ਪੰਜਾਬ ਦੇ ਨਿੱਜੀ ਸਕੂਲ ਦੇ ਇਸ ਫ਼ੈਸਲੇ ਨਾਲ 'ਚ ਜਵਾਕਾਂ ਦੇ ਮਾਪਿਆਂ ਦੀ ਵਧੀ ਚਿੰਤਾ
Advertisement

ਪੰਜਾਬ ਦੇ ਨਿੱਜੀ ਸਕੂਲ ਦੇ ਇਸ ਫ਼ੈਸਲੇ ਨਾਲ 'ਚ ਜਵਾਕਾਂ ਦੇ ਮਾਪਿਆਂ ਦੀ ਵਧੀ ਚਿੰਤਾ

200 CBSE ਸਕੂਲਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪੂਰੀ ਫੀਸ ਲੈਣ ਲਈ ਪਾਈ ਪਟੀਸ਼ਨ

200 CBSE ਸਕੂਲਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪੂਰੀ ਫੀਸ ਲੈਣ ਲਈ ਪਾਈ ਪਟੀਸ਼ਨ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਕੋਵਿਡ-19 ਦੀ ਵਜ੍ਹਾਂ ਕਰਕੇ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸਿਰਫ਼ ਟਿਊਸ਼ਨ ਫ਼ੀਸ ਲੈਣ ਦੀ ਹੀ ਇਜਾਜ਼ਤ ਦਿੱਤੀ ਸੀ,ਪਰ ਹੁਣ ਪੰਜਾਬ ਵਿੱਚ ਸਕੂਲ ਮੁੜ ਤੋਂ ਪੂਰੀ ਤਰ੍ਹਾਂ ਨਾਲ ਖੁੱਲ ਗਏ ਨੇ ਅਤੇ ਪ੍ਰਾਈਵੇਟ ਸਕੂਲਾਂ ਨੇ ਪੂਰੀ ਫ਼ੀਸ ਵਸੂਲਣ ਦੇ ਲਈ ਹਾਈਕੋਰਟ ਦਾ ਰੁੱਖ ਕੀਤਾ ਹੈ

200 ਪ੍ਰਾਈਵੇਟ ਸਕੂਲਾਂ ਦੀ ਹਾਈਕੋਰਟ ਵਿੱਚ ਪਟੀਸ਼ਨ

ਪੰਜਾਬ ਦੇ 200 CBSE ਸਕੂਲਾਂ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ ਅਤੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਸਕੂਲ ਪੂਰੀ ਤਰ੍ਹਾਂ ਨਾਲ ਖ਼ੋਲ ਦਿੱਤੇ ਗਏ ਨੇ ਅਤੇ ਵਿਦਿਆਰਥੀ ਵੀ ਸਕੂਲ ਆ ਰਹੇ ਨੇ ਪਰ ਹੁਣ ਵੀ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਪੂਰੀ ਫ਼ੀਸ ਨਹੀਂ ਦਿੱਤੀ ਜਾ ਰਹੀ ਹੈ, ਇਸ ਲਈ ਅਦਾਲਤ ਆਦੇਸ਼ ਜਾਰੀ ਕਰਕੇ ਪੂਰੀ ਫ਼ੀਸ ਦੇਣ ਦੇ ਨਿਰਦੇਸ਼ ਦੇਵੇ ਜਿਸ ਤੇ ਹਾਈਕੋਰਟ ਨੇ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਹੈ  

ਹਾਈਕੋਰਟ ਦਾ ਨਿਰਦੇਸ਼ 

ਪੰਜਾਬ ਹਰਿਆਣਾ ਹਾਈਕੋਰਟ ਨੇ ਪ੍ਰਾਈਵੇਟ ਸਕੂਲਾਂ ਦੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਬਾਅਦ ਕਿਹਾ ਹੈ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਸੁਪਰੀਮ ਕੋਰਟ ਸੁਣਵਾਈ ਕਰ ਰਿਹਾ ਹੈ ਅਤੇ 22 ਫਰਵਰੀ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਉਹ ਫ਼ੈਸਲਾ ਕਰਨਗੇ, ਸਕੂਲਾਂ ਵੱਲੋਂ ਫ਼ੀਸ ਨੂੰ ਲੈਕੇ ਹਾਈਕੋਰਟ ਦਾ ਰੁੱਖ ਕਰਨ ਤੋਂ ਬਾਅਦ ਮਾਪਿਆਂ ਦੀ ਟੈਨਸ਼ਨ ਵਧ ਗਈ ਹੈ, ਕਿਉਂਕਿ ਕੋਵਿਡ ਦੇ ਸਮੇਂ ਵੀ ਸੁਪਰੀਮ ਕੋਰਟ ਨੇ ਪੂਰੀ ਤਰ੍ਹਾਂ ਫੀਸ ਮੁਆਫ਼ ਕਰਨ ਤੋਂ ਮਨਾਂ ਕਰ ਦਿੱਤਾ ਸੀ, ਹੁਣ ਜਦੋਂ ਸਕੂਲ ਖੁੱਲ ਗਏ ਨੇ ਤਾਂ ਸੁਪਰੀਮ ਕੋਰਟ ਇਸ 'ਤੇ ਕੀ ਫ਼ੈਸਲਾ ਸੁਣਾਏਗਾ ਇਹ 22 ਫਰਵਰੀ ਨੂੰ ਤੈਅ  ਹੋਵੇਗਾ, ਪਰ ਹੁਣ ਟਿਊਸ਼ਨ ਫ਼ੀਸ ਦੇ ਨਾਲ ਹੋਰ ਫੰਡਾਂ ਨੂੰ ਲੈਕੇ ਵੀ ਸਕੂਲ ਮਾਪਿਊ ਤੋਂ ਮੰਗ ਕਰ ਸਕਦੇ ਨੇ  

 

 

 

Trending news