karnal: ਹਰਿਆਣਾ ਦੇ CM ਦਾ ਭਾਰੀ ਵਿਰੋਧ,ਕਿਸਾਨਾਂ ਨੇ ਹੈਲੀਪੈਡ ਅਤੇ ਰੈਲੀ ਦੇ ਮੰਚ 'ਤੇ ਕੀਤੀ ਤੋੜਫੋੜ,ਅੱਥਰੂ ਗੈਸ ਅਤੇ ਵਾਟਰ ਕੈਨਨ ਨਾਲ ਰੋਕਣ ਦੀ ਕੋਸ਼ਿਸ਼ ਰਹੀ ਨਾਕਾਮ
Advertisement
Article Detail0/zeephh/zeephh825080

karnal: ਹਰਿਆਣਾ ਦੇ CM ਦਾ ਭਾਰੀ ਵਿਰੋਧ,ਕਿਸਾਨਾਂ ਨੇ ਹੈਲੀਪੈਡ ਅਤੇ ਰੈਲੀ ਦੇ ਮੰਚ 'ਤੇ ਕੀਤੀ ਤੋੜਫੋੜ,ਅੱਥਰੂ ਗੈਸ ਅਤੇ ਵਾਟਰ ਕੈਨਨ ਨਾਲ ਰੋਕਣ ਦੀ ਕੋਸ਼ਿਸ਼ ਰਹੀ ਨਾਕਾਮ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰੋਗਰਾਮ ਦਾ ਕਿਸਾਨਾਂ ਨੇ ਵਿਰੋਧ ਕੀਤਾ. ਇਸ ਵਿੱਚ ਕਰਨਾਲ ਦੇ ਕਿਸਾਨਾਂ ਅਤੇ ਪੁਲੀਸ ਵਿਚਕਾਰ ਝੜਪ ਵੇਖਣ ਨੂੰ ਮਿਲੀ ਹੈ. ਹਾਲਾਤ  ਵਿਗੜੇ ਤਾਂ ਸਥਿਤੀ ਨੂੰ ਕਾਬੂ ਕਰਨ ਦੇ ਲਈ ਪੁਲੀਸ ਨੂੰ ਅੱਥਰੂ ਗੈਸ ਦਾ ਇਸਤੇਮਾਲ ਕਰਨਾ ਪਿਆ.

karnal: ਹਰਿਆਣਾ ਦੇ CM ਦਾ ਭਾਰੀ ਵਿਰੋਧ,ਕਿਸਾਨਾਂ ਨੇ ਹੈਲੀਪੈਡ ਅਤੇ ਰੈਲੀ ਦੇ ਮੰਚ 'ਤੇ ਕੀਤੀ ਤੋੜਫੋੜ,ਅੱਥਰੂ ਗੈਸ ਅਤੇ ਵਾਟਰ ਕੈਨਨ ਨਾਲ ਰੋਕਣ ਦੀ ਕੋਸ਼ਿਸ਼ ਰਹੀ ਨਾਕਾਮ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਪ੍ਰੋਗਰਾਮ ਦਾ ਕਿਸਾਨਾਂ ਨੇ ਵਿਰੋਧ ਕੀਤਾ. ਇਸ ਵਿੱਚ ਕਰਨਾਲ ਦੇ ਕਿਸਾਨਾਂ ਅਤੇ ਪੁਲੀਸ ਵਿਚਕਾਰ ਝੜਪ ਵੇਖਣ ਨੂੰ ਮਿਲੀ ਹੈ. ਹਾਲਾਤ  ਵਿਗੜੇ ਤਾਂ ਸਥਿਤੀ ਨੂੰ ਕਾਬੂ ਕਰਨ ਦੇ ਲਈ ਪੁਲੀਸ ਨੂੰ ਅੱਥਰੂ ਗੈਸ ਦਾ ਇਸਤੇਮਾਲ ਕਰਨਾ ਪਿਆ. ਪਹਿਲਾਂ ਕਿਸਾਨਾਂ ਨੂੰ ਪਿੱਛੇ ਹਟਣ ਦੇ ਲਈ ਕਿਹਾ ਗਿਆ ਪਰ ਪ੍ਰਦਰਸ਼ਨਕਾਰੀ ਜਦੋਂ ਨਹੀਂ ਮੰਨੇ ਤਾਂ ਪੁਲੀਸ ਨੇ ਜਲ ਤੋਪਾਂ ਦੇ ਨਾਲ ਕਿਸਾਨਾਂ ਨੂੰ ਪਿੱਛੇ ਹਟਾਉਣ ਦੀ ਕੋਸ਼ਿਸ਼ ਕੀਤੀ. ਇਸ ਦੌਰਾਨ ਸੀਐਮ ਨੂੰ ਕਾਲੇ ਝੰਡੇ ਵੀ ਦਿਖਾਏ ਗਏ.  

ਸੀਐਮ ਮਨੋਹਰ ਲਾਲ ਦੀ ਮਹਾਂਪੰਚਾਇਤ ਤੋਂ ਪਹਿਲਾਂ ਹੋਇਆ ਹੰਗਾਮਾ  
ਗੌਰਤਲਬ ਹੈ ਕਿ ਸੂਬੇ ਵਿੱਚ ਸੱਤਾਧਾਰੀ ਪਾਰਟੀ ਬੀਜੇਪੀ ਦੀ ਮਹਾਂਪੰਚਾਇਤ ਸੀ ਇਸ ਦੇ ਵਿਰੋਧ ਵਿੱਚ ਕਰਨਾਲ ਦੇ ਕਿਸਾਨਾਂ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਸਰਕਾਰ ਨੂੰ ਕੜੀ ਚਿਤਾਵਨੀ ਦਿੰਦੇ ਹੋਏ ਆਰ ਪਾਰ ਦੀ ਲੜਾਈ ਕਰਨ ਦੀ ਧਮਕੀ ਦਿੱਤੀ ਹੈ. ਕਰਨਾਲ ਵਿੱਚ ਪੁਲੀਸ ਅਤੇ ਕਿਸਾਨਾਂ ਦੇ ਵਿੱਚ  ਟਕਰਾਅ ਦੀ ਵਜ੍ਹਾ ਨਾਲ ਹਾਲਾਤ ਤਣਾਅਪੂਰਨ ਬਣੇ ਹੋਏ ਹਨ. ਪਿੰਡ ਕੈਮਲਾ ਵਿਚ ਸੀਐਮ ਮਨੋਹਰ ਲਾਲ ਦੀ ਕਿਸਾਨ ਦੀ ਕਿਸਾਨ ਮਹਾਪੰਚਾਇਤ ਦੇ ਲਈ ਪ੍ਰਸ਼ਾਸਨ ਨੇ ਪੂਰੇ ਪਿੰਡ ਨੂੰ ਛਾਵਨੀ ਦੇ ਵਿਚ ਤਬਦੀਲ ਕਰ ਦਿੱਤਾ ਸੀ. ਉਥੇ ਹੀ ਸੁਰੱਖਿਆ ਨੂੰ ਵੇਖਦੇ ਹੋਏ ਦੂਜੇ ਜ਼ਿਲ੍ਹਿਆਂ ਤੋਂ ਵੀ ਪੁਲਸ ਫੋਰਸ ਮੰਗਵਾਈ ਗਈ ਸੀ. ਉਥੇ ਹੀ ਪਿੰਡਾਂ ਨੂੰ ਜੋੜਨ ਵਾਲੇ ਸਾਰੇ ਰਸਤਿਆਂ  ਉੱਤੇ 7 ਜਗ੍ਹਾ ਨਾਕਾਬੰਦੀ ਕੀਤੀ ਗਈ ਸੀ.

ਫਿਰ ਤੋਂ ਨਸਲੀ ਟਿੱਪਣੀ ਦਾ ਸ਼ਿਕਾਰ ਹੋਏ ਸਿਰਾਜ, 6 ਦਰਸ਼ਕਾਂ ਨੂੰ ਪੁਲੀਸ ਨੇ ਸਟੇਡੀਅਮ ਤੋਂ ਕੀਤਾ ਬਾਹਰ ,ਆਸਟਰੇਲਿਆਈ ਬੋਰਡ ਨੇ ਮੰਗੀ ਟੀਮ ਇੰਡੀਆ ਤੋਂ ਮੁਆਫੀ

ਕਾਂਗਰਸ ਨੇ ਸਾਧਿਆ ਨਿਸ਼ਾਨਾ
 ਇਸ ਵਿਚਕਾਰ ਬੀਜੇਪੀ ਦੇ ਇਸ ਮਹਾਂ ਪੰਚਾਇਤ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਨਿਸ਼ਾਨਾ ਸਾਧਿਆ. ਕਾਂਗਰਸ ਨੇਤਾ ਰਣਦੀਪ ਸੂਰਜੇਵਾਲਾ ਦਾ ਕਹਿਣਾ ਹੈ ਕਿ ਬੀਜੇਪੀ ਪੰਚਾਇਤ ਦੇ ਅਜਿਹੇ ਬਿਆਨਾਂ ਦੇ ਜ਼ਰੀਏ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ.

Trending news