ਚੰਡੀਗੜ੍ਹ ਨੂੰ HOTSPOT ਜ਼ੋਨ ਵਿੱਚ ਰੱਖਣ 'ਤੇ ਪ੍ਰਸ਼ਾਸਨ ਹੈਰਾਨ,ਘਰ ਤੋਂ ਬਾਹਰ ਨਿਕਲਣ ਵਾਲਿਆਂ 'ਤੇ ਹੋਰ ਸਖ਼ਤੀ
Advertisement

ਚੰਡੀਗੜ੍ਹ ਨੂੰ HOTSPOT ਜ਼ੋਨ ਵਿੱਚ ਰੱਖਣ 'ਤੇ ਪ੍ਰਸ਼ਾਸਨ ਹੈਰਾਨ,ਘਰ ਤੋਂ ਬਾਹਰ ਨਿਕਲਣ ਵਾਲਿਆਂ 'ਤੇ ਹੋਰ ਸਖ਼ਤੀ

ਕੇਂਦਰ ਸਰਕਾਰ ਵੱਲੋਂ ਜਾਰੀ 170 ਹੌਟ ਸਪੌਟ  ਜ਼ਿਲ੍ਹਿਆਂ ਦੀ ਲਿਸਟ ਵਿੱਚ ਚੰਡੀਗੜ੍ਹ ਦਾ ਨਾਂ ਵੀ ਸ਼ਾਮਲ

ਕੇਂਦਰ ਸਰਕਾਰ ਵੱਲੋਂ ਜਾਰੀ 170 ਹੌਟ ਸਪੌਟ  ਜ਼ਿਲ੍ਹਿਆਂ ਦੀ ਲਿਸਟ ਵਿੱਚ ਚੰਡੀਗੜ੍ਹ ਦਾ ਨਾਂ ਵੀ ਸ਼ਾਮਲ

ਬਜ਼ਮ ਵਰਮਾ/ਚੰਡੀਗੜ੍ਹ : ਕੇਂਦਰ ਸਰਕਾਰ ਨੇ ਦੇਸ਼ ਦੇ 170 ਜ਼ਿਲ੍ਹਿਆਂ ਦੇ (HOTSPOT) ਹੌਟ ਸਪੌਟ ਥਾਵਾਂ ਦੀ ਲਿਸਟ ਜਾਰੀ ਕੀਤੀ ਹੈ ਜਿਸ ਵਿੱਚ ਕੇਂਦਰ ਸ਼ਾਸਿਤ ਚੰਡੀਗੜ੍ਹ ਨੂੰ ਵੀ ਹੌਟ ਸਪੌਟ ਦੇ ਰੈੱਡ ਜ਼ੋਨ ਵਿੱਚ ਪਾਇਆ ਗਿਆ ਹੈ, ਯਾਨੀ ਉਨ੍ਹਾਂ ਥਾਵਾਂ ਵਿੱਚ ਜਿੱਥੇ ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਤੇਜ਼ੀ ਨਾਲ ਆ ਰਹੇ ਨੇ, ਪਰ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕੇਂਦਰ ਦੇ ਇਸ ਫ਼ੈਸਲੇ 'ਤੇ ਹੈਰਾਨੀ ਜਤਾਈ ਹੈ, ਮਨੋਜ ਪਰੀਦਾ ਦਾ ਕਹਿਣਾ ਹੈ ਕੀ ਚੰਡੀਗੜ੍ਹ ਵਿੱਚ ਹੁਣ ਤੱਕ 21 ਕੋਰੋਨਾ ਪੋਜ਼ੀਟਿਵ ਦੇ ਮਰੀਜ਼ ਆਏ ਸਨ 9 ਹੁਣ ਤੱਕ ਪੂਰੀ ਤਰ੍ਹਾਂ ਨਾਲ ਠੀਕ ਹੋ ਚੁੱਕੇ ਸਿਰਫ਼ 12 ਹੀ ਮਰੀਜ਼ ਬੱਚੇ ਨੇ ਅਜਿਹੇ ਵਿੱਚ ਚੰਡੀਗੜ੍ਹ ਨੂੰ ਕਿਵੇਂ ਹੌਟ ਸਪੋਟ ਦੀ ਜ਼ੋਨ ਵਿੱਚ ਰੱਖਿਆ ਜਾ ਸਕਦਾ ਹੈ ਨਾਲ ਹੀ ਚੰਡੀਗੜ੍ਹ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੀ ਪਿਛਲੇ ਦਿਨਾਂ ਵਿੱਚ ਕਾਫ਼ੀ ਘੱਟ ਹੋ ਗਈ ਹੈ

ਮਨੋਜ ਪਰੀਦਾ ਕੇਂਦਰ ਸਾਹਮਣੇ ਚੁੱਕਣਗੇ ਮੁੱਦਾ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 14 ਅਪ੍ਰੈਲ ਨੂੰ ਜਦੋ ਲਾਕਡਾਊਨ ਵਧਾਇਆ ਸੀ ਤਾਂ ਕਿਹਾ ਸੀ 20 ਅਪ੍ਰੈਲ ਤੱਕ ਉਹ ਸਾਰੇ ਸੂਬਿਆਂ ਦੇ ਜ਼ਿਲ੍ਹਿਆਂ ਦਾ ਸਰਵੇ ਕਰਵਾਉਣਗੇ ਉਸ ਦੇ ਹਿਸਾਬ ਨਾਲ ਕੁੱਝ ਜ਼ਿਲ੍ਹਿਆਂ ਨੂੰ ਸ਼ਰਤਾਂ ਨਾਲ ਛੋਟ ਦਿੱਤੀ ਜਾ ਸਕਦੀ ਹੈ, ਚੰਡੀਗੜ੍ਹ ਵਿੱਚ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਨੂੰ ਲੈਕੇ ਜਿਸ ਤਰ੍ਹਾਂ ਚੰਗੀ ਖ਼ਬਰ ਆ ਰਹੀ ਸੀ ਉਸ ਤੋਂ ਉਮੀਦ ਜਤਾਈ ਜਾ ਰਹੀ ਸੀ ਕੀ ਚੰਡੀਗੜ੍ਹ ਨੂੰ 20 ਅਪ੍ਰੈਲ ਤੋਂ ਬਾਅਦ ਲਾਕਡਾਊਨ ਵਿੱਚ ਛੋਟ ਮਿਲ ਸਕਦੀ ਹੈ, ਪਰ ਹੁਣ ਹੌਟ-ਸਪੌਟ ਦੀ ਲਿਸਟ ਵਿੱਚ ਆਉਣ ਤੋਂ ਬਾਅਦ ਚੰਡੀਗੜ੍ਹ ਨੂੰ ਇਹ ਛੋਟ ਨਹੀਂ ਮਿਲ ਸਕੇਗੀ, ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕੀ ਉਹ ਜਲਦ ਹੀ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪੂਰੇ ਹਾਲਾਤਾਂ ਦਾ ਜਾਇਜ਼ਾ ਲੈਣਗੇ ਫਿਰ ਕੇਂਦਰ ਦੇ ਸਾਹਮਣੇ ਰਿਪੋਰਟ ਰੱਖੀ ਜਾਵੇਗੀ,ਪਰ ਅੰਤਿਮ ਫ਼ੈਸਲਾ ਕੇਂਦਰ ਸਰਕਾਰ ਹੀ ਲਵੇਗੀ  

ਕਰਫ਼ਿਊ ਤੋੜਨ ਵਾਲਿਆਂ ਨੂੰ ਚੇਤਾਵਨੀ 

ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਰਫ਼ਿਊ ਦੌਰਾਨ ਸੈਰ ਕਰਨ  ਲਈ ਨਿਕਲਣ ਵਾਲੇ  ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕੀ ਜੇਕਰ ਹੁਣ ਵੀ ਉਹ ਨਹੀਂ ਸੁਧਰੇ ਅਤੇ ਘਰੋ ਬਾਹਰ ਨਿਕਲੇ ਤਾਂ ਉਨ੍ਹਾਂ ਦੀ ਫ਼ੋਟੋ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਈ ਜਾਵੇਗੀ, ਇਸ ਤੋਂ ਪਹਿਲਾਂ ਸਵੇਰ ਦੀ ਸੈਰ ਕਰਨ ਵਾਲਿਆਂ ਖ਼ਿਲਾਫ਼ ਵੀ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕਰਦੇ ਹੋਏ FIR ਦਰਜ ਕੀਤੀ ਸੀ, ਸਿਰਫ਼ ਇਨ੍ਹਾਂ ਹੀ ਨਹੀਂ ਸੈਰ ਦੌਰਾਨ ਮਾਸਕ ਨਾ ਪਾਉਣ ਵਾਲੇ ਇੱਕ ਸ਼ਖ਼ਸ ਨੂੰ ਪੁਲਿਸ ਨੇ ਗਿਰਫ਼ਤਾਰ ਵੀ ਕੀਤਾ ਸੀ, ਪ੍ਰਸ਼ਾਸਨ ਨੇ ਫ਼ੇਕ ਨਿਊਜ਼ ਫੈਲਾਉਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਹੀ ਦੇ ਨਿਰਦੇਸ਼ ਦਿੱਤੇ ਨੇ 

Trending news