ਕੇਜਰੀਵਾਲ ਨੇ Lunch 'ਤੇ ਦਿਲੀ ਸੱਦੇ ਆਪ ਵਿਧਾਇਕ, ਪਰ ਇਹ 3 ਨਹੀਂ ਜਾਣਗੇ! ਜਾਣੋ ਵਜ੍ਹਾ

ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੱਦਿਆ ਹੈ  ਕੇਜਰੀਵਾਲ ਵੱਲੋਂ ਸਾਰੇ ਵਿਧਾਇਕਾਂ ਨੂੰ ਲੰਚ ਉੱਤੇ ਬੁਲਾਇਆ ਗਿਆ ਹੈ

ਕੇਜਰੀਵਾਲ ਨੇ Lunch 'ਤੇ ਦਿਲੀ ਸੱਦੇ ਆਪ ਵਿਧਾਇਕ, ਪਰ ਇਹ 3 ਨਹੀਂ ਜਾਣਗੇ! ਜਾਣੋ ਵਜ੍ਹਾ

ਨਵਜੋਤ ਧਾਲੀਵਾਲ/ਚੰਡੀਗਡ਼੍ਹ : ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਿੱਲੀ ਸੱਦਿਆ ਹੈ  ਕੇਜਰੀਵਾਲ ਵੱਲੋਂ ਸਾਰੇ ਵਿਧਾਇਕਾਂ ਨੂੰ ਲੰਚ ਉੱਤੇ ਬੁਲਾਇਆ ਗਿਆ ਹੈ. ਸਾਰੇ ਵਿਧਾਇਕ ਭਲਕੇ 12 ਵਜੇ ਦਿੱਲੀ ਪਹੁੰਚਣਗੇ.  ਦੱਸਿਆ ਜਾ ਰਿਹਾ ਹੈ ਕਿ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਹਰਪਾਲ ਸਿੰਘ ਚੀਮਾ ਪ੍ਰਿੰਸੀਪਲ ਬੁੱਧਰਾਮ ਮੀਤ ਹੇਅਰ ਮਾਸਟਰ ਬਲਦੇਵ ਸਿੰਘ ਰੁਪਿੰਦਰ ਕੌਰ ਰੂਬੀ ਪ੍ਰੋਫੈਸਰ ਬਲਜਿੰਦਰ ਕੌਰ  ਸਰਬਜੀਤ ਕੌਰ ਮਾਣੂੰਕੇ ਅਮਨ ਅਰੋੜਾ ਸਾਰੇ ਹੀ ਵਿਧਾਇਕ ਦਿੱਲੀ ਪਹੁੰਚ ਸਕਦੇ ਹਨ  ਭਗਵੰਤ ਮਾਨ ਵੀ ਇੰਦੇ ਨੂੰ ਮਾਨਸੂਨ ਸੈਸ਼ਨ ਕਰਕੇ ਦਿੱਲੀ ਹੀ ਹਨ ਹੋ ਸਕਦਾ ਹੈ ਉਹ ਵੀ ਲੰਚ ਵਿੱਚ ਮੌਜੂਦ ਰਹਿਣ ਦੱਸ ਦੇਈਏ ਕਿ ਪੰਜਾਬ ਵਿਚ ਦੋ ਹਜਾਰ ਬਾਈ ਚ ਵਿਧਾਨਸਭਾ ਚੋਣਾਂ ਹਨ ਇਸ ਕਰਕੇ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਦੀ ਰਣਨੀਤੀ ਤਿਆਰ ਕਰਨ ਦੇ ਲਈ ਵਿਧਾਇਕਾਂ ਨੂੰ ਦਿੱਲੀ ਸੱਦਿਆ ਗਿਆ ਹੈ ਇਹੀ ਨਹੀਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਇਸ ਵਾਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਚਿਹਰੇ ਦੇ ਨਾਲ ਚੋਣਾਂ ਲੜੇਗੀ ਅਤੇ ਉਹ ਕੋਈ ਸਿੱਖ ਫੇਸ ਹੋਵੇਗਾ ਹੋ ਸਕਦਾ ਹੈ ਭਲਕੇ  ਇਸ ਬਾਰੇ ਵੀ ਚਰਚਾ ਹੋਵੇ  

ਕੇਜਰੀਵਾਲ ਦੇ ਸੱਦੇ ਤੇ ਇਹ ਤਿੰਨ ਵਿਧਾਇਕ ਨਹੀਂ ਹੋਣਗੇ ਸ਼ਾਮਲ

ਜਿੱਥੇ ਇੱਕ ਪਾਸੇ  ਕੇਜਰੀਵਾਲ ਵੱਲੋਂ ਸਾਰੇ ਆਪ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ ਉਥੇ ਹੀ ਤਿੰਨ ਆਮ ਆਦਮੀ ਪਾਰਟੀ ਦੇ ਵਿਧਾਇਕ ਦਿੱਲੀ ਨਹੀਂ ਜਾਣਗੇ ਇਨ੍ਹਾਂ ਦੇ ਨਾਮ ਹਨ ਸੁਖਪਾਲ ਸਿੰਘ ਖਹਿਰਾ ਪਿਰਮਲ ਸਿੰਘ ਖਾਲਸਾ ਜਗਦੇਵ ਸਿੰਘ ਕਮਾਲੂ ਕਿਉਂਕਿ ਇਨ੍ਹਾਂ ਨੇ ਕਾਂਗਰਸ ਜੁਆਇਨ ਕਰ ਲਈ ਹੈ