8 ਮਾਰਚ ਮੇਰਾ ਸੋਸ਼ਲ ਮੀਡੀਆ ਅਕਾਉਂਟ ਮਹਿਲਾਵਾਂ ਨੂੰ ਸਮਰਪਿਤ : PM ਮੋਦੀ
Advertisement

8 ਮਾਰਚ ਮੇਰਾ ਸੋਸ਼ਲ ਮੀਡੀਆ ਅਕਾਉਂਟ ਮਹਿਲਾਵਾਂ ਨੂੰ ਸਮਰਪਿਤ : PM ਮੋਦੀ

ਸੋਸ਼ਲ ਮੀਡੀਆ ਛੱਡਣ ਦੀ ਅਟਕਣਾ ਵਿੱਚ ਪ੍ਰਧਾਨ ਮੰਤਰੀ ਦਾ ਟਵੀਟ,ਮਹਿਲਾਵਾਂ ਨੂੰ ਸਮਰਪਿਤ 8 ਮਾਰਚ 

8 ਮਾਰਚ ਮੇਰਾ ਸੋਸ਼ਲ ਮੀਡੀਆ ਅਕਾਉਂਟ ਮਹਿਲਾਵਾਂ ਨੂੰ ਸਮਰਪਿਤ : PM ਮੋਦੀ

ਨਵੀਂ ਦਿੱਲੀ : ਸੋਸ਼ਲ ਮੀਡੀਆ ਛੱਡਣ ਦੀ ਅਟਕਨਾਂ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ (NARINDER MODI) ਨੇ ਟਵੀਟ ਕਰਕੇ ਕਿਹਾ ਹੈ ਕੀ ਉਹ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਹਾੜੇ ਮੌਕੇ ਆਪਣਾ ਸੋਸ਼ਲ ਮੀਡੀਆ ਅਕਾਉਂਟ ਮਹਿਲਾਵਾਂ ਨੂੰ ਸਮਰਪਿਤ ਕਰਨਗੇ,ਪ੍ਰਧਾਨ ਮੰਤਰੀ ਨੇ ਕਿਹਾ ਜਿੰਨਾਂ ਮਹਿਲਾਵਾਂ ਦਾ ਜੀਵਨ ਸਾਨੂੰ ਪ੍ਰੇਰਣਾ ਦਿੰਦਾ ਹੈ ਉਨ੍ਹਾਂ ਮਹਿਲਾਵਾਂ ਨੂੰ  ਉਨ੍ਹਾਂ ਦਾ ਅਕਾਉਂਟ 8 ਮਾਰਚ ਨੂੰ ਸਮਰਪਿਤ ਹੋਵੇਗਾ,ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਜੇਕਰ ਤੁਸੀਂ ਵੀ ਅਜਿਹੀ ਕਿਸੇ ਮਹਿਲਾ ਦੀ ਕਹਾਣੀ ਬਾਰੇ ਜਾਣ ਦੇ ਹੋ ਤਾਂ ਤੁਸੀਂ ਉਸ ਮਹਿਲਾਂ ਦੀ ਕਹਾਣੀ ਸਾਂਝੀ ਕਰ ਸਕਦੇ ਹੋ, ਤੁਹਾਨੂੰ #SheInspiresUs 'ਤੇ ਮਹਿਲਾ ਦੀ ਕਹਾਣੀ ਸ਼ੇਅਰ ਕਰਨੀ ਹੋਵੇਗੀ, ਪ੍ਰਧਾਨ ਮੰਤਰੀ ਦੇ ਇਸ TWEET ਦੇ ਅੱਧੇ ਘੰਟੇ ਦੇ ਅੰਦਰ  #SheInspiresUs TOP 'ਤੇ TREND ਕਰਨ ਲੱਗ ਪਿਆ ਸੀ

ਸੋਸ਼ਲ ਮੀਡੀਆ 'ਤੇ PM ਦਾ ਪਹਿਲਾਂ ਬਿਆਨ 

ਇਸ ਤੋਂ ਪਹਿਲਾਂ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕੀਤਾ ਸੀ ਕੀ ਉਹ ਆਪਣੇ ਸਾਰੇ ਸੋਸ਼ਲ ਮੀਡੀਆ ਅਕਾਉਂਟ ਛੱਡਣ 'ਤੇ ਵਿਚਾਰ ਕਰ ਰਹੇ ਨੇ, ਪ੍ਰਧਾਨ ਮੰਤਰੀ ਆਪਣੇ ਨਿੱਜੀ ਟਵਿਟਰ ਹੈਂਡਲ ਤੋਂ ਇਸਦੀ ਜਾਣਕਾਰੀ ਦਿੱਤੀ ਸੀ, PM ਮੋਦੀ ਨੇ ਸੋਮਵਾਰ ਸ਼ਾਮ ਨੂੰ ਟਵੀਟ ਕੀਤਾ 'ਇਸ ਐਤਵਾਰ ਮੈਂ ਸੋਚ ਰਿਹਾ ਹਾਂ ਕੀ ਫੇਸ ਬੁੱਕ,ਟਵੀਟਰ,ਇੰਸਟ੍ਰਾਗਰਾਮ ਅਤੇ ਯੂ ਟਿਊਬ ਦੇ ਆਪਣੇ ਸੋਸ਼ਲ ਮੀਡੀਆ ਐਕਾਉਂਟ ਛੱਡ ਦੇਵਾਂਗਾ,ਤੁਹਾਨੂੰ ਸਭ ਨੂੰ ਇਸਦੀ ਜਾਣਕਾਰੀ ਦਿੰਦਾ ਹਾਂ',ਸੂਤਰਾਂ ਦੇ ਹਵਾਲੇ ਨਾਲ ਖ਼ਬਰ ਆ ਰਹੀ ਹੈ ਕੀ ਪ੍ਰਧਾਨ ਮੰਤਰੀ ਮੋਦੀ ਫੇਸਬੁਕ, ਟਵਿਟਰ,ਇੰਸਟਰਾਗਰਾਮ ਅਤੇ ਯੂ ਟਿਉਬ ਛੱਡਕੇ ਸਵਦੇਸ਼ੀ ਐੱਪ ਦੀ ਵਰਤੋਂ ਕਰਨਗੇ, ਮੰਨਿਆ ਜਾ ਰਿਹਾ ਹੈ ਕੀ ਪ੍ਰਧਾਨ ਮੰਤਰੀ NAMO APP 'ਤੇ ਬਣੇ ਰਹਿਣਗੇ, ਸੂਤਰਾਂ ਮੁਤਾਬਿਕ ਨਮੋ ਐੱਪ ਵਾਂਗ ਦੇਸ਼ ਵਿੱਚ ਇੱਕ ਹੋਰ ਸੋਸ਼ਲ ਮੀਡੀਆ ਐੱਪ ਬਣਾਈ ਜਾ ਰਹੀ ਹੈ ਜੋ ਫ਼ਿਲਹਾਲ ਟਰਾਇਲ 'ਤੇ ਹੈ, ਇਹ ਐੱਪ ਪੂਰੀ ਤਰਾਂ ਸਵਦੇਸ਼ੀ ਹੋਵੇਗੀ

Trending news