ਚੀਨ ਦੇ ਨਾਲ ਸਰਹੱਦ 'ਤੇ ਤਣਾਅ ਵਿੱਚ ਭਾਰਤ ਦਾ ਸਖ਼ਤ ਰੁੱਖ,ਕੇਂਦਰ ਨੇ ਦਿੱਤਾ ਇਹ ਹੁਕਮ

ਲਦਾਖ਼ ਸਰਹੱਦ 'ਤੇ ਚੀਨ ਦੇ ਵਤੀਰੇ ਨੂੰ ਵੇਖ ਦੇ ਹੋਏ ਭਾਰਤ ਦਾ ਕਰੜਾ ਰੁੱਖ

ਚੀਨ ਦੇ ਨਾਲ ਸਰਹੱਦ 'ਤੇ ਤਣਾਅ  ਵਿੱਚ ਭਾਰਤ ਦਾ ਸਖ਼ਤ ਰੁੱਖ,ਕੇਂਦਰ ਨੇ ਦਿੱਤਾ ਇਹ ਹੁਕਮ
ਲਦਾਖ਼ ਸਰਹੱਦ 'ਤੇ ਚੀਨ ਦੇ ਵਤੀਰੇ ਨੂੰ ਵੇਖ ਦੇ ਹੋਏ ਭਾਰਤ ਦਾ ਕਰੜਾ ਰੁੱਖ

ਦਿੱਲੀ : ਲਦਾਖ਼ ਸਰਹੱਦ 'ਤੇ ਭਾਰਤੀ ਫ਼ੌਜੀਆਂ ਦੇ ਵਲ ਚੀਨ ਦਾ ਰਵੱਈਆ ਵੇਖ ਦੇ ਹੋਏ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ, ਸੂਤਰਾਂ ਮੁਤਾਬਿਕ ਟੈਲੀਕਾਮ ਡਿਪਾਰਟਮੈਂਟ ਵਿੱਚ BSNL ਦੀ 4G ਸੇਵਾ ਵਿੱਚ ਚੀਨੀ ਮਸ਼ੀਨਰੀ ਦੀ ਵਰਤੋਂ ਘੱਟ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕੀ ਮੰਤਰਾਲੇ ਨੇ BSNL ਨੂੰ ਨਿਰਦੇਸ਼ ਦਿੱਤੇ ਨੇ ਕਿ ਸੁਰੱਖਿਆ ਕਾਰਣਾ ਦੀ ਵੱਜ੍ਹਾਂ ਕਰਕੇ  ਚੀਨੀ ਤਕਨੀਕ ਦੀ ਵਰਤੋਂ ਘੱਟ ਕੀਤੀ ਜਾਵੇ

ਸੂਤਰਾਂ ਮੁਤਾਬਿਕ ਵਿਭਾਗ ਨੇ ਟੈਂਡਰ 'ਤੇ ਮੁੜ ਤੋਂ ਕੰਮ ਕਰਨ ਦਾ ਫ਼ੈਸਲਾ ਲਿਆ ਹੈ, ਇਸ ਤੋਂ ਇਲਾਵਾ ਸੂਚਨਾ ਵਿਭਾਗ ਅਤੇ ਨਿੱਜੀ ਟੈਲੀਫੋਨ ਕੰਪਨੀਆਂ ਨੂੰ ਵੀ ਚੀਨੀ ਕੰਪਨੀਆਂ ਵੱਲੋਂ ਬਣਾਈ ਗਈ ਤਕਨੀਕ ਨੂੰ ਵਰਤਣ ਦੇ ਨਿਰਦੇਸ਼ ਦਿੱਤੇ ਗਏ ਨੇ,ਸੂਤਰਾਂ ਦਾ ਕਹਿਣਾ ਹੈ ਕੀ ਚੀਨੀ ਕੰਪਨੀਆਂ ਵੱਲੋਂ ਬਣਾਏ ਗਈ ਤਕਨੀਕ ਹਮੇਸ਼ਾ ਸੁਰੱਖਿਆ ਪੱਖੋਂ ਸ਼ੱਕ ਦੇ ਘੇਰੇ ਵਿੱਚ ਰਹਿੰਦੀ ਹੈ

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਲਦਾਖ਼ ਸਰਹੱਦ ਦੀ ਗਲਵਾਨ ਘਾਟੀ ਵਿੱਚ ਭਾਰਤੀ ਅਤੇ ਚੀਨੀ ਫ਼ੌਜੀ  ਦੇ ਵਿੱਚ ਹਿੰਸਕ ਝੜਪ ਦੌਰਾਨ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ,ਉਧਰ ਚੀਨ ਨੂੰ ਵੀ ਇਸ ਦਾ ਕਾਫ਼ੀ ਨੁਕਸਾਨ ਹੋਇਆ ਸੀ,
ਭਾਰਤ ਚੀਨ ਵਿਵਾਦ ਦੇ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਲਦਾਖ਼ ਵਿੱਚ ਭਾਰਤ-ਚੀਨ ਸਰਹੱਦ 'ਤੇ ਚਰਚਾ ਕਰਨ ਦੇ ਲਈ 19 ਜੂਨ ਦੀ ਸ਼ਾਮ 5 ਵਜੇ ਆਲ ਪਾਰਟੀ ਮੀਟਿੰਗ ਬੁਲਾਈ ਹੈ