ਪ੍ਰਾਈਵੇਟ ਸਕੂਲਾਂ ਦੀ ਫ਼ੀਸ ਅਤੇ ਸਕੂਲ ਖੌਲਣ ਨੂੰ ਲੈਕੇ CM ਕੈਪਟਨ ਦਾ ਇਹ ਵੱਡਾ ਫ਼ੈਸਲਾ ਜ਼ਰੂਰ ਪੜੋ
Advertisement
Article Detail0/zeephh/zeephh691470

ਪ੍ਰਾਈਵੇਟ ਸਕੂਲਾਂ ਦੀ ਫ਼ੀਸ ਅਤੇ ਸਕੂਲ ਖੌਲਣ ਨੂੰ ਲੈਕੇ CM ਕੈਪਟਨ ਦਾ ਇਹ ਵੱਡਾ ਫ਼ੈਸਲਾ ਜ਼ਰੂਰ ਪੜੋ

ਸਕੂਲ ਫ਼ੀਸ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਫ਼ੈਸਲਾ

ਸਕੂਲ ਫ਼ੀਸ ਨੂੰ ਲੈਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਫ਼ੈਸਲਾ

ਕੁਲਵੀਰ ਦੀਵਾਨ/ਚੰਡੀਗੜ੍ਹ :  ਲੌਕਡਾਊਨ ਦੌਰਾਨ ਪ੍ਰਾਈਵੇਟ ਸਕੂਲਾਂ ਵੱਲੋਂ ਸਕੂਲ ਫ਼ੀਸ ਲੈਣ ਨੂੰ ਮਨਜ਼ੂਰੀ ਦੇਣ ਦੇ ਪੰਜਾਬ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਦੇ ਖ਼ਿਲਾਫ਼ ਪੰਜਾਬ ਸਰਕਾਰ ਨੇ ਹੁਣ ਵੱਡਾ ਫ਼ੈਸਲਾ ਲਿਆ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਹਾਈਕੋਰਟ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਫ਼ੀਸ ਲੈਣ ਦੀ ਇਜਾਜ਼ਤ ਦੇਣ ਦੇ ਖਿਲਾਫ਼ ਸੂਬਾ ਸਰਕਾਰ  ਅਪੀਲ ਕਰੇਗੀ,ਮੁੱਖ ਮੰਤਰੀ ਨੇ ਕਿਹਾ ਪ੍ਰਾਈਵੇਟ ਸਕੂਲਾਂ ਨੂੰ ਫ਼ੀਸ ਲੈਣ ਤੋਂ ਰੋਕਣ ਦਾ ਫ਼ੈਸਲਾ ਉਨ੍ਹਾਂ ਦੀ ਸਰਕਾਰ ਦਾ ਸਹੀ ਸੀ, ਕੁੱਝ ਦਿਨ ਪਹਿਲਾਂ ਹਾਈਕੋਰਟ ਨੇ ਪੰਜਾਬ ਸਰਕਾਰ ਦੇ ਉਸ ਫ਼ੈਸਲੇ 'ਤੇ ਰੋਕ  ਲਗਾਈ ਸੀ  ਜਿਸ ਵਿੱਚ ਸੂਬਾ ਸਰਕਾਰ ਨੇ ਸਿਰਫ਼ ਟਿਊਸ਼ਨ ਫ਼ੀਸ ਲੈਣ ਨੂੰ ਹੀ ਮਨਜ਼ੂਰੀ ਦਿੱਤੀ ਸੀ, Unaided ਸਕੂਲਾਂ ਨੇ ਪੰਜਾਬ ਸਰਕਾਰ ਦੇ ਸਿਰਫ਼ ਟਿਊਸ਼ਨ ਫ਼ੀਸ ਵਸੂਲਣ ਦੇ ਫ਼ੈਸਲੇ  ਖਿਲਾਫ਼ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ, Unaided ਸਕੂਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਕੋਈ ਗਰਾਂਟ ਲਈ ਮਿਲ ਦੀ ਹੈ ਇਸ ਲਈ ਸਰਕਾਰ ਫ਼ੀਸ ਨਾ ਲੈਣ ਦਾ ਦਬਾਅ ਨਹੀਂ ਪਾ ਸਕਦੀ ਹੈ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰਦੇ ਹੋਏ 70 ਫ਼ੀਸਦੀ ਫ਼ੀਸ ਵਸੂਲਣ ਨੂੰ ਮਨਜ਼ੂਰੀ ਦਿੱਤੀ ਸੀ ਹਾਲਾਂਕਿ ਅਦਾਲਤ ਨੇ ਇਹ ਵੀ ਸਾਫ਼ ਕਰ ਦਿੱਤਾ ਸੀ ਕਿ ਕੋਈ ਵੀ ਸਕੂਲ ਕਿਸੇ ਬੱਚੇ ਨੂੰ ਫ਼ੀਸ ਨਾ ਦੇਣ ਸਕੂਲ ਤੋਂ ਕੱਢ ਨਹੀਂ ਸਕਦਾ ਹੈ 

 

ਸਕੂਲ ਖੌਲਣ 'ਤੇ  ਮੁੱਖ ਮੰਤਰੀ ਨੇ ਕਿ ਕਿਹਾ ?

ਹਰਿਆਣਾ ਸਰਕਾਰ ਨੇ ਭਾਵੇਂ ਜੁਲਾਈ ਤੋਂ ਸਕੂਲ ਖੌਲਣ ਦੇ ਸੰਕੇਤ ਦਿੱਤੇ ਨੇ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਫ਼ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਸਕੂਲ ਖੌਲਣ ਤੋਂ ਪਹਿਲਾਂ ਮੈਡੀਕਲ ਨਾਲ ਜੁੜੇ ਮਾਹਿਰਾਂ ਤੋਂ ਸਲਾਹ ਲਵੇਗੀ, ਉਨ੍ਹਾਂ ਸਾਫ਼ ਕੀਤਾ ਕਿ ਬੱਚਿਆਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾ ਸਕਦਾ ਹੈ,ਉਧਰ ਹਰਿਆਣਾ ਸਰਕਾਰ ਨੇ ਸਕੂਲ ਖੌਲਣ ਦੇ ਲਈ ਇੱਕ ਕਮੇਟੀ ਬਣਾਈ ਹੈ ਜੋ ਤਿੰਨ ਫਾਰਮੂਲਿਆਂ 'ਤੇ ਆਪਣੀ ਰਿਪੋਰਟ ਦੇਵੇਗੀ, ਹਰਿਆਣਾ 3 ਫ਼ੇਸ ਵਿੱਚ ਸਕੂਲ ਖੌਲਣ ਦੇ ਵਿਚਾਰ ਕਰ ਰਹੀ ਹੈ, ਇਸ ਦੇ ਨਾਲ ਹਰਿਆਣਾ ਸਰਕਾਰ 50-50 ਫਾਰਮੂਲੇ 'ਤੇ  ਵੀ ਸਕੂਲ ਖੌਲਣ ਦੀ ਰਣਨੀਤੀ ਬਣਾ ਰਹੀ ਹੈ, ਯਾਨੀ ਅੱਧੇ ਬੱਚੇ ਸਵੇਰ ਦੀ ਸ਼ਿਫ਼ਟ ਵਿੱਚ ਅੱਧੇ ਬੱਚਿਆਂ ਲਈ ਸ਼ਾਮ ਦੀ ਸ਼ਿਫਟ ਵਿੱਚ ਸਕੂਲ ਖੌਲੇ ਜਾਣਗੇ 

Trending news