ਪੰਜਾਬ ਸਰਕਾਰ ਨੇ ਇਸ ਵਿਭਾਗ 'ਚ ਕੱਢੀਆਂ ਬੰਪਰ ਸਰਕਾਰੀ ਨੌਕਰੀਆਂ, ਇਹ ਹੈ ਅਖੀਰਲੀ ਤਰੀਕ,ਇਸ ਤਰ੍ਹਾਂ ਅਪਲਾਈ
Advertisement

ਪੰਜਾਬ ਸਰਕਾਰ ਨੇ ਇਸ ਵਿਭਾਗ 'ਚ ਕੱਢੀਆਂ ਬੰਪਰ ਸਰਕਾਰੀ ਨੌਕਰੀਆਂ, ਇਹ ਹੈ ਅਖੀਰਲੀ ਤਰੀਕ,ਇਸ ਤਰ੍ਹਾਂ ਅਪਲਾਈ

ਪੰਜਾਬ ਲੋਕ ਸੇਵਾ ਕਮਿਸ਼ਨ ਨੇ ਜਲ ਸਰੋਤ ਵਿਭਾਗ ਅਤੇ ਜਲ ਸੰਸਾਧਨ ਪ੍ਰਬੰਧਨ ਵਿਕਾਸ ਕਾਰਪੋਰੇਸ਼ਨ ਵਿੱਚ ਜੂਨੀਅਰ ਇੰਜੀਨੀਅਰ ਸਿਵਲ  ਦੇ ਅਹੁਦੇ 'ਤੇ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਅਰਜ਼ੀਆਂ ਮੰਗੀਆਂ ਗਈਆਂ ਨੇ,

ਪੰਜਾਬ ਸਰਕਾਰ ਨੇ ਇਸ ਵਿਭਾਗ 'ਚ ਕੱਢੀਆਂ ਬੰਪਰ ਸਰਕਾਰੀ ਨੌਕਰੀਆਂ, ਇਹ ਹੈ ਅਖੀਰਲੀ ਤਰੀਕ,ਇਸ ਤਰ੍ਹਾਂ ਅਪਲਾਈ

ਚੰਡੀਗੜ੍ਹ : ਪੰਜਾਬ ਲੋਕ ਸੇਵਾ ਕਮਿਸ਼ਨ ਨੇ ਜਲ ਸਰੋਤ ਵਿਭਾਗ ਅਤੇ ਜਲ ਸੰਸਾਧਨ ਪ੍ਰਬੰਧਨ ਵਿਕਾਸ ਕਾਰਪੋਰੇਸ਼ਨ ਵਿੱਚ ਜੂਨੀਅਰ ਇੰਜੀਨੀਅਰ ਸਿਵਲ ਦੇ ਅਹੁਦੇ 'ਤੇ ਭਰਤੀ ਦੇ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਅਰਜ਼ੀਆਂ ਮੰਗੀਆਂ ਗਈਆਂ ਨੇ, PPSC  ਦੇ ਅਧਿਕਾਰਿਕ ਵੈੱਬਸਾਈਟ 'ਤੇ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਆਨਲਾਈਨ ਅਰਜ਼ੀ ਕਰਨ ਦੀ ਆਖ਼ਰੀ ਤਰੀਕ 27 ਮਾਰਚ, 2021 ਹੈ ਯੋਗ ਉਮੀਦਵਾਰ ppsc.gov.in  'ਤੇ ਜਾ ਕੇ ਆਨਲਾਈਨ ਬਿਨੈ ਕਰ ਸਕਦੇ ਹੋ

 ਇਸ ਭਰਤੀ ਦੇ ਜ਼ਰੀਏ ਜੂਨੀਅਰ ਇੰਜੀਅਰ ਸਿਵਲ ਦੇ ਕੁੱਲ  612 ਖ਼ਾਲੀ ਅਹੁਦੇ ਭਰੇ ਜਾਣਗੇ ਜਿਸ ਦੇ ਵਿੱਚ ਵਿਕਾਸ ਦੇ ਲਈ  585 ਅਹੁਦੇ ਅਤੇ ਜਲ ਸੰਸਾਧਨ ਪ੍ਰਬੰਧਨ ਤੇ ਵਿਕਾਸ ਕਾਰਪੋਰੇਸ਼ਨ ਦੇ ਲਈ  27 ਅਹੁਦੇ ਹਨ ਉਮੀਦਵਾਰ ਅਧਿਕਾਰਿਕ ਵੈੱਬਸਾਈਟ 'ਤੇ ਜਾਕੇ ਡਿਟੇਲ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ ਵੈੱਬਸਾਈਟ 'ਤੇ ਦੋਵੇਂ ਵਿਭਾਗਾਂ ਦੀ ਵਕੈਂਸੀ ਦੇ ਲਈ ਵੱਖ ਵੱਖ ਨੋਟੀਫਿਕੇਸ਼ਨ ਕਰਵਾਇਆ ਗਿਆ  ਹੈ 

ਸਿੱਖਿਆ ਯੋਗਤਾ ਅਤੇ ਉਮਰ  

ਇਨ੍ਹਾਂ ਅਹੁਦਿਆਂ ਦੇ ਲਈ ਅਰਜ਼ੀ ਕਰਨ ਲਈ ਅਜਿਹੇ ਉਮੀਦਵਾਰ ਹੋਣੇ ਚਾਹੀਦੇ ਹਨ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਸਿਵਲ ਇੰਜੀਨੀਅਰਿੰਗ ਦੇ ਵਿੱਚ 3 ਸਾਲ ਦਾ ਡਿਪਲੋਮਾ ਹਾਸਲ ਕੀਤਾ ਹੋਵੇ ਉੱਥੇ ਹੀ ਉਮੀਦਵਾਰਾਂ ਦੀ  ਘੱਟੋ ਘੱਟ  18 ਅਤੇ ਜ਼ਿਆਦਾ ਤੋਂ ਜ਼ਿਆਦਾ  37 ਸਾਲ ਹੋਵੇ. ਹਾਲਾਂਕਿ ਸਾਲ ਨਿਰਧਾਰਤ ਕੀਤੀ ਗਈ ਉਮਰ ਦੀ ਗਿਣਤੀ  1 ਜਨਵਰੀ, 2021 ਦੇ ਮੁਤਾਬਿਕ ਕੀਤੀ ਜਾਏਗੀ ਜ਼ਿਆਦਾ ਜਾਣਕਾਰੀ ਦੇ ਲਈ ਅਧਿਕਾਰਿਕ ਵੈੱਬਸਾਈਟ 'ਤੇ ਜਾ ਕੇ ਜਰਨਲ ਇਨਫੋਰਮੇਸ਼ਨ ਫਾਰ ਕੈਂਡੀਡੇਟ ਚੈੱਕ ਕਰ ਸਕਦੇ ਹੋ 

ਚੋਣ ਪ੍ਰਕਿਰਿਆ 

ਜਾਗਰਨ ਵਿੱਚ ਛਪੀ ਖ਼ਬਰ ਮੁਤਾਬਿਕ ਉਮੀਦਵਾਰਾਂ ਦੀ ਚੋਣ ਲਈ  ਲਿਖਿਤ ਪ੍ਰੀਖਿਆ ਦੇ ਜ਼ਰੀਏ  ਕੀਤੀ ਜਾਵੇਗੀ  ਜੋ ਕੀ ਅਪ੍ਰੈਲ  2021 ਦੇ ਅਖੀਰ ਤੱਕ ਕਰਵਾਈ ਜਾਵੇਗੀ, ਪ੍ਰੀਖਿਆ ਪੈਟਰਨ ਦੀ ਜਾਣਕਾਰੀ  ਲਈ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹੋ  

ਇਸ  ਤਰ੍ਹਾਂ ਆਨਲਾਈਨ ਅਪਲਾਈ  ਕਰੋਂ

1. PPSC ਦੀ ਅਧਿਕਾਰਿਕ ਵੈੱਬਸਾਈਟ, ppsc.gov.in 'ਤੇ ਲਾਗ ਇਨ ਕਰੋ
2.  ਇਸ ਤੋਂ ਬਾਅਦ ਹੋਮਪੇਜ ਉੱਤੇ ਉਪਲੱਬਧ ਓਪਨ ਐਡਵਰਟਾਈਜ਼ਮੈਂਟ ਲਿੰਕ ਉੱਤੇ  ਕਲਿੱਕ ਕਰੋਂ
3. ਹੁਣ ਇੱਕ ਨਵਾਂ ਪੇਜ ਖੁੱਲ੍ਹੇਗਾ ਇੱਥੇ ਦੋਵੇਂ ਰਿਕਰੂਟਮੈਂਟ ਦੇ ਲਈ ਵੱਖ ਵੱਖ ਅਪਲਾਈ ਲਿੰਕ ਉਪਲੱਬਧ ਹਨ
4. ਉਮੀਦਵਾਰ ਸਬੰਧਿਤ ਲਿੰਕ  'ਤੇ ਕਲਿੱਕ ਕਰ ਕੇ ਵੇਖਣ ਦੀ ਪ੍ਰਕਿਰਿਆ ਪੂਰੀ ਕਰ ਸਕਦਾ ਹੈ

WATCH LIVE TV 

Trending news