ਹਰਿਆਣਾ 'ਚ ਬੈਂਕ ਜਾਣ ਦੇ ਲਈ ਹੁਣ ONLINE ਟਾਈਮ ਸਲਾਟ ਲੈਣਾ ਹੋਵੇਗਾ,ਭੀੜ ਘਟਾਉਣਾ ਹੈ ਮਕਸਦ
Advertisement

ਹਰਿਆਣਾ 'ਚ ਬੈਂਕ ਜਾਣ ਦੇ ਲਈ ਹੁਣ ONLINE ਟਾਈਮ ਸਲਾਟ ਲੈਣਾ ਹੋਵੇਗਾ,ਭੀੜ ਘਟਾਉਣਾ ਹੈ ਮਕਸਦ

ਹਰਿਆਣਾ ਸਰਕਾਰ ਨੇ ਵੈੱਬ ਅਧਾਰਿਕ URL ਡਵੈਲਪ ਕੀਤਾ ਹੈ

ਹਰਿਆਣਾ ਸਰਕਾਰ ਨੇ ਵੈੱਬ ਅਧਾਰਿਕ URL ਡਵੈਲਪ ਕੀਤਾ ਹੈ

ਚੰਡੀਗੜ੍ਹ  :  ਲਾਕਡਾਊਨ ਦੀ ਵਜ੍ਹਾਂ ਕਰਕੇ ਹਰਿਆਣਾ ਵਿੱਚ ਸਨਅਤਾਂ ਅਤੇ ਦਫ਼ਤਰ ਬੰਦ ਨੇ ਪਰ ਬੈਂਕ ਜ਼ਰੂਰ ਖੁੱਲ੍ਹੇ ਨੇ, ਬੈਂਕਾਂ ਵਿੱਚ ਲਗਾਤਾਰ ਵਧ ਰਹੀ ਭੀੜ ਨੂੰ ਵੇਖਦੇ ਹੋਏ ਅਤੇ ਲੋਕ ਘੱਟ ਤੋਂ ਘੱਟ ਗਿਣਤੀ ਵਿੱਚ ਬਾਹਰ ਨਿਕਲਣ ਇਸ ਲਈ ਹਰਿਆਣਾ ਵਿੱਤ ਵਿਭਾਗ ਨੇ ਇੱਕ ਵੈੱਬਸਾਈਟ ਬਣਾਈ ਹੈ ਜਿਸ ਦੇ ਜ਼ਰੀਏ ਗਾਹਕ ਆਪਣੀ ਸੁਵਿਧਾ ਦੇ ਹਿਸਾਬ ਦੇ ਨਾਲ ਬੈਂਕ ਤੋਂ ਟਾਈਮ ਸਲਾਟ ਲੈਕੇ ਬਰਾਂਚ ਵਿੱਚ ਜਾ ਸਕਦੇ ਨੇ, ਇਸ ਦੇ ਪਿੱਛੇ ਮਕਸਦ ਹੈ ਕੀ ਬੈਂਕਾਂ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾ ਸਕੇ

ਹਰਿਆਣਾ ਸਰਕਾਰ ਦੀ ਵੈੱਬ ਸਾਈਟ ਕਿਵੇਂ ਕੰਮ ਕਰੇਗੀ ?

ਹਰਿਆਣਾ ਦੇ ਵਿੱਤ ਮੰਤਰਾਲੇ ਵੱਲੋਂ ਟਾਈਮ ਸਲਾਟ ਲੈਣ ਲਈ ਜੋ ਵੈਬ ਸਾਈਟ ਤਿਆਰ ਕੀਤੀ ਗਈ ਹੈ ਉਹ ਹੈ (http://bankslot.haryana.gov.in),ਵੈਬ ਸਾਈਟ ਦੇ ਇਸ URL ਨੂੰ ਗਾਹਕ ਆਪਣੇ ਸਮਾਰਟ ਫ਼ੋਨ ਅਤੇ ਕੰਪਿਊਟਰ 'ਤੇ ਵੀ ਵਰਤ ਸਕਦੇ ਨੇ, ਵੈਬ ਸਾਈਟ 'ਤੇ (LOG IN)ਲਾਗ ਇਨ ਕਰਨ ਤੋਂ ਬਾਅਦ ਤੁਹਾਨੂੰ ਬੁੱਕ ਯੂਅਰ ਬੈਂਕ ਸਲਾਟ 'ਤੇ ਕਲਿੱਕ ਕਰਨਾ ਹੈ, ਜਿਸ ਬਰਾਂਚ ਵਿੱਚ ਜਾਣਾ ਹੈ ਉਸ ਦਾ IFSC ਕੋਰਡ ਭਰਨਾ ਹੈ ਅਤੇ ਫ਼ਿਰ ਬੈਂਕ ਦੀ ਬਰਾਂਚ ਵਿੱਚ ਜਾਣ ਦੀ ਤਰੀਕ ਅਤੇ ਸਲਾਟ ਦੀ ਚੋਣ ਕਰਨੀ ਹੈ, ਸਲਾਟ ਦੀ ਬੁਕਿੰਗ ਹੋਣ ਤੋਂ ਬਾਅਦ ਗਾਹਕ ਰਸੀਦ ਨੂੰ ਡਾਉਨਲੋਡ ਕਰ ਸਕਦਾ ਹੈ 

ਪੋਸਟ ਆਫ਼ਿਸ ਗਾਹਕਾਂ ਲਈ  ਵੀ ਖ਼ਾਸ ਸੇਵਾ 

ਹਰਿਆਣਾ ਵਿੱਚ ਪੋਸਟਲ ਬੈਂਕ ਸੇਵਾ ਨੇ ਵੀ ਗਾਹਕਾਂ ਨੂੰ ਘਰ ਕੈਸ਼ ਪਹੁੰਚਾਉਣ ਦੇ ਲਈ ਹੋਮ ਡਿਲਿਵਰੀ ਸੇਵਾ ਸ਼ੁਰੂ ਕੀਤੀ ਹੈ,ਗਾਹਕ ਨੂੰ ਐੱਪ ਦੇ ਜਾਕੇ ਪਿੰਨ ਕੋਰਡ ਦਰਜ ਕਰਨਾ ਹੋਵੇਗਾ, ਆਧਾਰ ਨਾਲ ਲਿੰਕ ਕੀਤੇ ਹੋਏ ਖਾਤੇ ਤੋਂ 1000 ਤੋਂ 10 ਹਜ਼ਾਰ ਤੱਕ ਦੀ ਰਕਮ ਭਰੀ ਜਾ ਸਕਦੀ ਹੈ,ਗਾਹਕ ਰਸੀਦ ਡਾਊਨ  ਲੋਡ ਕਰ ਸਕਦਾ ਹੈ ਜਿਸ ਤੋਂ ਬਾਅਦ ਡਾਕਘਰ ਆਪ ਗਾਹਕ ਨਾਲ ਸੰਪਰਕ ਕਰੇਗਾ ਅਤੇ ਕੈਸ਼ ਆਨ ਹੋਮ ਡਿਲੀਵਰੀ ਕੀਤੀ ਜਾਵੇਗੀ

Trending news