CM ਕੈਪਟਨ ਨੇ PM ਮੋਦੀ ਨੂੰ ਲਿੱਖੀ ਚਿੱਠੀ,ਸਨਅਤਾਰਾਂ 'ਤੇ ਪੂਰੀ ਤਨਖ਼ਾਹ ਦੇਣ ਦੇ ਨਿਰਦੇਸ਼ 'ਤੇ ਜਤਾਇਆ ਇਤਰਾਜ਼
Advertisement
Article Detail0/zeephh/zeephh667639

CM ਕੈਪਟਨ ਨੇ PM ਮੋਦੀ ਨੂੰ ਲਿੱਖੀ ਚਿੱਠੀ,ਸਨਅਤਾਰਾਂ 'ਤੇ ਪੂਰੀ ਤਨਖ਼ਾਹ ਦੇਣ ਦੇ ਨਿਰਦੇਸ਼ 'ਤੇ ਜਤਾਇਆ ਇਤਰਾਜ਼

ਕੈਪਟਨ ਨੇ ਕਿਹਾ ਬਿਨਾਂ ਕਮ ਦੇ ਮਜ਼ਦੂਰਾਂ ਨੂੰ ਪੂਰੀ ਤਨਖ਼ਾਹ ਦੇਣ 'ਤੇ ਸਨਅਤਕਾਰ ਹੋਣਗੇ ਦੀਵਾਲੀਆਂ 

ਕੈਪਟਨ ਨੇ ਕਿਹਾ ਬਿਨਾਂ ਕਮ ਦੇ ਮਜ਼ਦੂਰਾਂ ਨੂੰ ਪੂਰੀ ਤਨਖ਼ਾਹ ਦੇਣ 'ਤੇ ਸਨਅਤਕਾਰ ਹੋਣਗੇ ਦੀਵਾਲੀਆਂ

ਚੰਡੀਗੜ੍ਹ : 19 ਦਿਨ ਦਾ ਕੋਰੋਨਾ ਲਾਕਡਾਊਨ ਵਧਾਉਣ ਦੇ ਐਲਾਨ ਵੇਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਦੀ ਜਨਤਾ ਨੂੰ ਜੋ 7 ਮੰਤਰ ਦਿੱਤੇ ਸਨ ਉਸ ਵਿੱਚ ਸਨਅਤਕਾਰਾਂ ਨੂੰ ਵੀ ਵੱਡੀ ਅਪੀਲ ਕੀਤੀ ਸੀ ਕੀ ਕੋਈ ਵੀ ਸਨਅਤਕਾਰ ਆਪਣੇ ਮੁਲਾਜ਼ਮਾਂ ਨੂੰ ਇਸ ਮੁਸ਼ਕਿਲ ਘੜੀ ਵਿੱਚ ਨੌਕਰੀ ਤੋਂ ਨਾ ਕੱਢੇ, ਪ੍ਰਧਾਨ ਮੰਤਰੀ ਦੀ ਇਸ ਅਪੀਲ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਇੱਕ ਕਦਮ ਅੱਗੇ ਵਧ ਦੇ ਹੋਏ ਸੂਬਿਆਂ ਦੀ ਸਰਕਾਰ ਨੂੰ ਲਿਖਿਤ ਨਿਰਦੇਸ਼ ਭੇਜੇ ਗਏ ਨੇ ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਰਾਜ਼ ਜਤਾਇਆ ਹੈ, ਕੈਪਟਨ ਨੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ 'ਤੇ  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਪੱਤਰ ਲਿਖਿਆ ਹੈ 

CM ਕੈਪਟਨ ਦਾ PM ਨੂੰ ਪੱਤਰ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਕਿਹਾ ਕੀ ਲਾਕਡਾਊਨ ਦੌਰਾਨ ਸਨਅਤਾਂ ਬੰਦ ਨੇ  ਵਪਾਰ ਪੂਰੀ ਤਰ੍ਹਾਂ ਨਾਲ ਠੱਪ ਨੇ ਅਜਿਹੇ ਵਿੱਚ ਸਨਅਤਕਾਰ ਕਿਵੇਂ ਮਜ਼ਦੂਰਾਂ ਨੂੰ ਪੂਰੀ ਤਨਖ਼ਾਹ ਦੇ ਸਕਦੇ ਨੇ, ਉਨ੍ਹਾਂ ਕਿਹਾ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਸਨਅਤਾਂ ਪੂਰੀ ਤਰ੍ਹਾਂ ਨਾਲ ਦੀਵਾਲੀਆਂ ਹੋ ਜਾਣਗੀਆਂ, ਕੈਪਟਨ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕੀ ਉਹ ਸਨਅਤਾਂ 'ਤੇ ਬਿਨਾਂ ਬੋਝ ਪਾਏ ਮਜ਼ਦੂਰਾਂ ਦੀ ਪਰੇਸ਼ਾਨੀ ਦੂਰ ਕਰਨ ਲਈ ਕੋਈ ਢੁਕਵਾਂ ਹੱਲ ਲੱਭਣ, ਮੁੱਖ ਮੰਤਰੀ ਨੇ ਕਿਹਾ ਗ੍ਰਹਿ ਮੰਤਰਾਲੇ ਵੱਲੋਂ ਡਿਜਾਸਟਰ ਮੈਨੇਜਮੈਂਟ ਐਕਟ 2005 (Disaster Management Act, 2005) ਅਧੀਨ ਸਨਅਤਾਂ ਅਤੇ ਸਾਰੇ ਕਮਰਸ਼ਲ ਅਧਾਰਿਆਂ ਨੂੰ ਲਾਕਡਾਊਨ ਦੌਰਾਨ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦਾ ਜੋ ਨਿਰਦੇਸ਼ ਦਿੱਤਾ ਗਿਆ ਹੈ ਉਸ ਨੂੰ ਪੂਰਾ ਕਰਨਾ ਨਾਮੁਨਕਿਨ ਹੈ, ਸੀਐੱਮ ਕੈਪਟਨ ਨੇ  ਗ੍ਰਹਿ ਮੰਤਰਾਲੇ ਨੂੰ ਇਸ ਫ਼ੈਸਲੇ 'ਤੇ ਮੁੜ ਤੋਂ ਵਿਚਾਰ ਕਰਨ ਦੀ ਅਪੀਲ ਕਰਦੇ ਹੋਏ ਕੇਂਦਰੀ ਕਿਰਤ ਮੰਤਰਾਲੇ ਨੂੰ ਵੀ ਵੱਖ ਤੋਂ ਇੱਕ ਪੱਤਰ ਲਿਖਿਆ ਹੈ ਅਤੇ ਜਲਦ ਤੋਂ ਜਲਦ ਇਸ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ 

ਸਨਅਕਾਰਾਂ ਨਾਲ ਸੀਐੱਮ ਕੈਪਟਨ ਦੀ ਮੀਟਿੰਗ

ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਨਅਤਕਾਰਾਂ ਨਾਲ ਮੀਟਿੰਗ ਕਰਕੇ ਲਾਕਡਾਊਨ ਦੌਰਾਨ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ ਸੀ, ਮੁੱਖ ਮੰਤਰੀ ਨੇ ਸਾਬਕਾ ਯੋਜਨਾ ਅਯੋਗ ਦੇ ਡਿਪਟੀ ਚੇਅਰਮੈਨ ਮੌਨਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਸੀ ਜੋ ਸੂਬੇ ਦੇ ਆਰਥਿਕ ਹਾਲਾਤਾਂ ਨੂੰ ਪਟਰੀ ਤੇ ਲਿਆਉਣ ਲਈ ਕਮ ਕਰੇਗਾ, ਮੁੱਖ ਮੰਤਰੀ ਨੇ ਸਨਅਤਕਾਰਾਂ ਨੂੰ ਕਿਹਾ ਸੀ ਕੀ ਉਨ੍ਹਾਂ ਨੇ ਸਨਅਤਾਂ ਸ਼ੁਰੂ ਕਰਨ ਦੇ ਲਈ ਮਜ਼ਦੂਰਾਂ ਨੂੰ ਰੱਖਣ ਦੀ ਕੋਈ ਸ਼ਰਤ ਨਹੀਂ ਰੱਖੀ ਸੀ ਬਲਕਿ ਇੱਕ ਸੁਝਾਅ ਦਿੱਤਾ ਸੀ 

 

 

Trending news