NDA Meeting: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਸਦ ਭਰ ਵਿੱਚ ਸੰਬੋਧਿਤ ਕਰਦੇ ਹੋਏ NDA ਦੇ ਸਾਰੇ ਦਲਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂਅ ਲਿਆ ਕਿ NDA ਨੂੰ ਬਣਾਉਣ ਵਿੱਚ ਉਨ੍ਹਾਂ ਦਾ ਵੀ ਅਹਿਮ ਯੋਗਦਾਨ ਹੈ।
Patiala News: ਹਲਕਾ ਸਨੌਰ ਦੇ ਹੈਰੀ ਮਾਨ ਨੇ ਕਾਂਗਰਸ ਦੇ ਸਾਬਕਾ ਮੰਤਰੀ ਲਾਲ ਸਿੰਘ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਹੈਰੀ ਮਾਨ ਨੇ ਸਾਬਕਾ ਮੰਤਰੀ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿਹਾ ਇੱਕ audio ਵਾਇਰਲ ਹੋ ਰਹੀ। ਜਿਸ ਵਿੱਚ ਲਾਲ ਸਿੰਘ ਕਾਂਗਰਸੀ ਵਰਕਰਾਂ ਨੂੰ ਧਰਮਵੀਰ ਗਾਂਧੀ ਦੀ ਥਾਂ NK ਸ਼ਰਮਾ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਹਨ।
Anandpur Sahib: ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਨੇ ਵਿਜੈ ਇੰਦਰ ਸਿੰਗਲਾ ਨੂੰ ਹਰਾ ਕੇ ਲੋਕ ਸਭਾ ਚੋਣ ਜਿੱਤ ਲਈ ਹੈ। ਮਲਵਿੰਦਰ ਸਿੰਘ ਕੰਗ ਨੇ ਚੋਣ ਜਿੱਤਣ ਤੋਂ ਬਾਅਦ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਹੈ।
Delhi Meeting: ਦਿੱਲੀ 'ਚ I.N.D.I.A. ਗਠਜੋੜ ਦੀ ਅਹਿਮ ਮੀਟਿੰਗ ਚੱਲ ਰਹੀ ਹੈ। ਇਸ ਮੀਟਿੰਗ ਵਿੱਚ ਇੰਡੀਆ ਗਠਜੋੜ ਦੀਆਂ ਅਗਲੀ ਕੀ ਕਾਰਵਾਈ ਕੀਤੀ ਜਾਣੀ ਹੈ। ਉਸ ਸਬੰਧੀ ਰਣਨੀਤੀ ਬਣਾਈ ਜਾਵੇਗੀ। ਇੰਡੀਆ ਗਠਜੋੜ ਨੇ ਦੇਸ਼ਭਰ ਵਿੱਚ 234 ਸੀਟਾਂ ਮਿਲੀਆਂ ਹਨ।
Amritsar Lok Sabha: ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਜਿੱਤ ਹਾਸਲ ਕਰ ਲਈ ਹੈ। ਇਸ ਦੌਰਾਨ ਗੁਰਜੀਤ ਔਜਲਾ ਨੇ ਆਪਣੇ ਮਾਤਾ-ਪਿਤਾ ਦਾ ਆਸ਼ੀਰਵਾਦ ਲਿਆ। ਔਜਲਾ ਇਸ ਮੌਕੇ ਕਾਫੀ ਜ਼ਿਆਦਾ ਭਾਵੁਕ ਹੋ ਗਏ।
Bathinda News: ਬਠਿੰਡਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਵੱਡੇ ਮਾਰਜਨ ਦੇ ਨਾਲ ਜਿੱਤ ਹਾਸਲ ਕੀਤੀ ਹੈ। ਜਿੱਤਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਬਠਿੰਡਾ,ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਧੰਨਵਾਦ ਕੀਤਾ।
Bathinda Lok Sabha Seat: ਪੰਜਾਬ ਵਿੱਚ ਲੋਕ ਸਭਾ ਵੋਟਾਂ ਦੀ ਗਿਣਤੀ ਨਾਲ ਸਥਿਤੀ ਲਗਭਗ ਸਪੱਸ਼ਟ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਖਾਸ ਠੀਕ ਨਹੀਂ ਰਹੀ ਹੈ।
Lok Sabha Election Result 2024: हेमा मालिनी ने कहा, "मुझे खुशी है कि हम शानदार तरीके से जीत रहे हैं. मैं चाहती हूं कि पुरे देश में जीत हो. यही मेरी इच्छा है, मैं इसी प्रार्थना के साथ यहां आई हूं, मैं भगवान से प्रार्थना करती हूं कि पीएम मोदी एक बार फिर प्रधानमंत्री बनें और देश का विकास हो." ईसीआई के ताजा रुझानों के अनुसार, वह 1,76,443 वोटों के अंतर से आगे चल रही हैं. मतगणना जारी है.
Sangrur News: ਲੋਕ ਸਭਾ ਚੋਣਾਂ 2024 (Lok Sabha election 2024) ਵਿੱਚ ਸੰਗਰੂਰ ਦੀ ਸੀਟ ਜਿਸ ਨੂੰ ਜਿੱਤਣ ਲਈ ਹਰ ਪਾਰਟੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਪਰ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਦੀ ਜਿੱਤ ਤੈਅ।
Punjab Lok Sabha Election Result 2024: ਲੋਕ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ (4 ਜੂਨ) ਨੂੰ ਆ ਰਹੇ ਹਨ। ਜਲੰਧਰ ਲੋਕ ਸਭਾ ਸੀਟ ਤੋਂ ਪੰਜਾਬ ਦੇ ਕਾਂਗਰਸ ਦੇ ਚਰਨਜੀਤ ਚੰਨੀ 149403 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਦੇ ਨਾਲ ਭਾਜਪਾ ਦੇ ਸੁਸ਼ੀਲ ਰਿੰਕੂ ਨੂੰ 201922 ਵੋਟਾਂ ਮਿਲੀਆਂ ਹਨ।
Punjab Lok Sabha Election Result 2024: ਲੋਕ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ (4 ਜੂਨ) ਨੂੰ ਆ ਰਹੇ ਹਨ ਅਤੇ ਬਾਜ਼ਾਰ ਭਾਰੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਲਗਭਗ 4000 ਅੰਕ, ਨਿਫਟੀ ਬੈਂਕ 2900 ਅੰਕ ਅਤੇ ਨਿਫਟੀ 1100 ਅੰਕ ਡਿੱਗ ਗਿਆ ਸੀ। ਮਿਡਕੈਪ ਇੰਡੈਕਸ 'ਚ 2800 ਅੰਕ ਅਤੇ ਸਮਾਲਕੈਪ ਇੰਡੈਕਸ 'ਚ 1000 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਸਵੇਰੇ, ਸੈਂਸੈਕਸ ਲਗਭਗ 1.80% ਡਿੱਗਿਆ ਅਤੇ 75,180 ਦੇ ਆਸਪਾਸ ਖੁੱਲ੍ਹਿਆ। ਨਿਫਟੀ ਵੀ 1.70% ਤੋਂ ਜ਼ਿਆਦਾ ਦੀ ਗਿਰਾਵਟ ਨਾਲ 22,900 ਦੇ ਉੱਪਰ ਖੁੱਲ੍ਹਿਆ। ਨਿਫਟੀ ਬੈਂਕ 1.90% ਦੀ ਗਿਰਾਵਟ ਨਾਲ 50,000 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇੰਡੀਆ VIX 'ਚ ਅੱਜ 30 ਫੀਸਦੀ ਤੱਕ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ।
Punjab Lok Sabha Election 2024: ਪੰਜਾਬ ਦੇ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਅੰਮ੍ਰਿਤਪਾਲ ਸਿੰਘ 26,823 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇਸ ਤੋਂ ਇਲਾਵਾ ਸੰਗਰੂਰ ਤੋਂ 'ਆਪ' ਦੇ ਮੀਤ ਹੇਅਰ 29,571 ਵੋਟਾਂ ਨਾਲ ਅੱਗੇ ਚਲ ਰਹੇ ਹਨ 'ਤੇ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ 31,455 ਵੋਟਾਂ ਨਾਲ ਅੱਗੇ ਚਲ ਰਹੇ ਹਨ।
Lok Sabha Election: ਸੰਗਰੂਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਮੀਤ ਸਿੰਘ ਹੇਅਰ ਚੋਣ ਮੈਦਾਨ ਵਿੱਚ ਹਨ। ਜੋ ਇਸ ਵੇਲੇ ਸੰਗਰੂਰ ਤੋਂ ਵੱਡੀ ਲੀਡ ਬਣਾ ਚੁੱਕੇ ਹਨ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪਿਛਲੀ ਵਾਰ ਅਸੀਂ ਆਪਣੀ ਢਿੱਲ ਦੇ ਕਾਰਨ ਇਹ ਸੀਟ ਹਾਰ ਗਏ ਸਨ।
Punjab Lok Sabha Election Results 2024: ਵੋਟ ਫੀਸਦੀ 'ਚ ਕਾਂਗਰਸ ਨੇ AAP ਨੂੰ ਪਿੱਛੇ ਛੱਡ ਦਿੱਤਾ ਹੈ। ਕਾਂਗਰਸ ਦੇ ਹੱਕ 'ਚ 26.77% ਵੋਟ ਆਏ ਹਨ ਜਦਕਿ AAP ਨੂੰ 25.99% ਵੋਟ ਪ੍ਰਾਪਤ ਹੋਏ ਹਨ। ਲੋਕ ਰਵਨੀਤ ਸਿੰਘ ਬਿੱਟੂ 'ਤੇ ਰਿੰਕੂ ਵਰਗੇ ਦਲ ਬਦਲੂ ਨੇਤਾ ਨੂੰ ਪਸੰਦ ਨਹੀਂ ਕਰ ਰਹੇ ਹਨ।
Lok Sabha Election Result: ਲੋਕ ਸਭਾ ਚੋਣਾਂ ਦੇ ਨਤੀਜੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਸਭ ਤੋਂ ਤੇਜ਼ ਅਤੇ ਸਟੀਕ ਨਤੀਜੇ ਦੇਖਣ ਦੇ ਲਈ ਜ਼ੀ ਮੀਡੀਆ ਉੱਤੇ ਚੋਣਾਂ ਦੇ ਨਤੀਜੇ ਦੇਖ ਰਹੇ ਹਨ।
Punjab Lok Sabha Election: ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਚੋਣ ਪ੍ਰਕਿਰਿਆ ਵਿੱਚ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।
Kharar Polling Station: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਭਰ ਵਿੱਚ ਮਾਡਲ ਪੋਲਿੰਗ ਬੂਥ ਬਣਾਏ ਗਏ ਹਨ। ਖਰੜ ਦੇ ਸਰਕਾਰੀ ਖਾਲਸਾ ਸਕੂਲ ਖਰੜ ਦਾ ਸੁਆਗਤੀ ਗੇਟ ਡਿੱਗ ਗਿਆ।
Chandigarh News: ਚੰਡੀਗੜ੍ਹ ਦੇ ਧਨਾਸ ਵਿੱਚ ਵੋਟਾਂ ਪਾਉਣ ਲਈ ਕਾਫੀ ਲੰਬੀਆਂ ਕਤਾਰਾਂ ਵਿੱਚ ਲੱਗੇ ਹੋਏ ਹਨ। ਪਰ ਪ੍ਰਸ਼ਾਸਨ ਵੱਲੋਂ ਧਾਨਸ ਵਿੱਚ ਪਾਣੀ ਅਤੇ ਟੈਂਟ ਦਾ ਕੋਈ ਪ੍ਰਬੰਧਨ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਨਿਰਾਸ਼ ਹੋ ਗਏ। ਇਸ ਤੋਂ ਬਾਅਦ ਵੋਟਰਾਂ ਅਤੇ ਪੁਲਿਸ ਵਿਚਾਲੇ ਹੱਥੋਪਾਈ ਹੋ ਗਈ।
Punjab Lok sabha election: ਬਿਕਰਮ ਸਿੰਘ ਮਜੀਠੀਆ ਆਪਣੀ ਵੋਟ ਪਾਉਣ ਦੇ ਲਈ ਪੋਲਿੰਗ ਬੂਥ ਉੱਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸ਼ਰਾਬ ਅਤੇ ਮਾਈਨਿੰਗ ਨੂੰ ਲੈਕੇ ਘੇਰਿਆ ਅਤੇ ਕਿਹਾ ਕਿ ਪੰਜਾਬ ਵਿਚ ਸਰਕਾਰ ਅਤੇ ਮਾਫੀਆ ਮਿਲਕੇ ਕੰਮ ਕਰ ਰਹੇ ਹਨ।
Punjab lok sabha Election 2024: ਭਾਜਪਾ ਆਗੂ ਜੈਵੀਰ ਸ਼ੇਰਗਿੱਲ ਨੇ ਲੋਕ ਸਭਾ ਚੋਣਾਂ 2024 ਦੇ ਆਖਰੀ ਪੜਾਅ ਲਈ ਜਲੰਧਰ ਦੇ ਇੱਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਇਸ ਹਲਕੇ ਤੋਂ 'ਆਪ' ਦੇ ਪਵਨ ਕੁਮਾਰ ਟੀਨੂੰ, ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਅਤੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਵਿਚਾਲੇ ਮੁਕਾਬਲਾ ਹੈ।
Punjab lok sabha Election 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਸੰਗਰੂਰ ਹਲਕੇ ਦੇ ਇੱਕ ਪੋਲਿੰਗ ਬੂਥ 'ਤੇ ਆਪਣੀ ਵੋਟ ਪਾਈ। ਇਸ ਸੀਟ 'ਤੇ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ, ਭਾਜਪਾ ਦੇ ਅਰਵਿੰਦ ਖੰਨਾ, 'ਆਪ' ਦੇ ਗੁਰਮੀਤ ਸਿੰਘ ਮੀਤ ਹੇਅਰ ਅਤੇ ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਵਿਚਕਾਰ ਮੁਕਾਬਲਾ ਹੈ।
Punjab lok sabha Election 2024: ਆਨੰਦਪੁਰ ਸਾਹਿਬ ਲੋਕ ਸਭਾ ਸੀਟ ਤੋਂ ਆਪ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਤੁਹਾਡੀ ਵੋਟ ਤੁਹਾਡਾ ਭਵਿੱਖ ਤੈਅ ਕਰਦੀ ਹੈ. ਅਸੀਂ ਲੋਕਾਂ ਨੂੰ ਵਾਰ-ਵਾਰ ਬੇਨਤੀ ਕਰ ਰਹੇ ਹਾਂ ਕਿ ਭਾਵੇਂ ਕਿੰਨੀ ਵੀ ਗਰਮੀ ਕਿਉਂ ਨਾ ਹੋਵੇ, ਲੋਕਤੰਤਰ ਨੂੰ ਮਜ਼ਬੂਤ ਕਰਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਵੱਧ ਤੋਂ ਵੱਧ ਲੋਕ ਬਾਹਰ ਆਉਣ। ਆਪਣੀ ਵੋਟ ਪਾਓ।"