Lockdown 2.0 ਦੇ ਲਈ ਗਾਈਡ ਲਾਈਨ ਜਾਰੀ,ਪਬਲਿਕ ਪਲੇਸ 'ਤੇ ਮਾਸਕ ਪਾਉਣਾ ਜ਼ਰੂਰੀ,ਥੁੱਕਣ 'ਤੇ ਲੱਗੇਗਾ ਜੁਰਮਾਨਾ
Advertisement

Lockdown 2.0 ਦੇ ਲਈ ਗਾਈਡ ਲਾਈਨ ਜਾਰੀ,ਪਬਲਿਕ ਪਲੇਸ 'ਤੇ ਮਾਸਕ ਪਾਉਣਾ ਜ਼ਰੂਰੀ,ਥੁੱਕਣ 'ਤੇ ਲੱਗੇਗਾ ਜੁਰਮਾਨਾ

ਸਰਕਾਰ ਨੇ ਲਾਕਡਾਊਨ 2.0 ਦੇ ਲਈ ਗਾਈਡ ਲਾਈਨ ਜਾਰੀ ਕੀਤੀ 

ਸਰਕਾਰ ਨੇ ਲਾਕਡਾਊਨ 2.0 ਦੇ ਲਈ ਗਾਈਡ ਲਾਈਨ ਜਾਰੀ ਕੀਤੀ

ਦਿੱਲੀ :  ਕੇਂਦਰ ਸਰਕਾਰ ਨੇ ਲਾਕਡਾਊਨ 2.0 ਦੇ ਲਈ ਗਾਈਡ ਲਾਈਨ ਜਾਰੀ ਕਰ ਦਿੱਤੀਆਂ ਨੇ, ਪਿਛਲੀ ਵਾਰ ਦੀ ਤੁਲਨਾ ਵਿੱਚ 3 ਮਈ ਤੱਕ ਦੇ ਲਈ ਐਲਾਨੇ ਲਾਕਡਾਊਨ ਵਿੱਚ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਨੇ, ਜਨਤਕ ਥਾਵਾਂ 'ਤੇ ਮਾਸਕ ਪਾਉਣਾ ਹੁਣ ਜ਼ਰੂਰੀ ਹੋਵੇਗਾ, ਥੁੱਕਣ 'ਤੇ ਹੁਣ ਜੁਰਮਾਨਾ ਲੱਗੇਗਾ, ਗ੍ਰਹਿ ਮੰਤਰਾਲੇ ਨੇ ਲਾਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਲੋਕਾਂ ਦੇ ਇੱਕ ਸੂਬੇ ਤੋਂ ਦੂਜੇ ਸੂਬੇ, ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ, ਮੈਟਰੋ ਅਤੇ ਬੱਸ ਸੇਵਾਵਾਂ 'ਤੇ 3 ਮਈ ਤੱਕ ਪੂਰੀ ਤਰ੍ਹਾਂ ਨਾਲ ਰੋਕ ਜਾਰੀ ਰੱਖਣ ਦਾ ਫੈਸਲਾ ਲਿਆ ਹੈ, ਇਸ ਲਿਹਾਜ਼ ਨਾਲ 3 ਮਈ ਤੱਕ ਸਾਰੀਆਂ ਬੱਸ ਸੇਵਾਵਾਂ 'ਤੇ ਰੋਕ ਲੱਗਾ ਦਿੱਤੀ ਗਈ ਹੈ,ਦਫ਼ਤਰ ਅਤੇ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਜ਼ਰੂਰੀ ਹੋਵੇਗਾ

ਗ੍ਰਹਿ ਮੰਤਰਾਲੇ ਵੱਲੋਂ ਜਾਰੀ ਗਾਈਡ ਲਾਈਨ ਵਿੱਚ ਇਹ ਵੀ ਕਿਹਾ ਗਿਆ ਹੈ ਕੀ 20 ਅਪ੍ਰੈਲ ਨੂੰ ਉਨ੍ਹਾਂ ਥਾਵਾਂ 'ਤੇ ਗਿਤਿਵਿਦਿਆਂ ਨੂੰ ਮਨਜ਼ੂਰੀ ਦਿੱਤੀ ਜਾਵੇਗੀ ਜਿੱਥੇ ਖੇਤੀ-ਖ਼ਿੱਤਾ, ਬਾਗ਼ਵਾਨੀ, ਖੇਤੀ ਨਾਲ ਜੁੜੇ ਉਤਪਾਦਾ ਅਤੇ ਮੰਡੀਆਂ ਨੇ 

 ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਮੁਤਾਬਿਕ ਸਿੱਖਿਅਕ ਸੰਸਥਾਨ, ਕੋਚਿੰਗ ਸੈਂਟਰ, ਘਰੇਲੂ ਅਤੇ ਕੌਮਾਂਤਰੀ ਹਵਾਈ ਉਡਾਨਾ,ਰੇਲ ਸੇਵਾਵਾਂ 3 ਮਈ ਤੱਕ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੀਆਂ,ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜਿੰਮ, ਸਵਿਮਿੰਗ ਪੂਲ ਬੰਦ ਰਹਿਣਗੇ, ਲਾਕਡਾਊਨ ਦੇ ਦੌਰਾਨ ਸਮਾਜਿਕ, ਸਿਆਸੀ, ਖੇਡ, ਧਾਰਮਿਕ ਸਮਾਗਮ 'ਤੇ 3 ਮਈ ਤੱਕ ਲੱਗੀ ਰੋਕ ਵੀ ਜਾਰੀ ਰਹੇਗੀ 

 

 

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 14 ਅਪ੍ਰੈਲ ਨੂੰ ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਦੇਸ਼ ਵਿੱਚ ਲਾਕਡਾਊਨ 3 ਮਈ ਤੱਕ ਵਧਾਉਣ ਦਾ ਐਲਾਨ ਕੀਤਾ ਸੀ, 14 ਅਪ੍ਰੈਲ ਨੂੰ 21 ਦਿਨ ਦਾ ਲਾਕਡਾਊਨ ਖ਼ਤਮ ਹੋ ਗਿਆ ਸੀ, ਪੀਐੱਮ ਮੋਦੀ ਨੇ ਚੁਨੌਤੀਆਂ ਨੂੰ ਵੇਖਦੇ ਹੋਏ 19 ਦਿਨ ਦਾ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਸੀ ,15  ਅਪ੍ਰੈਲ ਨੂੰ ਲਾਕਡਾਊਨ  2.0 ਦੇ ਨਾਲ ਜੁੜੀਆਂ ਗਾਈਡ ਲਾਈਨ ਜਾਰੀ ਕੀਤੀਆਂ ਗਇਆ ਨੇ

ਪ੍ਰਧਾਨ ਮੰਤਰੀ ਨੇ ਕਿਹਾ ਸੀ ਕੀ ਪਿਛਲੇ ਵਾਰ ਦੇ ਲਾਕਡਾਊਨ ਦੀ ਤੁਲਨਾ ਨਾਲ ਇਸ ਵਾਰ  ਦਾ ਲਾਕਡਾਉਨ ਹੋਰ ਸਖ਼ਤ ਹੋਵੇਗਾ, ਇਸ ਦੌਰਾਨ ਪੂਰੇ ਦੇ ਇਲਾਕਿਆਂ ਦਾ ਬਾਰੀਕੀ ਨਾਲ ਸਰਵੇ ਕੀਤਾ ਜਾਵੇਗਾ ਜੇਕਰ ਉਸ ਤੋਂ ਬਾਅਦ ਹਾਲਾਤ ਵਿੱਚ ਸੁਧਾਰ ਨਜ਼ਰ ਆਇਆ ਤਾਂ  20 ਅਪ੍ਰੈਲ ਨੂੰ ਸ਼ਰਤਾਂ ਦੇ ਨਾਲ ਕੁੱਝ ਥਾਵਾਂ ਤੇ ਛੋਟ ਦਿੱਤੀ ਜਾ ਸਕਦੀ ਹੈ 

Trending news