Lok Sabha Election 2024: ਜਾਣੋ ਕੌਣ ਸਨ ਟੀਐੱਨ ਸੇਸ਼ਨ? ਜਿਸਨੇ ਕ੍ਰਾਂਤੀਕਾਰੀ ਚੋਣ ਸੁਧਾਰ ਕੀਤੇ
Advertisement

Lok Sabha Election 2024: ਜਾਣੋ ਕੌਣ ਸਨ ਟੀਐੱਨ ਸੇਸ਼ਨ? ਜਿਸਨੇ ਕ੍ਰਾਂਤੀਕਾਰੀ ਚੋਣ ਸੁਧਾਰ ਕੀਤੇ

Lok Sabha Election 2024: ਟੀਐਨ ਸੇਸ਼ਨ ਦੇ ਕਾਰਜਕਾਲ ਦੌਰਾਨ ਹੀ ਚੋਣਾਂ ਵਿੱਚ ਵੋਟਰ ਆਈਡੀ ਕਾਰਡ ਦੀ ਵਰਤੋਂ ਸ਼ੁਰੂ ਹੋਈ ਸੀ। ਇਸ ਦਾ ਲਾਲੂ ਪ੍ਰਸਾਦ ਯਾਦਵ ਸਮੇਤ ਕਈ ਨੇਤਾਵਾਂ ਨੇ ਵਿਰੋਧ ਕੀਤਾ ਸੀ।

 

Lok Sabha Election 2024: ਜਾਣੋ ਕੌਣ ਸਨ ਟੀਐੱਨ ਸੇਸ਼ਨ? ਜਿਸਨੇ ਕ੍ਰਾਂਤੀਕਾਰੀ ਚੋਣ ਸੁਧਾਰ ਕੀਤੇ

Lok Sabha Election 2024/ਜਸਮੀਤ ਕੌਰ: ਟੀਐੱਨ ਸੇਸ਼ਨ 1955 ਬੈਚ ਦੇ ਆਈਏਐੱਸ ਅਧਿਕਾਰੀ ਰਹੇ ਟੀਐੱਨ ਸੇਸ਼ਨ 12 ਦਸੰਬਰ 1990 ਨੂੰ ਭਾਰਤ ਦੇ 10ਵੇਂ ਮੁੱਖ ਚੋਣ ਕਮਿਸ਼ਨਰ ਬਣਾਏ ਗਏ ਸਨ। ਉਨ੍ਹਾਂ ਨੂੰ ਦੇਸ਼ ਵਿੱਚ ਵਿਆਪਕ ਚੋਣ ਸੁਧਾਰ ਕਰਵਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ। 1932 ਵਿੱਚ ਜੰਮੇ ਸੇਸ਼ਨ ਦਾ ਦੇਹਾਂਤ 2019 ਵਿੱਚ ਹੋਇਆ।ਸੇਸ਼ਨ ਵੀ ਇੱਕ ਚੰਗੇ ਪ੍ਰਬੰਧਕ ਦੇ ਅਕਸ ਨਾਲ ਭਾਰਤੀ ਅਫਸਰਸ਼ਾਹੀ ਦੇ ਸਭ ਤੋਂ ਉੱਚੇ ਅਹੁਦੇ ਕੈਬਨਿਟ ਸਕੱਤਰ ਤੱਕ ਪਹੁੰਚੇ ਸਨ। ਉਨ੍ਹਾਂ ਦੀ ਪ੍ਰਸਿੱਧੀ ਦਾ ਕਰਨ ਇਹੀ ਸੀ ਕਿ ਉਨ੍ਹਾਂ ਨੇ ਜਿਸ ਮੰਤਰਾਲੇ ਵਿੱਚ ਕੰਮ ਕੀਤਾ ਉਸ ਮੰਤਰੀ ਦਾ ਅਕਸ ਆਪਣੇ ਆਪ ਹੀ ਸੁਧਰ ਗਿਆ। 

ਪਰ 1990 ਵਿੱਚ ਮੁੱਖ ਚੋਣ ਅਧਿਕਾਰੀ ਬਣਨ ਤੋਂ ਬਾਅਦ ਸੇਸ਼ਨ ਨੇ ਆਪਣੇ ਮੰਤਰੀਆਂ ਤੋਂ ਮੂੰਹ ਫੇਰ ਲਿਆ। ਉਨ੍ਹਾਂ ਨੇ ਬਕਾਇਦਾ ਐਲਾਨ ਕੀਤਾ, "ਆਈ ਈਟ ਪਾਲੀਟੀਸ਼ੀਅੰਜ਼ ਫਾਰ ਬ੍ਰੇਕਫਾਸਟ।''  ਉਨ੍ਹਾਂ ਦਾ ਦੂਜਾ ਨਾਮ ਰੱਖਿਆ ਗਿਆ, ''ਅਲਸੇਸ਼ੀਅਨ''।

ਚੋਣ ਸੁਧਾਰ ਦਾ ਕੰਮ
1992 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸਾਰੇ ਜ਼ਿਲ੍ਹਾ ਮੈਜੀਸਟ੍ਰੇਟਾਂ, ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਕਰੀਬ 280 ਚੋਣ ਸੁਪਰਵਾਈਜ਼ਰਾਂ ਨੂੰ ਸਾਫ਼ ਕਰ ਦਿੱਤਾ ਕਿ ਚੋਣਾਂ ਤੱਕ ਕਿਸੇ ਵੀ ਤਰ੍ਹਾਂ ਦੀ ਗ਼ਲਤੀ ਲਈ ਉਹ ਉਨ੍ਹਾਂ ਪ੍ਰਤੀ ਜਵਾਬਦੇਹ ਹੋਣਗੇ। ਸਿਰਫ਼ ਉੱਤਰ ਪ੍ਰਦੇਸ਼ ਵਿੱਚ ਸੇਸ਼ਨ ਨੇ ਕਰੀਬ 50,000 ਮੁਲਜ਼ਮਾਂ ਨੂੰ ਇਹ ਬਦਲ ਦਿੱਤਾ ਕਿ ਜਾਂ ਤਾਂ ਉਹ ਅੰਤਰਿਮ ਜ਼ਮਾਨਤ ਲੈ ਲੈਣ ਜਾਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦੇਣ।

ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਪਾਣੀ ਕੀਤਾ ਬਰਬਾਦ ਤਾਂ ਲਗੇਗਾ ਭਾਰੀ ਜੁਰਮਾਨਾ!

ਸ਼ਨ ਦੇ ਸਭ ਤੋਂ ਹਾਈ ਪ੍ਰੋਫਾਈਲ ਸ਼ਿਕਾਰ ਸਨ ਹਿਮਾਚਲ ਪ੍ਰਦੇਸ਼ ਦੇ ਤਤਕਾਲੀ ਰਾਜਪਾਲ ਗੁਲਸ਼ੇਰ ਅਹਿਮਦ। ਚੋਣ ਕਮਿਸ਼ਨ ਵੱਲੋਂ ਸਤਨਾ ਦੀਆਂ ਚੋਣਾਂ ਰੱਦ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।

ਪੂਰਬੀ ਉੱਤਰ ਪ੍ਰਦੇਸ਼ ਵਿੱਚ ਸਾਬਕਾ ਖਾਦ ਰਾਜ ਮੰਤਰੀ ਕਲਪਨਾਥ ਰਾਇ ਨੂੰ ਚੋਣ ਪ੍ਰਚਾਰ ਬੰਦ ਹੋ ਜਾਣ ਤੋਂ ਬਾਅਦ ਆਪਣੇ ਭਤੀਜੇ ਲਈ ਚੋਣ ਪ੍ਰਚਾਰ ਕਰਦੇ ਹੋਏ ਫੜਿਆ ਸੀ।
ਰਾਜਸਥਾਨ ਦੇ ਤਤਕਾਲੀ ਰਾਜਪਾਲ ਬਲਰਾਮ ਭਗਤ ਨੂੰ ਵੀ ਸੇਸ਼ਨ ਦਾ ਨਿਸ਼ਾਨਾ ਬਣਨਾ ਪਿਆ ਸੀ[ ਉਨ੍ਹਾਂ ਨੇ ਇੱਕ ਬਿਹਾਰੀ ਅਫਸਰ ਨੂੰ ਪੁਲਿਸ ਦਾ ਡੀਜੀ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਇਹ ਵੀ ਪੜ੍ਹੋ: Baisakhi 2024: ਰਾਜਸਥਾਨ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਮਿਰਚਾਂ ਦਾ ਲੰਗਰ ਸੰਗਤਾਂ ਲਈ ਬਣਿਆ ਖਿੱਚ ਦਾ ਕੇਂਦਰ 

ਗੁਲਸ਼ੇਰ ਅਹਿਮਦ 'ਤੇ ਇਲਜ਼ਾਮ ਸੀ ਕਿ ਉਨ੍ਹਾਂ ਨੇ ਗਵਰਨਰ ਅਹੁਦੇ 'ਤੇ ਰਹਿੰਦੇ ਹੋਏ ਆਪਣੇ ਮੁੰਡੇ ਦੇ ਪੱਖ ਵਿੱਚ ਸਤਨਾ ਚੋਣ ਖੇਤਰ ਵਿੱਚ ਚੋਣ ਪ੍ਰਚਾਰ ਕੀਤਾ ਸੀ।

Trending news