ਹਰਿਆਣਾ ਦੇ 7 ਜ਼ਿਲ੍ਹਿਆਂ 'ਚ ਬੱਸ ਸੇਵਾ ਸ਼ੁਰੂ, ਇਸ ਵੈੱਬਸਾਈਟ 'ਤੇ ਮਿਲ ਰਹੀ ਹੈ ਟਿਕਟ
Advertisement

ਹਰਿਆਣਾ ਦੇ 7 ਜ਼ਿਲ੍ਹਿਆਂ 'ਚ ਬੱਸ ਸੇਵਾ ਸ਼ੁਰੂ, ਇਸ ਵੈੱਬਸਾਈਟ 'ਤੇ ਮਿਲ ਰਹੀ ਹੈ ਟਿਕਟ

ਬੱਸ ਵਿੱਚ 30 ਤੋਂ ਵਧ ਸਵਾਰੀਆਂ ਨੂੰ ਬੈਠਣ ਦੀ ਇਜਾਜ਼ ਨਹੀਂ 

ਬੱਸ ਵਿੱਚ 30 ਤੋਂ ਵਧ ਸਵਾਰੀਆਂ ਨੂੰ ਬੈਠਣ ਦੀ ਇਜਾਜ਼ ਨਹੀਂ

ਰਾਜ ਟਾਕਿਆ/ਰੋਹਤਕ : ਰੋਹਤਕ ਸਮੇਤ ਹਰਿਆਣਾ ਦੇ 7 ਜ਼ਿਲ੍ਹਿਆਂ ਵਿੱਚ ਬੱਸ ਸੇਵਾ ਸ਼ੁਰੂ ਹੋ ਗਈ ਹੈ, 15 ਮਈ ਤੋਂ ਸ਼ੁਰੂ ਹੋਈ ਬੱਸ ਸੇਵਾ ਦੇ ਲਈ ਹਰਿਆਣਾ ਸਰਕਾਰ ਵੱਲੋਂ ਖ਼ਾਸ ਗਾਈਡ ਲਾਈਨ ਤਿਆਰ ਕੀਤੀਆਂ ਗਈਆਂ ਸਨ, ਬੱਸ ਸੇਵਾ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਵੀ ਖ਼ਾਸ ਧਿਆਨ ਰੱਖਿਆ ਗਿਆ ਹੈ ਸਿਰਫ਼ 30 ਯਾਤਰੀਆਂ ਨੂੰ ਬੱਸ ਵਿੱਚ ਚੜ੍ਹਨ ਦੀ ਇਜਾਜ਼ਤ ਦਿੱਤੀ ਗਈ ਸੀ, ਬੱਸ ਅੱਡੇ ਪਹੁੰਚਣ 'ਤੇ ਯਾਤਰੀਆਂ ਨੂੰ ਸੈਨੇਟਾਇਜ਼ ਕੀਤਾ ਜਾ ਰਿਹਾ ਹੈ,ਹੱਥ ਸਾਫ਼ ਕਰਵਾਏ ਜਾ ਰਹੇ ਨੇ, ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਹੀ ਚੜ੍ਹਨ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਨੇ ਮਾਸਕ ਪਾਇਆ ਹੈ, ਬੱਸ 'ਤੇ ਚੜਨ ਤੋਂ ਪਹਿਲਾਂ ਹਰ ਯਾਤਰੀ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ, ਹਰਿਆਣਾ ਵਿੱਚ ਬੱਸ ਸੇਵਾਵਾਂ ਸਾਰੇ ਰੂਟਾਂ 'ਤੇ ਨਹੀਂ ਬਲਕਿ ਕੁੱਝ ਰੂਟ 'ਤੇ ਹੀ ਸ਼ੁਰੂ ਕੀਤੀ ਗਈ ਹੈ,ਬੱਸ ਦੀ ਟਿਕਟ ਸਿਰਫ਼ ਆਨ ਲਾਈਨ ਹੀ ਦਿੱਤੀ ਜਾ ਰਹੀ ਹੈ  

 

 

ਹਰਿਆਣਾ ਵਿੱਚ ਬੱਸ ਸੇਵਾਵਾਂ ਲਈ ਗਾਈਡ ਲਾਈਨ

ਹਰਿਆਣਾ ਵਿੱਚ ਟਰਾਂਸਪੋਰਟ ਮਹਿਕਮੇ ਵੱਲੋਂ ਸ਼ਹਿਰਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ, ਕੋਰੋਨਾ ਪ੍ਰਭਾਵਿਤ ਵਾਲੇ ਸ਼ਹਿਰਾਂ ਦੇ ਅੰਦਰ ਬੱਸ ਨਹੀਂ ਜਾ ਰਹੀ ਹੈ ਸਿਰਫ਼ ਬਾਈਪਾਸ ਤੋਂ ਹੀ ਬੱਸ ਨਿਕਲ ਰਹੀ ਹੈ, ਬੱਸ ਵਿੱਚ ਯਾਤਰਾ ਕਰਨ ਦੇ ਲਈ ਆਨਲਾਈਨ www.hartrans.gov.in ਪੋਰਟਲ ਤੋਂ ਹੀ ਬੁਕਿੰਗ ਹੋ ਰਹੀ ਹੈ, ਸਿਰਫ਼ ਕਨਫਰਮ ਬੁਕਿੰਗ ਵਾਲੇ ਯਾਤਰੀਆਂ ਨੂੰ ਹੀ ਬੱਸ ਅੱਡਿਆਂ 'ਤੇ ਆਉਣ ਦੀ ਇਜਾਜ਼ਤ ਦਿੱਤਾ ਜਾ ਰਹੀ  ਹੈ  

 

 

Trending news