਾਬ ਨਾਲ ਦਿੱਲੀ 'ਚ ਅੱਜ ਤੋਂ LPG ਗੈਸ ਦੀ ਕੀਮਤ 769 ਰੁਪਏ ਹੈ। ਅਤੇ ਪੰਜਾਬ 'ਚ LPG ਗੈਸ ਦੀ ਕੀਮਤ 778 ਰੁਪਏ ਹੋ ਗਈ ਹੈ। ਦੱਸ ਦਈਏ ਕਿ ਫਰਵਰੀ ਮਹੀਨੇ 'ਚ ਹੀ ਇਹ ਦੂਜੀ ਵਾਰ ਹੈ ਜਦੋਂ LPG ਗੈਸ ਦੀਆਂ ਕੀਮਤਾਂ ਵਧੀਆਂ ਹਨ। ਜ਼ਾਹਿਰ ਹੈ ਕਿ ਜੇਕਰ ਇਸੇ ਤੇਜ਼ੀ ਨਾਲ ਕੀਮਤਾਂ ਵੱਧਦੀਆਂ ਰਹੀਆਂ ਤਾਂ 100 ਦਾ ਅੰਕੜਾ ਪਾਰ ਕਰਨ ਨੂੰ ਕੋਈ ਬਹੁਤੀ ਦੇਰ ਨਹੀਂ ਲੱਗਣੀ।  

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਵਿੱਚ ਗੈਰ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 694 ਰੁਪਏ ਤੋਂ ਵਧਾ ਕੇ 719 ਰੁਪਏ ਕੀਤੀ ਗਈ ਸੀ। ਦਸੰਬਰ 2020 ਨੂੰ ਵੀ ਰਸੋਈ ਗੈਸ ਦੀ ਕੀਮਤ ਵਿੱਚ 50 ਰੁਪਏ ਦਾ ਵਾਧਾ ਹੋਇਆ ਸੀ। ਇਸ ਸਮੇਂ ਲੱਗਭੱਗ ਸਾਰੇ ਸ਼ਹਿਰਾਂ ਵਿੱਚ ਪੈਟਰੋਲ - ਡੀਜ਼ਲ ਦੇ ਭਾਅ ਰਿਕਾਰਡ ਤੋੜ ਉਚਾਈ 'ਤੇ ਚੱਲ ਰਹੇ ਹਨ। ਪਿਛਲੇ ਇੱਕ ਸਾਲ ਵਿੱਚ ਪੈਟਰੋਲ ਵਿੱਚ ਕਰੀਬ 18 ਰੁਪਏ ਪ੍ਰਤੀ ਲਿਟਰ ਤੋਂ ਜ਼ਿਆਦਾ ਦਾ ਵਾਧਾ ਹੋ ਚੁੱਕਿਆ ਹੈ।

WATCH LIVE TV

Trending news