ਕਰਵਾ ਲਓ ਫਲਾਈਟ ਦਾ ਟਿਕਟ,ਇਸ ਤਰੀਕ ਤੋਂ ਸ਼ੁਰੂ ਹੋ ਰਹੀਆਂ ਨੇ ਘਰੇਲੂ ਉਡਾਨਾਂ
Advertisement

ਕਰਵਾ ਲਓ ਫਲਾਈਟ ਦਾ ਟਿਕਟ,ਇਸ ਤਰੀਕ ਤੋਂ ਸ਼ੁਰੂ ਹੋ ਰਹੀਆਂ ਨੇ ਘਰੇਲੂ ਉਡਾਨਾਂ

ਲਾਕਡਾਊਨ 4.0 ਵਿੱਚ ਸਰਕਾਰ ਵੱਲੋਂ ਰਿਆਇਤਾਂ

ਲਾਕਡਾਊਨ 4.0 ਵਿੱਚ ਸਰਕਾਰ ਵੱਲੋਂ ਰਿਆਇਤਾਂ

 ਦਿੱਲੀ : ਲਾਕਡਾਊਨ 4.0 ਵਿੱਚ ਕਈ ਰਿਆਇਤਾਂ ਮਿਲਣ ਤੋਂ ਬਾਅਦ ਸੋਮਵਾਰ ਯਾਨੀ 25 ਮਈ ਤੋਂ ਘਰੇਲੂ ਉਡਾਨਾਂ ਵੀ ਸ਼ੁਰੂ ਹੋਣ ਜਾ ਰਹੀਆਂ ਨੇ, ਇਸ ਸਬੰਧ ਵਿੱਚ ਹਵਾਈ ਮੰਤਰਾਲੇ ਵੱਲੋਂ ਸਾਰੀਆਂ ਏਅਰ ਲਾਇੰਸ ਅਤੇ ਏਅਰਪੋਰਟ ਨੂੰ ਸੂਚਨਾ ਦਿੱਤੀ ਗਈ ਹੈ, ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ,ਕੋਰੋਨਾ ਦੀ ਵਜ੍ਹਾਂ ਕਰਕੇ ਏਅਰਪੋਰਟ,ਏਅਰਲਾਇੰਸ, ਹਵਾਈ ਮੁਸਾਫ਼ਰਾਂ ਅਤੇ ਸੁਰੱਖਿਆ ਏਜੰਸੀਆਂ ਨੂੰ ਸਟੈਂਡਿੰਗ ਆਪਰੇਟਿੰਗ ਪਰੋਸੀਜ਼ਰ (SOP) ਦਾ ਪਾਲਨ ਕਰਨਾ ਹੋਵੇਗਾ, ਮਾਸਕ ਅਤੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਜ਼ਰੂਰੀ ਹੋਵੇਗੀ, ਕੋਰੋਨਾ ਦੀ ਵਜ੍ਹਾਂ ਕਰਕੇ 25 ਮਾਰਚ ਤੋਂ ਸਾਰੀਆਂ ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਸੀ 

ਸਿਵਿਲ ਐਵੀਏਸ਼ਨ ਮੰਤਰੀ ਹਰਦੀਪ ਪੁਰੀ ਨੇ ਕਿਹਾ ਕੀ ਸਾਰੇ ਏਅਰਪੋਰਟ ਅਤੇ ਏਅਰਲਾਇੰਸ ਨੂੰ 25 ਮਈ 
ਤੋਂ ਘਰੇਲੂ ਉਡਾਨਾਂ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ, ਹਾਲਾਂਕਿ ਮੰਤਰਾਲੇ ਨੇ ਯਾਤਰੀਆਂ ਦੀ ਆਵਾਜਾਈ ਦੇ ਲਈ ਗਾਈਡ ਲਾਈਨ ਵੀ ਜਾਰੀ ਕਰੇਗਾ,ਯਾਤਰੀਆਂ ਨੂੰ ਜ਼ਰੂਰੀ ਸ਼ਰਤਾਂ ਦਾ ਪਾਲਨ ਕਰਨਾ  ਹੋਵੇਗਾ

ਹਾਲਾਂਕਿ ਇਸ ਤੋਂ ਪਹਿਲਾਂ 18 ਮਈ ਨੂੰ ਜਦੋਂ ਲਾਕਡਾਊਨ ਦੇ ਚੌਥੇ ਗੇੜ ਨੂੰ 31 ਮਈ ਤੱਕ ਵਧਾਉਣ ਦਾ ਐਲਾਨ ਹੋਇਆ ਸੀ ਤਾਂ DGCA ਨੇ ਘਰੇਲੂ ਅਤੇ ਕੌਮਾਂਤਰੀ ਉਡਾਨਾਂ 31 ਮਈ ਤੱਕ ਰੱਦ ਕਰਨ ਦੀ ਗੱਲ ਕਹੀ ਸੀ, ਭਾਰਤ ਸਰਕਾਰ ਦਾ ਇਹ ਫ਼ੈਸਲਾ ਸਿਰਫ਼ ਘਰੇਲੂ ਉਡਾਨਾਂ ਨੂੰ ਲੈਕੇ ਹੈ ਕੌਮਾਂਤਰੀ ਉਡਾਨਾਂ ਸ਼ੁਰੂ ਕਰਨ ਦੇ ਲਈ ਸਰਕਾਰ ਵੱਲੋਂ ਕੋਈ ਦਿਸ਼ਾ-ਨਿਰਦੇਸ਼ ਨਹੀਂ ਆਏ ਨੇ  

 

 

 

Trending news