ਹਰਿਆਣਾ ਕੈਬਨਿਟ ਨੇ ਕਿਸਾਨਾਂ ਤੇ ਸਨਅਤਾਂ ਲਈ ਕੀਤੇ ਇਹ ਵੱਡੇ ਫ਼ੈਸਲੇ

ਹਰਿਆਣਾ ਕੈਬਨਿਟ ਵਿੱਚ 42 ਏਜੰਡਿਆਂ ਤੇ ਹੋਇਆ ਵਿਚਾਰ

ਹਰਿਆਣਾ ਕੈਬਨਿਟ ਨੇ ਕਿਸਾਨਾਂ ਤੇ ਸਨਅਤਾਂ ਲਈ ਕੀਤੇ ਇਹ ਵੱਡੇ ਫ਼ੈਸਲੇ
ਹਰਿਆਣਾ ਕੈਬਨਿਟ ਵਿੱਚ 42 ਏਜੰਡਿਆਂ ਤੇ ਹੋਇਆ ਵਿਚਾਰ

ਰਾਜਨ ਸ਼ਰਮਾ/ਚੰਡੀਗੜ੍ਹ : ਹਰਿਆਣਾ ਕੈਬਨਿਟ ਦੀ ਅਹਿਮ ਮੀਟਿੰਗ ਹੋਈ, ਤਿੰਨ ਘੰਟੇ ਤੱਕ ਚਲੀ ਮੀਟਿੰਗ ਵਿੱਚ 42 ਏਜੰਡੇ ਸਨ, ਮੁੱਖ ਮੰਤਰੀ ਮਨੋਹਰ ਲਾਲ ਨੇ ਦੱਸਿਆ ਕਿ ਕਿਸਾਨਾਂ, ਸਨਅਤਾਂ ਨੂੰ ਲੈਕੇ ਕਈ ਅਹਿਮ ਫ਼ੈਸਲੇ ਲਏ ਗਏ ਨੇ, ਕੋਰੋਨਾ ਕਾਲ ਦੌਰਾਨ ਹਰਿਆਣਾ ਦੀ ਸਨਅਤਾਂ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਨੇ ਇਸ ਲਈ ਸਨਅਤਾਂ ਨੂੰ ਰਾਹਤ ਦੇਣ ਲਈ ਕੈਬਨਿਟ ਵਿੱਚ ਕਈ ਐਲਾਨ ਕੀਤੇ ਗਏ ਨੇ,ਬੈਂਕਾਂ ਤੋਂ ਕਿਸਾਨਾਂ ਦੇ ਲੈਣ-ਦੇਣ ਲਈ ਲੱਗਣ ਵਾਲੀ ਸਟੈਂਪ ਡਿਊਟੀ ਨੂੰ ਲੈਕੇ ਵੀ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ

ਹਰਿਆਣਾ ਕੈਬਨਿਟ ਦੇ ਅਹਿਮ ਫ਼ੈਸਲੇ 

- ਬੈਂਕਾਂ ਤੋਂ ਕਿਸਾਨਾਂ ਨੂੰ ਲੈਣ-ਦੇਣ ਲਈ ਲੱਗਣ ਵਾਲੀ ਸਟੈਂਪ ਫ਼ੀਸ ਮਾਫ਼ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਹੁਣ 2 ਹਜ਼ਾਰ ਦੀ ਥਾਂ   ਸਿਰਫ਼ 100 ਰੁਪਏ ਹੀ ਦੇਣੇ ਹੋਣਗੇ  
- ਝਾਡਲੀ ਪਾਵਰ ਪਲਾਂਟ ਦੀ ਜ਼ਮੀਨ ਐਕਵਾਇਰ ਕਰਨ ਵਿੱਚ  ਜਿੰਨਾਂ 12 ਪਰਿਵਾਰਾਂ ਨੂੰ ਲਾਭ ਨਹੀਂ ਮਿਲਿਆ ਸੀ ਉਨ੍ਹਾਂ ਨੌਕਰੀ ਦੇਣ ਦਾ  ਫ਼ੈਸਲਾ ਲਿਆ ਗਿਆ ਹੈ 
- ਕੋਰੋਨਾ ਦੌਰਾਨ ਚਾਲਾਨ ਫ਼ੀਸ ਘੱਟ ਕਰਨ 'ਤੇ ਕੈਬਨਿਟ ਨੇ ਮੋਹਰ ਲਾ ਦਿੱਤੀ ਹੈ  
- ਦੀਨ ਦਿਆਲ ਉਪਾਦਿਆਏ ਯੋਜਨਾ ਨੂੰ ਗੁਰੂ ਗਰਾਮ ਵਿੱਚ ਲਾਗੂ ਕੀਤਾ ਜਾਵੇਗਾ 
- ਕਾਲਕਾ-ਪਿੰਜੌਰ ਨੂੰ ਪੰਚਕੂਲਾ ਨਗਰ ਨਿਗਮ ਤੋਂ ਬਾਹਰ ਕੀਤਾ ਗਿਆ ਹੈ, ਹੁਣ ਕਾਲਕਾ ਨਗਰ ਪਰਿਸ਼ਦ ਦੀ ਚੋਣ ਵੱਖ ਹੋਵੇਗੀ 
- ਨਗਰ ਨਿਗਮਾਂ ਵਿੱਚ ਜ਼ਮੀਨ ਅਲਾਟਮੈਂਟ ਪਾਲਿਸੀ ਬਣਾਈ,ਜਿਸ ਵਿੱਚ ਧਾਰਮਿਕ ਸੰਸਥਾਵਾਂ ਦੇ ਲਈ ਵੀ ਨਿਯਮ ਤੈਅ ਕੀਤੇ ਗਏ ਨੇ
- ਟਾਊਨ ਐਂਡ ਕੰਟਰੀ ਪਲਾਨਿੰਗ ਵਿੱਚ 16 ਮੀਟਰ ਦੀ ਸੀ, ਹੁਣ ਨਿਕਾਏ ਨੇ ਆਪਣੇ ਰੂਲ ਇਸੀ ਹਿਸਾਬ ਨਾਲ ਬਣਾ ਦਿੱਤੇ ਨੇ 
-  ਬਾਬਾ ਬੰਦਾ ਸਿੰਘ ਬਹਾਦਰ  ਲੋਹਗੜ੍ਹ ਫਾਊਂਡੇਸ਼ਨ ਟਰੱਸਟ ਦਾ ਗਠਨ ਕੀਤਾ ਹੈ,ਇਸ ਦੇ ਚੇਅਰਮੈਨ ਸੀਐੱਮ ਹੋਣਗੇ
- ਹਰਿਆਣਾ ਵਿਗਿਆਨ ਪਾਲਿਸੀ,ਸੋਸ਼ਲ ਮੀਡੀਆ ਅਤੇ ਵੈੱਬ ਪਾਲਿਸੀ ਬਣਾਈ ਗਈ  
- ਕੋਵਿਡ 19 ਵਿੱਚ ਰੀਅਲ ਐਸਟੇਟ ਪ੍ਰਭਾਵਿਤ ਹੋਈ, ਇਸ ਲਈ ਪੇਮੈਂਟ 30 ਸਤੰਬਰ ਤੱਕ ਵਧਾ ਦਿੱਤੀ ਹੈ 
-  ਸੀਐੱਮ ਮਨੋਹਰ ਲਾਲ ਨੇ ਕਿਹਾ ਅੱਧਾ ਏਕੜ ਤੋਂ ਵਧ ਜ਼ਮੀਨ 'ਤੇ ਹੁਣ ਫਾਰਮ ਹਾਊਸ ਬਣਾਇਆ ਜਾ ਸਕੇਗਾ  
- ਮੁਲਾਜ਼ਮਾਂ ਦਾ 3 ਲੱਖ ਦਾ ਕਾਰਡਰ ਹੈ, ਇਸ ਦੇ ਲਈ ਟ੍ਰੇਨਿੰਗ ਪਾਲਿਸੀ ਬਣਾਈ ਗਈ ਹੈ
-  ਨਵੀਂ ਸਨਅਤਾਂ ਦੇ ਲਈ ਫੈਕਟਰੀ ਐਕਟ ਇੱਕ ਹਜ਼ਾਰ ਦਿਨ ਦੇ ਲਈ ਲਾਗੂ ਨਹੀਂ ਹੋਵੇਗਾ  
-  ਸਨਅਤਾਂ ਵਿੱਚ 75 ਫ਼ੀਸਦੀ ਹਰਿਆਣਾ ਦੇ ਨੌਜਵਾਨਾਂ ਅਤੇ ਰੁਜ਼ਗਾਰ ਦੇ ਲਈ ਕੈਬਨਿਟ ਨੇ ਮਨਜ਼ੂਰੀ ਦਿੱਤੀ ਹੈ  
- ਗਰੁੱਪ C ਅਤੇ D ਦੀ ਨੌਕਰੀ ਦੇ ਲਈ ਨਿਯਮ ਬਣਾਇਆ ਜਾਵੇਗਾ  
- ਪੈਟਰੋਲ ਪੰਪ ਦੀ ਜ਼ਮੀਨ ਦਾ ਹੁਣ ਈ ਆਕਸ਼ਨ ਹੋਵੇਗੀ  
- ਨਿੱਜੀ ਜ਼ਮੀਨ ਹੁਣ CLU ਪੈਟਰੋਲ ਪੰਪ ਲਈ ਮਿਲ ਸਕੇਗੀ  
- ਸੀਐੱਮ ਮਨੋਹਰ ਲਾਲ ਨੇ ਕਿਹਾ JJP ਦੀ 75 ਅਤੇ ਬੀਜੇਪੀ ਦੀਆਂ 95 ਫ਼ੀਸਦੀ ਯੋਜਨਾਵਾਂ ਨੂੰ ਪੂਰਾ ਕੀਤਾ ਗਿਆ 
- 31 ਮਾਰਚ 2021 ਤੱਕ ਸੈਟਲਮੈਂਟ ਸਕੀਮ EDC ਦੇ ਲਈ ਤੈਅ ਕੀਤੀ ਗਈ ਹੈ 
- HCS ਦੇ ਲਈ ਹੁਣ 2 ਪ੍ਰੀਖਿਆ ਹੋਣਗੀਆਂ,ਯਾਨੀ LGBT ਦੇ ਲਈ ਇੱਕ ਟੈਸਟ ਹੋਵੇਗਾ,ਯਾਨੀ ਪ੍ਰੀਖਿਆ ਹੁਣ  IAS ਦੀ ਤਰਜ਼ 'ਤੇ ਹੋਵੇਗੀ