CORONA : CM ਕੈਪਟਨ ਦਾ ਮਿਡ-ਡੇ-ਮੀਲ ਪਰਿਵਾਰਾਂ ਦੇ ਬੱਚਿਆਂ ਲਈ ਇਹ ਵੱਡਾ ਐਲਾਨ
Advertisement

CORONA : CM ਕੈਪਟਨ ਦਾ ਮਿਡ-ਡੇ-ਮੀਲ ਪਰਿਵਾਰਾਂ ਦੇ ਬੱਚਿਆਂ ਲਈ ਇਹ ਵੱਡਾ ਐਲਾਨ

ਪੰਜਾਬ ਸਰਕਾਰ ਬੱਚਿਆਂ ਦੇ ਐਕਾਉਂਟ ਵਿੱਚ ਮਿਡ-ਡੇ-ਮੀਲ ਦੇ ਪੈਸੇ ਪਾਵੇਗੀ

ਪੰਜਾਬ ਸਰਕਾਰ ਬੱਚਿਆਂ ਦੇ ਐਕਾਉਂਟ ਵਿੱਚ ਮਿਡ-ਡੇ-ਮੀਲ ਦੇ ਪੈਸੇ ਪਾਵੇਗੀ

ਚੰਡੀਗੜ੍ਹ : (COVID 19) ਕੋਰੋਨਾ ਕਰਫ਼ਿਊ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਸਕੂਲ ਬੰਦ ਨੇ, ਸਰਕਾਰ ਦੀ ਮਿਡ-ਡੇ-ਮੀਲ ਦੇ ਰਾਹੀ ਲੱਖਾਂ ਬੱਚਿਆਂ ਨੂੰ ਸਕੂਲ ਵਿੱਚ ਖਾਣਾ ਮਿਲਦਾ ਸੀ, ਸਰਕਾਰੀ ਸਕੂਲਾਂ ਵਿੱਚ ਜ਼ਿਆਦਾ ਤਰ ਉਹ ਬੱਚੇ ਪੜ ਦੇ ਨੇ ਜੋ ਗ਼ਰੀਬ ਤਬਕੇ ਤੋਂ ਹੁੰਦੇ ਨੇ ਅਜਿਹੇ ਵਿੱਚ ਸਕੂਲ ਨਾ ਜਾਣ ਦੀ ਵਜ੍ਹਾਂ ਕਰਕੇ ਉਨ੍ਹਾਂ ਦੀ ਖ਼ੁਰਾਕ 'ਤੇ ਵੀ ਕਾਫ਼ੀ ਅਸਰ ਪਿਆ ਹੈ, ਪਰ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲਾਂ ਵਿੱਚ ਜਿਨ੍ਹਾਂ ਬੱਚਿਆਂ ਨੂੰ ਮਿਡ-ਡੇ-ਮੀਲ ਨਹੀਂ ਮਿਲ ਰਿਹਾ ਸੀ ਉਨ੍ਹਾਂ ਲਈ ਵੱਡਾ ਐਲਾਨ ਕੀਤਾ ਹੈ

CM ਕੈਪਟਨ ਦਾ ਐਲਾਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ  ਕੀਤਾ ਹੈ ਕੀ ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਨੂੰ ਮਿਡ-ਡੇ-ਮੀਲ ਦਿੱਤਾ ਜਾਂਦਾ ਸੀ ਉਨ੍ਹਾਂ ਬੱਚਿਆਂ ਨੂੰ ਸਕੂਲ ਬੰਦ ਹੋਣ ਬਾਵਜੂਦ ਮਿਡ-ਡੇ-ਮੀਲ ਪਹੁੰਚਾਇਆ ਜਾਵੇਗਾ,ਇਸ ਦੇ ਲਈ  ਪੰਜਾਬ ਸਰਕਾਰ ਬੱਚਿਆਂ ਦੇ ਖਾਤੇ ਵਿੱਚ ਸਿੱਧੇ ਖਾਣੇ ਅਤੇ ਕੁਕਿੰਗ ਗੈੱਸ ਦੇ ਪੈਸੇ ਪਾਵੇਗੀ, ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਵੀ ਫ਼ੈਸਲਾ ਕੀਤਾ ਸੀ ਕੀ ਮਿਡ-ਡੇ-ਮੀਲ ਲੈਣ ਵਾਲੇ ਵਿਦਿਆਰਥੀਆਂ ਦੇ ਖ਼ਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਜਾਣਗੇ  

Trending news