ਕਾਂਗਰਸੀ MC ਵੱਲੋਂ ਅਨਮੋਲ ਗਗਨ ਮਾਨ ਦੀ ਪੋਸਟ 'ਤੇ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਰਤਣ 'ਤੇ ਭੜਕੇ ਆਪ ਆਗੂ, SSP ਨੂੰ ਦਿੱਤੀ ਸ਼ਿਕਾਇਤ
Advertisement

ਕਾਂਗਰਸੀ MC ਵੱਲੋਂ ਅਨਮੋਲ ਗਗਨ ਮਾਨ ਦੀ ਪੋਸਟ 'ਤੇ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਰਤਣ 'ਤੇ ਭੜਕੇ ਆਪ ਆਗੂ, SSP ਨੂੰ ਦਿੱਤੀ ਸ਼ਿਕਾਇਤ

 ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਦੀ ਫੇਸ ਬੁੱਕ ਉੱਤੇ ਕੀਤਾ ਗਿਆ ਇਕ ਕੁਮੈਂਟ ਕਾਂਗਰਸੀ ਐੱਮ ਸੀ ਨੂੰ ਭਾਰੀ ਪੈ ਗਿਆ.  

ਕਾਂਗਰਸੀ MC ਵੱਲੋਂ ਅਨਮੋਲ ਗਗਨ ਮਾਨ ਦੀ ਪੋਸਟ 'ਤੇ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਰਤਣ 'ਤੇ ਭੜਕੇ ਆਪ ਆਗੂ, SSP ਨੂੰ ਦਿੱਤੀ ਸ਼ਿਕਾਇਤ

ਦੇਵਾਨੰਦ ਸ਼ਰਮਾ/ਫ਼ਰੀਦਕੋਟ : ਅੱਜਕੱਲ੍ਹ ਹਰੇਕ ਸਿਆਸੀ ਪਾਰਟੀ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀ ਹੈ ਤਾਂ ਕਿ ਆਪਣੇ ਬਿਆਨਾਂ ਰਾਹੀਂ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਬਣਾ ਸਕੇ ਅਤੇ ਲੋਕ  ਵੀ ਉਨ੍ਹਾਂ ਪੋਸਟਾਂ ਤੇ ਆਪਣੀ ਰਾਇ ਜ਼ਾਹਰ ਕਰਦੇ ਨੇ ਪਰ ਆਮ ਆਦਮੀ ਪਾਰਟੀ ਦੀ ਆਗੂ ਅਨਮੋਲ ਗਗਨ ਮਾਨ ਦੀ ਫੇਸ ਬੁੱਕ ਉੱਤੇ ਕੀਤਾ ਗਿਆ ਇਕ ਕੁਮੈਂਟ ਕਾਂਗਰਸੀ ਐੱਮ ਸੀ ਨੂੰ ਭਾਰੀ ਪੈ ਗਿਆ.  

ਦਰਅਸਲ ਆਮ ਆਦਮੀ ਪਾਰਟੀ ਦੇ ਆਗੂ ਅਨਮੋਲ ਗਗਨ ਮਾਨ ਦੇ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਸੀ ਜਿਸ ਤੇ ਐੱਮ ਸੀ ਜਤਿੰਦਰ ਸਿੰਘ ਜੋ ਕਿ ਕਾਂਗਰਸ ਨਾਲ ਸਬੰਧਤ ਹਨ ਉਨ੍ਹਾਂ ਨੇ ਅਸ਼ਲੀਲ ਕੁਮੈਂਟ  ਕੀਤਾ ਅਤੇ ਉਸ ਵਿੱਚ ਭੱਦੀ ਸ਼ਬਦਾਵਲੀ ਵਰਤੀ ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਜਤਿੰਦਰ ਸਿੰਘ ਦੇ ਖ਼ਿਲਾਫ਼ ਕਾਰਵਾਈ ਦੇ ਲਈ ਐੱਸਐੱਸਪੀ ਦਫ਼ਤਰ ਵਿਖੇ ਸ਼ਿਕਾਇਤ ਦਿੱਤੀ ਹੈ  ਨਾਲ ਹੀ ਕਿਹਾ ਹੈ ਕਿ ਅਗਰ ਪੁਲਸ ਇਸ ਮਾਮਲੇ ਚ ਕਾਰਵਾਈ ਨਹੀਂ ਕਰਦੀ ਤਾਂ ਉਹ ਧਰਨਾ ਦੇਣਗੇ  

SSP ਨੂੰ ਆਪ ਆਗੂਆਂ ਨੇ ਦਿੱਤੀ ਸ਼ਿਕਾਇਤ 
ਵਧੇਰੀ ਜਾਣਕਾਰੀ ਦੇਂਦਿਆਂ ਆਗੂ ਗੁਰਦਿੱਤ ਸਿੰਘ ਸੇਖੋਂ ਦੀ ਪਤਨੀ ਬੇਅੰਤ ਕੌਰ ਨੇ ਇਲਜ਼ਾਮ ਲਗਾਇਆ ਕਿ ਐੱਮ ਸੀ ਜਤਿੰਦਰ ਸਿੰਘ ਨੇ ਪਾਰਟੀ ਦੀ ਸੀਨੀਅਰ ਆਗੂ ਅਨਮੋਲ ਗਗਨ ਮਾਨ ਦੀ ਫੇਸਬੁੱਕ ਪੋਸਟ ਦੇ ਉੱਤੇ ਅਜਿਹੀ ਭੱਦੀ ਸ਼ਬਦਾਵਲੀ ਵਾਲਾ  ਕੁਮੈਂਟ ਕੀਤਾ ਹੈ ਜਿਸ ਨੂੰ ਦੱਸਦੇ ਹੋਏ ਵੀ ਸ਼ਰਮ ਆ ਰਹੀ ਹੈ ਜੇਕਰ ਪੁਲੀਸ ਉਨ੍ਹਾਂ ਦੀ ਸ਼ਿਕਾਇਤ ਉੱਤੇ ਕਾਰਵਾਈ ਨਹੀਂ ਕਰੇਗੀ ਤਾਂ ਐੱਸਐੱਸਪੀ ਦਫ਼ਤਰ ਅੱਗੇ ਆਮ ਆਦਮੀ ਪਾਰਟੀ ਧਰਨਾ ਲਾਉਣ ਤੋਂ ਗੁਰੇਜ਼ ਨਹੀਂ ਕਰੇਗੀ  ਉੱਥੇ ਹੀ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਐੱਮ ਸੀ ਜਤਿੰਦਰ ਸਿੰਘ ਦੇ ਖਿਲਾਫ ਸ਼ਿਕਾਇਤ ਮਿਲੀ ਹੈ ਜੋ ਕਿ ਉਨ੍ਹਾਂ ਨੇ ਅੱਗੇ ਐੱਸਐੱਸਪੀ ਦੇ ਰੀਡਰ ਨੂੰ ਭੇਜ ਦਿੱਤੀ ਹੈ ਅਤੇ ਜਲਦੀ ਇਸ ਤੇ ਕਾਰਵਾਈ ਕੀਤੀ ਜਾਏਗੀ

MC ਨੇ ਰੱਖਿਆ ਆਪਣਾ ਪੱਖ 

ਐਮ ਸੀ ਜਤਿੰਦਰ ਕੁਮਾਰ ਨੇ ਕਿਹਾ ਕਿ ਕੁੱਝ ਸ਼ਰਤਾਂ ਸ਼ਰਾਰਤੀ ਅਨਸਰਾਂ ਦੁਆਰਾ ਮੇਰੀ ਗਲਤ ਫੇਸਬੁੱਕ ਆਈਡੀ ਬਣਾ ਕੇ ਕੁਮੈਂਟ ਨਾਲ ਛੇੜਛਾੜ ਕਰਕੇ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦ ਮੈਂ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਹਾਂ ਮੈਂ  ਮਹਿਜ਼ ਇਕ ਬੇਟੀ ਦਾ ਬਾਪ ਹਾਂ ਇੱਕ ਮਾਂ ਦਾ ਪੋਤਾ ਅਤੇ ਇੱਕ ਭੈਣ ਦਾ ਭਰਾ ਹਾਂ ਮੈਂ ਔਰਤਾਂ ਦਾ ਦਿਲੋਂ ਸਤਿਕਾਰ ਕਰਦਾ ਮੈਂ ਕਿਸੇ ਤਰ੍ਹਾਂ ਕੋਈ ਗਲਤ ਕੁਮੈਂਟ ਨਹੀਂ ਕੀਤਾ ਵਿਰੋਧੀਆਂ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੀਆਂ  ਹਰਕਤਾਂ ਦੀ ਥਾਂ ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਲੋਕਾਂ ਦਾ ਸਾਥ ਦੇਣ

WATCH LIVE TV

Trending news