Pathankot Blast News: ਪਠਾਨਕੋਟ ਦੇ ਅਬ੍ਰਾਲ ਨਗਰ ਸਥਿਤ ਪੁਲ ਦੇ ਕੋਲ ਅਚਾਨਕ ਧਮਾਕਾ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲ ਦੇ ਥੱਲੇ ਧਮਾਕਾ ਹੋਣ ਨਾਲ ਉਥੇ ਮੌਜੂਦ ਲੋਕ ਘਬਰਾ ਗਏ।
Trending Photos
Pathankot Blast News: ਪਠਾਨਕੋਟ ਦੇ ਅਬ੍ਰਾਲ ਨਗਰ ਸਥਿਤ ਪੁਲ ਦੇ ਕੋਲ ਅਚਾਨਕ ਧਮਾਕਾ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲ ਦੇ ਥੱਲੇ ਧਮਾਕਾ ਹੋਣ ਨਾਲ ਉਥੇ ਮੌਜੂਦ ਲੋਕ ਘਬਰਾ ਗਏ। ਇਸ ਦੀ ਜਾਣਕਾਰੀ ਲੋਕਾਂ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਪਰ ਮੌਕੇ ਉਤੇ ਪੁੱਜੇ ਡੀਐਸਪੀ ਸੁਮਿਰ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਕੋਈ ਬੰਬ ਧਮਾਕਾ ਨਹੀਂ ਸੀ।
ਇਹ ਵੀ ਪੜ੍ਹੋ : Ferozepur Parents Attack News: ਕਲਯੁੱਗੀ ਪੁੱਤ ਵੱਲੋਂ ਜਾਇਦਾਦ ਲਈ ਮਾਪਿਆਂ ਦੀ ਕੁੱਟਮਾਰ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ
ਉਨ੍ਹਾਂ ਨੇ ਦੱਸਿਆ ਕਿ ਕਿਸੇ ਵੱਲੋਂ ਇਥੇ ਅੱਗ ਲਗਾਈ ਗਈ ਸੀ ਅਤੇ ਕੋਈ ਅਲਕੋਹਲ ਨਾਲ ਭਰੀ ਬੋਤਲ ਨਾਲ ਧਮਾਕਾ ਹੋ ਗਿਆ ਅਤੇ ਉਨ੍ਹਾਂ ਵੱਲੋਂ ਜਾਇਜ਼ਾ ਲਿਆ ਗਿਆ ਹੈ ਕੋਈ ਬੰਬਨੁਮਾ ਚੀਜ਼ ਨਹੀਂ ਹੈ।
ਜਿਵੇਂ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚੀ ਤਾਂ ਦੇਖਿਆ ਕਿ ਧਮਾਕੇ ਵਾਲੀ ਜਗ੍ਹਾ 'ਤੇ ਕਰੀਬ ਇਕ ਫੁੱਟ ਡੂੰਘਾ ਖੱਡਾ ਪਿਆ ਸੀ। ਪੁਲਿਸ ਨੇ ਇਸ ਦੇ ਆਲੇ-ਦੁਆਲੇ ਇਕ ਵਸਤੂ ਦੇ ਟੁਕੜੇ ਵੀ ਬਰਾਮਦ ਕੀਤੇ ਹਨ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਨੂੰ ਗੁਪਤ ਰੱਖਿਆ ਹੈ ਅਤੇ ਅਗਲੇਰੀ ਜਾਂਚ ਫੋਰੈਂਸਿਕ ਵਿਭਾਗ ਦੀ ਟੀਮ ਨੂੰ ਸੌਂਪ ਦਿੱਤੀ ਗਈ ਹੈ ਜੋ ਪਹਿਲਾਂ ਹੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਧਮਾਕੇ ਕਾਰਨ ਆਸ-ਪਾਸ ਦੀਆਂ ਝਾੜੀਆਂ ਨੂੰ ਵੀ ਅੱਗ ਲੱਗ ਗਈ।
ਉਕਤ ਸਥਾਨ 'ਤੇ ਦਰਜਨਾਂ ਫਾਸਟ ਫੂਡ ਵਿਕਰੇਤਾ ਰੇਹੜੀਆਂ ਲਗਾਉਂਦੇ ਹਨ ਜਿੱਥੇ ਅਕਸਰ ਲੋਕਾਂ ਦੀ ਭੀੜ ਰਹਿੰਦੀ ਹੈ। ਧਮਾਕੇ ਤੋਂ ਬਾਅਦ ਦੁਕਾਨਦਾਰ ਮੌਕੇ ਤੋਂ ਭੱਜ ਗਏ।
ਮੌਕੇ 'ਤੇ ਮੌਜੂਦ ਦੀਪਕ ਅਤੇ ਰੋਹਿਤ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਸਾਰੇ ਡਰ ਗਏ। ਕੁਝ ਬੱਚੇ ਵੀ ਨਹਿਰ ਦੇ ਦੂਜੇ ਪਾਸੇ ਨਹਾ ਰਹੇ ਸਨ। ਦੇਖਣ 'ਤੇ ਲੱਗਦਾ ਹੈ ਕਿ ਸ਼ਾਇਦ ਉਸ ਥਾਂ 'ਤੇ ਪਹਿਲਾਂ ਹੀ ਕੋਈ ਵਿਸਫੋਟਕ ਸਮੱਗਰੀ ਪਈ ਸੀ, ਜੋ ਝਾੜੀਆਂ 'ਚ ਥੋੜ੍ਹੀ ਜਿਹੀ ਅੱਗ ਲੱਗਣ ਕਾਰਨ ਧਮਾਕੇ 'ਚ ਬਦਲ ਗਈ।
ਲੋਕ ਇਥੇ ਸੈਰ ਕਰਨ ਆਉਂਦੇ
ਹਰ ਸਵੇਰ ਅਤੇ ਸ਼ਾਮ, ਬਾਲਗ ਅਤੇ ਬੱਚੇ ਉਸ ਥਾਂ 'ਤੇ ਸੈਰ ਕਰਨ ਲਈ ਆਉਂਦੇ ਹਨ ਜਿੱਥੇ ਧਮਾਕਾ ਹੋਇਆ ਸੀ। ਦੁਪਹਿਰ ਸਮੇਂ ਵੀ ਕੁਝ ਲੋਕ ਨਹਿਰ ਦੇ ਕੰਢੇ ਲਾਈਆਂ ਸੀਮਿੰਟ ਦੀਆਂ ਕੁਰਸੀਆਂ ’ਤੇ ਬੈਠੇ ਦਿਖਾਈ ਦਿੰਦੇ ਹਨ। ਅਜਿਹੇ 'ਚ ਜੇਕਰ ਕੋਈ ਵਿਅਕਤੀ ਧਮਾਕੇ ਵਾਲੀ ਥਾਂ ਦੇ ਨੇੜੇ ਹੁੰਦਾ ਤਾਂ ਉਸ ਦਾ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਸੀ। ਪੁਲਿਸ ਨੇ ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਵੀ ਕੀਤੀ ਹੈ।
ਐਸਐਸਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਅਬਰੋਲ ਨਗਰ ਨਹਿਰ ਦੇ ਪੁਲ ਹੇਠਾਂ ਧਮਾਕੇ ਦਾ ਮੁੱਖ ਕਾਰਨ ਬੋਤਲ ਦਾ ਫਟਣਾ ਸੀ। ਜਿਸ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਵੇਂ ਹੀ ਸਵੇਰੇ ਧਮਾਕੇ ਦੀ ਖ਼ਬਰ ਉਨ੍ਹਾਂ ਤੱਕ ਪਹੁੰਚੀ ਤਾਂ ਤੁਰੰਤ ਪੁਲਿਸ ਪਾਰਟੀ ਨੂੰ ਮੌਕੇ 'ਤੇ ਭੇਜਿਆ ਗਿਆ। ਜਦੋਂ ਪੁਲਿਸ ਪਾਰਟੀ ਨੇ ਮੌਕੇ 'ਤੇ ਜਾ ਕੇ ਘਟਨਾ ਦਾ ਜਾਇਜ਼ਾ ਲਿਆ ਤਾਂ ਪਤਾ ਲੱਗਾ ਕਿ ਉਥੇ ਪਹਿਲਾਂ ਤੋਂ ਪਏ ਕੂੜੇ ਦੇ ਢੇਰ 'ਤੇ ਕੋਈ ਬੋਤਲ ਵਰਗੀ ਚੀਜ਼ ਫਟ ਗਈ ਸੀ, ਜਿਸ ਕਾਰਨ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਇਹ ਵੀ ਪੜ੍ਹੋ : IT Raid Ludhiana: ਲੁਧਿਆਣਾ ਦੇ ਨਾਮੀਂ ਟਰਾਂਸਪੋਟਰਾਂ ਦੇ ਘਰ ਅਤੇ ਦਫਤਰ ਵਿੱਚ ਇਨਕਮ ਟੈਕਸ ਦੀ ਛਾਪੇਮਾਰੀ