RC ਤੇ Driving Licence ਦੀ ਚਿੰਤਾ ਛੱਡੋ, ਪੰਜਾਬ ਟਰੈਫਿਕ ਪੁਲਿਸ ਹੁਣ ਨਹੀਂ ਤੁਹਾਨੂੰ ਪਾਵੇਗੀ ਹੱਥ,ਜੇਕਰ ਮੋਬਾਈਲ 'ਚ ਹੈ ਇਹ App
Advertisement

RC ਤੇ Driving Licence ਦੀ ਚਿੰਤਾ ਛੱਡੋ, ਪੰਜਾਬ ਟਰੈਫਿਕ ਪੁਲਿਸ ਹੁਣ ਨਹੀਂ ਤੁਹਾਨੂੰ ਪਾਵੇਗੀ ਹੱਥ,ਜੇਕਰ ਮੋਬਾਈਲ 'ਚ ਹੈ ਇਹ App

ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੇ mParivahan ਤੇ Digilokcer ਮੋਬਾਈਲ ਐੱਪ ਜਾਰੀ ਕੀਤੀ ਹੈ ਜਿਸ ਨਾਲ ਤੁਸੀਂ Rc ਤੇ Driving Licence ਇਸ ਵਿੱਚ ਰੱਖ ਸਕਦੇ ਹੋ

ਪੰਜਾਬ ਦੇ ਟਰਾਂਸਪੋਰਟ ਮਹਿਕਮੇ ਨੇ mParivahan ਤੇ Digilokcer ਮੋਬਾਈਲ ਐੱਪ ਜਾਰੀ ਕੀਤੀ ਹੈ ਜਿਸ ਨਾਲ ਤੁਸੀਂ Rc ਤੇ Driving Licence ਇਸ ਵਿੱਚ ਰੱਖ ਸਕਦੇ ਹੋ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :  ਕੀ ਤੁਸੀਂ ਵੀ ਗੱਡੀ ਲੈ ਜਾਣ ਵੇਲੇ ਡਰਾਈਵਿੰਗ ਲਾਇਸੈਂਸ (Driving Licence) ਲਿਜਾਣਾ ਭੁੱਲ ਜਾਂਦੇ ਹੋ ? ਤਾਂ ਇਹ ਖ਼ਬਰ ਤੁਹਾਡੇ ਲਈ ਬੇਹੱਦ ਖ਼ਾਸ ਹੈ,ਆਪਣੀ ਆਰਸੀ (RC) ਅਤੇ ਡਰਾਈਵਿੰਗ ਲਾਇਸੈਂਸ (Driving Licence) ਦੇ ਖੋਹ ਜਾਣ ਦਾ ਤੁਹਾਨੂੰ ਵੀ ਡਰ ਰਹਿੰਦਾ ਹੈ ਤਾਂ ਹੁਣ ਤੁਸੀਂ ਹੋ ਜਾਵੋ ਚਿੰਤਾ ਮੁਕਤ। ਦਰਾਸਲ ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਨੇ ਕੁੱਝ ਚੀਜ਼ਾਂ ਅਸਾਨ ਕਰਦਿਆਂ ਇੱਕ ਵੱਡੀ ਰਾਹਤ ਦਿੱਤੀ ਹੈ,mParivahan ਅਤੇ DigiLocker ਇਹ 2 ਮੋਬਾਈਲ ਐੱਪਸ ਹੁਣ ਤੁਹਾਡੀ ਮਦਦ ਕਰਨਗੇ, ਇਨ੍ਹਾਂ 'ਤੇ ਦਸਤਾਵੇਜ਼ਾਂ ਨੂੰ ਸਹੀ ਮੰਨਿਆ ਜਾਏਗਾ।

ਇਸ ਤਰ੍ਹਾਂ ਤੁਹਾਡੀ ਪਰੇਸ਼ਾਨੀ ਹੋਵੇਗੀ 

1. ਹੁਣ, ਤੁਹਾਨੂੰ ਸੂਬੇ ਵਿੱਚ ਆਪਣੇ ਡਰਾਈਵਿੰਗ ਲਾਇਸੈਂਸ (DL) ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ (RC) ਦੀਆਂ ਡਿਜੀਟਲ ਕਾਪੀਆਂ ਲੈ ਕੇ ਜਾਣ ਦਾ ਬਦਲ ਮਿਲਿਆ

2. ਪੰਜਾਬ ਟਰਾਂਸਪੋਰਟ ਵਿਭਾਗ ਨੇ DL ਅਤੇ  RC ਦੇ ਇਲੈਕਟ੍ਰਾਨਿਕ ਫਾਰਮੈਟ ਦੀ ਇਜਾਜ਼ਤ ਦੇ ਦਿੱਤੀ ਹੈ।

3. ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਮੋਬਾਈਲ ਐਪਸ ਰਾਹੀਂ ਵਿਖਾਏ ਜਾ ਸਕਦੇ ਹਨ।

4. ਜੇਕਰ ਟ੍ਰੈਫਿਕ ਪੁਲਿਸ ਅਤੇ RTOs ਅਧਿਕਾਰੀ ਮੌਕੇ 'ਤੇ ਤੁਹਾਡੇ ਤੋਂ ਇਨ੍ਹਾਂ ਦਸਤਾਵੇਜ਼ਾਂ ਬਾਰੇ ਪੁੱਛਣ ਤਾਂ ਵਾਹਨ ਮਾਲਕਾਂ ਨੂੰ ਪਲਾਸਟਿਕ ਕਾਰਡ ਜਾਂ ਕਾਪੀਆਂ ਨਾਲ ਲੈ ਕੇ ਜਾਣ ਦੀ ਲੋੜ ਨਹੀਂ।

5. ਸਮਾਰਟਫੋਨਾਂ 'ਤੇ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟਾਂ ਦੀ ਪੁਸ਼ਟੀ ਮੌਕੇ' ਤੇ ਕੀਤੀ ਜਾਵੇਗੀ।

6. ਸੂਬੇ ਦੇ ਟਰਾਂਸਪੋਰਟ ਕਮਿਸ਼ਨਰ ਵੱਲੋਂ ਪੰਜਾਬ ਰਾਜ ਖੇਤਰੀ ਟਰਾਂਸਪੋਰਟ ਅਥਾਰਟੀਆਂ/ SDMs ਅਤੇ ADGP ਟਰੈਫਿਕ ਨੂੰ ਹਦਾਇਤਾਂ ਜਾਰੀ।

7. ਡਿਜੀਟਲ ਪੰਜਾਬ ਮੁਹਿੰਮ ਨੂੰ ਬਲ ਬਖਸ਼ਦਿਆਂ ਇਸ ਨਾਲ ਭ੍ਰਿਸ਼ਟਾਚਾਰ ਤੇ ਭਾਰੀ ਜੁਰਮਾਨਿਆਂ ਤੋਂ ਮਿਲੇਗੀ ਰਾਹਤ।

8. ਬੱਸ ਐਪਲੀਕੇਸ਼ਨ ਜਾਂ ਡਿਜੀਲੋਕਰ ਐਪ ਡਾਉਨਲੋਡ ਕਰੋ ਅਤੇ ਆਪਣੇ ਵਰਚੂਅਲ DLਅਤੇ RC ਨੂੰ ਸੇਵ ਕਰੋ।

9. ਜਿਸ ਤਰ੍ਹਾਂ ਹੀ ਬਿਨੈਕਾਰ ਦੀ DLਅਤੇ RC ਨੂੰ ਵਿਭਾਗ ਵੱਲੋਂ ਪ੍ਰਵਾਨਗੀ ਦਿੱਤੀ ਜਾਂਦੀ ਹੈ, ਉਸ ਨੂੰ ਪ੍ਰਵਾਨਗੀ ਬਾਰੇ ਫੋਨ 'ਤੇ ਇੱਕ ਮੈਸੇਜ ਮਿਲੇਗਾ ਅਤੇ ਉਸ ਤੋਂ ਬਾਅਦ  DLਅਤੇ RC ਫ਼ੋਨ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।

10. ਇਹ ਹੁਣ ਬਿਲਕੁਲ ਜਾਇਜ਼ ਹੈ ਅਤੇ ਚੈਕਿੰਗ ਦੇ ਸਮੇਂ ਦਿਖਾਇਆ ਜਾ ਸਕਦਾ ਹੈ।

 

 

Trending news