ਪੰਜਾਬ ਦੇ ਇੰਨਾਂ ਸਰਕਾਰੀ ਮੁਲਾਜ਼ਮਾਂ ਨੂੰ ਕੋਰੋਨਾ ਹੋਇਆ ਤਾਂ ਨਹੀਂ ਮਿਲੇਗਾ ਇਲਾਜ ਦਾ ਖਰਚਾ, ਇਸ ਛੁੱਟੀ ਦੇ ਵੀ ਹੱਕਦਾਰ ਨਹੀਂ
Advertisement

ਪੰਜਾਬ ਦੇ ਇੰਨਾਂ ਸਰਕਾਰੀ ਮੁਲਾਜ਼ਮਾਂ ਨੂੰ ਕੋਰੋਨਾ ਹੋਇਆ ਤਾਂ ਨਹੀਂ ਮਿਲੇਗਾ ਇਲਾਜ ਦਾ ਖਰਚਾ, ਇਸ ਛੁੱਟੀ ਦੇ ਵੀ ਹੱਕਦਾਰ ਨਹੀਂ

ਜਿਹੜੇ ਹੈਲਥ ਵਰਕਰ ਕੋਰੋਨਾ ਵੈਕਸੀਨ ਲਗਾਉਣ ਨੂੰ ਲੈਕੇ ਡਰ ਰਹੇ ਨੇ ਉਨ੍ਹਾਂ ਨੂੰ ਸਿਹਤ ਮੰਤਰੀ ਨੇ ਚਿਤਾਵਨੀ ਦਿੱਤੀ ਹੈ 

ਜਿਹੜੇ ਹੈਲਥ ਵਰਕਰ ਕੋਰੋਨਾ ਵੈਕਸੀਨ ਲਗਾਉਣ ਨੂੰ ਲੈਕੇ ਡਰ ਰਹੇ ਨੇ ਉਨ੍ਹਾਂ ਨੂੰ ਸਿਹਤ ਮੰਤਰੀ ਨੇ ਚਿਤਾਵਨੀ ਦਿੱਤੀ ਹੈ

 ਅਨਮੋਲ ਗੁਲਾਟੀ : ਪਹਿਲਾਂ ਕੋਰੋਨਾ ਦੇ ਡਰ ਨੇ ਜਾਨ ਕੱਢੀ ਰੱਖੀ ਤੇ ਬਾਅਦ ਵਿੱਚ ਵੈਕਸੀਨ ਆਈ ਤਾਂ ਉਸ ਤੋਂ ਵੀ ਲੋਕ ਡਰ ਹੀ ਰਹੇ ਹਨ। ਆਮ ਲੋਕਾਂ ਦਾ ਨੰਬਰ ਫਿਲਹਾਲ ਨਹੀਂ ਆਇਆ ਹੈ, ਸਿਹਤ ਮੁਲਾਜ਼ਮ ਵੀ ਵੈਕਸੀਨ ਦੀ ਟੀਕਾ ਲਗਵਾਉਣ ਤੋਂ ਕਤਰਾ ਰਹੇ ਹਨ। ਨਤੀਜਾ ਅਜਿਹੀ ਸਖ਼ਤੀ ਹੋਣ ਜਾ ਰਹੀ ਹੈ ਕਿ ਹੁਣ ਤੱਕ ਸੁਣਿਆ ਹੀ ਨਹੀਂ ਹੋਵੇਗਾ।

 ਪੰਜਾਬ ਵਿੱਚ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਦਸਤਕ ਦੇ ਦਿੱਤੀ ਹੈ। ਲਗਾਤਾਰ ਕੇਸ ਵਧ ਰਹੇ ਹਨ। ਇਹ ਕਾਰਨ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹੈਲਥਕੇਅਰ ਵਰਕਰਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਸੁਚੇਤ ਕੀਤਾ ਹੈ। ਨਾਲ ਹੀ ਚਿਤਾਵਨੀ ਵੀ ਦਿੱਤੀ ਹੈ ਕਿ ਜੇ ਉਹ ਕੋਵਿਡ ਵੈਕਸੀਨੇਸ਼ਨ ਨਹੀਂ ਕਰਵਾਉਂਦੇ ਤਾਂ ਉਸ ਸਥਿਤੀ ਵਿੱਚ ਬਿਮਾਰ ਹੋਣ 'ਤੇ ਉਨ੍ਹਾਂ ਨੂੰ ਖੁਦ ਹੀ ਆਪਣੇ ਇਲਾਜ ਦਾ ਖ਼ਰਚ ਚੁੱਕਣਾ ਹੋਵੇਗਾ। ਹੋਰ ਤੇ ਹੋਰ ਅਜਿਹੇ ਹੈੱਲਥਕੇਅਰ ਵਰਕਰਾਂ ਨੂੰ ਇਕਾਂਤਵਾਸ ਦੌਰਾਨ ਪੇਡ ਤਨਖ਼ਾਹ ਨਹੀਂ ਦਿੱਤੀ ਜਾਵੇਗੀ,  ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਾਰੇ ਸਿਹਤ ਵਰਕਰਾਂ ਨੂੰ ਕੋਵਿਡ ਵੈਕਸੀਨੇਸ਼ਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਵੱਧ ਰਹੇ ਕੋਰੋਨਾ ਮਾਮਲਿਆਂ ਨੂੰ ਵੇਖਦੇ ਹੋਏ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਦੀ ਲੋੜ ਹੈ।

ਦੱਸ ਦਈਏ ਕਿ ਏਮਜ਼ ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਵੀ ਅੰਕੜਿਆਂ ਵਿੱਚ ਅਚਾਨਕ ਆਏ ਉਛਾਲ ਬਾਰੇ ਜਾਣਕਾਰੀ ਦਿੱਤੀ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਹੀ ਕੇਂਦਰ ਸਰਕਾਰ ਨੇ ਪੰਜਾਬ ਸਮੇਤ 5 ਸੂਬਿਆਂ ਦੀ ਸਰਕਾਰਾਂ ਨੂੰ ਮੁੜ ਤੋਂ ਨਵੇਂ ਨਿਰਦੇਸ਼ ਜਾਰੀ ਕੀਤੇ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਸੂਬਿਆਂ ਨੂੰ ਕੋਰੋਨਾ ਦੀ ਜਾਂਚ ਲਈ ਟੈਸਟਿੰਗ ਤੇ ਵੈਕਸੀਨੇਸ਼ਨ ਵਧਾਉਣ ਨੂੰ ਕਿਹਾ ਹੈ। ਮੁਲਕ 'ਚ ਬੀਤੇ 24 ਘੰਟਿਆਂ ਅੰਦਰ 90 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। 14,264 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 11,667 ਲੋਕ ਇਨ੍ਹਾਂ ਹੀ 24 ਘੰਟਿਆਂ ਅੰਦਰ ਠੀਕ ਵੀ ਹੋਏ ਹਨ

Trending news