ਨਾਭਾ ਦੇ ਲੋਕਾਂ ਨੇ ਸਫ਼ਾਈ ਮੁਲਾਜ਼ਮਾਂ ਦਾ ਇਸ ਸ਼ਾਨਦਾਰ ਤਰੀਕੇ ਨਾਲ ਕੀਤਾ ਧੰਨਵਾਦ,CM ਕੈਪਟਨ ਨੇ ਵੀ ਦਿੱਤਾ ਥਾਪੜਾ
Advertisement

ਨਾਭਾ ਦੇ ਲੋਕਾਂ ਨੇ ਸਫ਼ਾਈ ਮੁਲਾਜ਼ਮਾਂ ਦਾ ਇਸ ਸ਼ਾਨਦਾਰ ਤਰੀਕੇ ਨਾਲ ਕੀਤਾ ਧੰਨਵਾਦ,CM ਕੈਪਟਨ ਨੇ ਵੀ ਦਿੱਤਾ ਥਾਪੜਾ

ਫੁੱਲਾਂ ਦੀ ਵਰਖਾ ਕਰਕੇ ਲੋਕਾਂ ਨੇ ਸਫ਼ਾਈ ਮੁਲਾਜ਼ਮਾਂ ਦਾ ਕੀਤੀ ਸੁਆਗਤ 

ਫੁੱਲਾਂ ਦੀ ਵਰਖਾ ਕਰਕੇ ਲੋਕਾਂ ਨੇ ਸਫ਼ਾਈ ਮੁਲਾਜ਼ਮਾਂ ਦਾ ਕੀਤੀ ਸੁਆਗਤ

ਚੰਡੀਗੜ੍ਹ : 22 ਮਾਰਚ ਨੂੰ ਜਨਤਾ ਕਰਫ਼ਿਊ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸ਼ਾਮ ਪੰਜ ਵਜੇ ਡਾਕਟਰਾਂ,ਪੁਲਿਸ ਮੁਲਾਜ਼ਮਾਂ ਅਤੇ ਉਨ੍ਹਾਂ ਸਾਰੇ ਲੋਕਾਂ ਦਾ ਥਾਲੀ,ਤਾਲੀ ਅਤੇ ਘੰਟੀ ਵਜ੍ਹਾਂ ਕੇ ਧੰਨਵਾਦ ਕਰਨ ਅਪੀਲ ਕੀਤੀ ਸੀ ਜੋ ਕੋਰੋਨਾ ਖ਼ਿਲਾਫ਼ ਜੰਗ ਵਿੱਚ ਸਾਨੂੰ ਬਚਾਉਣ ਦੇ ਲਈ ਆਪਣੀ ਜਾਨ ਦੀ ਪਰਵਾ ਕੀਤੇ ਬਗ਼ੈਰ ਲਗਾਤਾਰ ਕੰਮ ਵਿੱਚ ਜੁਟੇ ਨੇ,ਪ੍ਰਧਾਨ ਮੰਤਰੀ ਦੀ ਅਪੀਲ ਸਿਰਫ਼ ਇੱਕ ਦਿਨ ਲਈ ਨਹੀਂ ਸੀ, ਬਲਕਿ ਹਮੇਸ਼ਾ ਲਈ ਸੀ, ਦੇਸ਼ ਦੇ ਕੋਨੇ-ਕੋਨੇ ਤੋਂ ਅਜਿਹੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਲੋਕ ਕੋਰੋਨਾ ਖ਼ਿਲਾਫ਼ ਜੰਗ ਲੜ ਰਹੇ ਡਾਕਟਰਾਂ,ਪੁਲਿਸ ਮੁਲਾਜ਼ਮਾਂ ਅਤੇ ਸਫ਼ਾਈ ਮੁਲਾਜਮ਼ਾਂ ਦਾ ਧੰਨਵਾਦ ਵੱਖ-ਵੱਖ ਤਰੀਕੇ ਨਾਲ ਕਰ ਰਹੇ ਨੇ, ਨਾਭਾ ਦੇ ਇੱਕ ਇਲਾਕੇ ਤੋਂ ਵੀ ਇੱਕ ਸ਼ਾਨਦਾਰ ਤਸਵੀਰ ਸਾਹਮਣੇ ਆਈ ਹੈ ਜੋ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ 

 

ਮੁੱਖ ਮੰਤਰੀ ਨੇ ਟਵਿਟਰ 'ਤੇ ਵੀਡੀਓ ਸ਼ੇਅਰ ਕੀਤਾ ਹੈ

ਮੁੱਖ ਮੰਤਰੀ ਨੇ ਨਾਭਾ ਦੇ ਇੱਕ ਇਲਾਕੇ ਦਾ ਵੀਡੀਓ ਸ਼ੇਅਰ ਕੀਤਾ ਹੈ, ਕਰਫ਼ਿਊ ਦੀ ਵਜ੍ਹਾਂ ਕਰਕੇ ਗਲੀਆਂ ਸੁੰਨਸਾਨ ਨੇ, ਪਰ ਸਫ਼ਾਈ ਮੁਲਾਜ਼ਮ ਇਸ ਮੁਸ਼ਕਿਲ ਦੀ ਘੜੀ ਵਿੱਚ ਘਰਾਂ ਦੇ ਬਾਹਰ ਤੋਂ ਕੂੜਾ ਸਾਫ਼ ਕਰ ਰਹੇ ਨੇ, ਲੋਕ ਆਪਣੀ ਘਰਾਂ ਦੀ ਛੱਤਾਂ 'ਤੇ ਖੜੇ ਹੋਕੇ ਸਫ਼ਾਈ ਮੁਲਾਜ਼ਮਾਂ ਦਾ ਹੌਸਲਾ ਵਧਾਉਣ ਦੇ ਲਈ ਫੁੱਲਾਂ ਦੀ ਵਰਖਾ ਕਰ ਰਹੇ ਨੇ, ਮੁੱਖ ਮੰਤਰੀ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕੀ ਇਸ ਤੋਂ ਪਤਾ ਚੱਲਦਾ ਹੈ ਕੀ ਸਾਡੇ ਮੰਨ ਵਿੱਚ ਇਨ੍ਹਾਂ ਸਫ਼ਾਈ ਮੁਲਾਜ਼ਮਾਂ ਦੇ ਲਈ ਕਿੰਨਾ ਸਤਕਾਰ ਹੈ, ਮੁੱਖ ਮੰਤਰੀ ਨੇ ਕਿਹਾ ਕੋਰੋਨਾ ਖ਼ਿਲਾਫ਼ ਲੜਾਈ ਲੜ ਰਹੇ ਇਨ੍ਹਾਂ ਲੋਕਾਂ ਦਾ ਇਸੇ ਤਰ੍ਹਾਂ ਤੁਸੀਂ ਹੌਸਲਾ ਵਧਾਉਂਦੇ ਰਹੋ 

Trending news