CORONA : CM ਕੈਪਟਨ ਨੇ PM ਮੋਦੀ ਨੂੰ ਲਿਖੀ ਚਿੱਠੀ,ਕੋਰੋਨਾ ਨਾਲ ਲੜਨ ਦੇ ਲਈ CSR ਫ਼ੰਡ ਵਿੱਚ ਮੰਗੀ ਇਹ ਛੋਟ
Advertisement
Article Detail0/zeephh/zeephh661911

CORONA : CM ਕੈਪਟਨ ਨੇ PM ਮੋਦੀ ਨੂੰ ਲਿਖੀ ਚਿੱਠੀ,ਕੋਰੋਨਾ ਨਾਲ ਲੜਨ ਦੇ ਲਈ CSR ਫ਼ੰਡ ਵਿੱਚ ਮੰਗੀ ਇਹ ਛੋਟ

 ਪੰਜਾਬ ਦੇ CM ਰਿਲੀਫ਼ ਫੰਡ ਨੂੰ CSR ਵਿੱਚ ਸ਼ਾਮਲ ਕਰਨ ਦੀ ਮੰਗ  

ਪੰਜਾਬ ਦੇ CM ਰਿਲੀਫ਼ ਫੰਡ ਨੂੰ CSR ਵਿੱਚ ਸ਼ਾਮਲ ਕਰਨ ਦੀ ਮੰਗ

ਚੰਡੀਗੜ੍ਹ : (COVID 19) ਕੋਵਿਡ 19 ਨਾਲ ਲੜਨ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੇਂਦਰ ਸਰਕਾਰ ਤੋਂ ਮਦਦ ਮੰਗੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਹੈ ਕੀ CM ਰਿਲੀਫ਼ ਫੰਡ  ਨੂੰ ਵੀ CSR ਯਾਨੀ Corporate Social Responsibility ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਪੰਜਾਬ ਦੀਆਂ ਕੰਪਨੀਆਂ ਕੋਰੋਨਾ ਨਾਲ ਲੜਨ ਦੇ ਲਈ ਆਪਣਾ ਹਿੱਸਾ ਸੂਬਾ ਸਰਕਾਰ ਦੇ CM ਰਿਲੀਫ਼ ਫੰਡ ਵਿੱਚ ਪਾ ਸਕਣ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕੀ ਉਹ ਕੌਆਪਰੇਟਿਵ ਅਫ਼ੇਅਰਜ਼ ਮੰਤਰਾਲੇ ਨੂੰ ਇਸ 'ਤੇ ਜਲਦ ਤੋਂ ਜਲਦ ਨਿਰਦੇਸ਼ ਜਾਰੀ ਕਰਨ ਲਈ ਕਹਿਣ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਸ ਮੁਸ਼ਕਿਲ ਘੜੀ ਵਿੱਚ ਸਭ ਦਾ ਸਹਿਯੋਗ ਜ਼ਰੂਰੀ ਹੈ, ਸਨਅਤਕਾਰਾਂ ਤੋਂ ਮਿਲਣ ਵਾਲਾ ਫੰਡ ਕੋਰੋਨਾ ਦੇ ਮਰੀਜ਼ਾਂ ਅਤੇ ਮਜ਼ਦੂਰਾਂ 'ਤੇ ਖ਼ਰਚ ਕੀਤਾ ਜਾਵੇਗਾ, ਸੀਐੱਮ ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਹੈ ਕੀ ਉਹ ਜਲਦ ਤੋਂ ਜਲਦ ਇਸ 'ਤੇ ਫ਼ੈਸਲਾ ਲੈਣ 

CM ਕੈਪਟਨ ਨੇ ਪਹਿਲਾਂ ਵੀ ਕੀਤੀ ਸੀ ਮੰਗ

ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 7 ਜੂਨ 2018 ਨੂੰ ਵੀ ਮੰਗ ਕੀਤੀ ਸੀ ਕੀ CM ਰਿਲੀਫ਼ ਫੰਡ ਨੂੰ CSR ਵਿੱਚ ਸ਼ਾਮਲ ਕੀਤਾ ਜਾਵੇ,ਉਸ ਵੇਲੇ ਖ਼ਜ਼ਾਨਾ ਅਤੇ ਕੌਆਪਰੇਟਿਵ ਅਫ਼ੇਅਰਜ਼ ਮੰਤਰਾਲੇ ਨੇ ਸਾਫ਼ ਕੀਤਾ ਸੀ ਕੀ ਇਸ ਤੇ ਫ਼ੈਸਲਾ ਲੈਣਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ, ਮੁੱਖ ਮੰਤਰੀ ਨੇ ਕਿਹਾ ਮੌਜੂਦ ਸਥਿਤੀ  ਕਾਫ਼ੀ ਖ਼ਤਰਨਾਕ ਹੈ ਇਸ ਲਈ ਕੇਂਦਰ ਸਰਕਾਰ ਨੂੰ ਇਸ 'ਤੇ ਵਿਚਾਰ ਕਰਨਾ ਚਾਹੀਦਾ 

Trending news