ਪੰਜਾਬ ਦੇ ਮੈਡੀਕਲ ਕਾਲਜ ਤੇ ਯੂਨੀਵਰਸਿਟੀਆਂ ਦੀ ਫੀਸਾਂ 'ਚ ਇਕਸਾਰਤਾ, ਹੁਣ ਫ਼ੀਸ ਦੀ ਇਹ ਹੱਦ ਤੈਅ
Advertisement
Article Detail0/zeephh/zeephh683825

ਪੰਜਾਬ ਦੇ ਮੈਡੀਕਲ ਕਾਲਜ ਤੇ ਯੂਨੀਵਰਸਿਟੀਆਂ ਦੀ ਫੀਸਾਂ 'ਚ ਇਕਸਾਰਤਾ, ਹੁਣ ਫ਼ੀਸ ਦੀ ਇਹ ਹੱਦ ਤੈਅ

ਹੁਣ MD/MS (ਕਲੀਨੀਕਲ) ਕੋਰਸ ਲਈ 6.50 ਲੱਖ ਤੋਂ ਵੱਧ ਫ਼ੀਸ ਨਹੀਂ ਲੈ ਸਕਣਗੇ ਕਾਲਜ 

ਹੁਣ MD/MS (ਕਲੀਨੀਕਲ) ਕੋਰਸ ਲਈ 6.50 ਲੱਖ ਤੋਂ ਵੱਧ ਫ਼ੀਸ ਨਹੀਂ ਲੈ ਸਕਣਗੇ ਕਾਲਜ

ਚੰਡੀਗੜ੍ਹ :  ਪੰਜਾਬ ਸਰਕਾਰ ਨੇ ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀ ਦੀ ਫ਼ੀਸ ਨੂੰ ਲੈਕੇ ਵੱਡਾ ਬਦਲਾਅ ਕੀਤਾ ਹੈ, ਪੰਜਾਬ ਦੇ ਸਾਰੇ ਸਰਕਾਰੀ, ਨਿੱਜੀ ਮੈਡੀਕਲ ਕਾਲਜ ਤੇ ਯੂਨੀਵਰਸਿਟੀਆਂ ਵਿੱਚ ਡਾਕਟਰੀ ਦੀ ਪੜਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਇਕਸਾਰਤਾ ਲਿਆਉਣ ਦੇ ਲਈ  ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਸਾਲ 2020 ਵਿੱਚ ਜਾਰੀ ਨੋਟੀਫ਼ੀਕੇਸ਼ਨ  ਵਿੱਚ ਅੰਸ਼ਿਕ ਸੋਧ ਕਰ ਦਿੱਤੀ ਗਈ ਹੈ, ਜਿਸ ਸਬੰਧੀ   ਸੋਧ ਪੱਤਰ ਜਾਰੀ ਕਰ ਦਿੱਤਾ ਗਿਆ,ਇਹ ਜਾਣਕਾਰੀ  ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ  ਓਮ ਪ੍ਰਕਾਸ਼ ਸੋਨੀ ਨੇ ਦਿੱਤੀ

ਹੁਣ ਕਿੰਨੀ ਫ਼ੀਸ ਦੇਣੀ ਹੋਵੇਗੀ ?

ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਨਿੱਜੀ ਮੈਡੀਕਲ ਕਾਲਜਾਂ ਅਤੇ ਯੂਨੀਵਰਸਿਟੀਆਂ ਵੱਲੋਂ ਰਾਜ ਵਿੱਚ  2015 ਵਿੱਚ ਲਾਗੂ ਹੋਇਆ ਫ਼ੀਸਾਂ  ਤੋਂ ਬਹੁਤ ਜ਼ਿਆਦਾ ਫ਼ੀਸ ਲਈ ਜਾ ਰਹੀ ਸੀ ਹਾਲਾਤ ਇਹ ਸਨ ਕਿ ਆਦੇਸ਼ ਯੂਨੀਵਰਸਿਟੀ ਵੱਲੋਂ  ਐਮ.ਡੀ. ਕਰਨ ਵਾਲੇ ਵਿਦਿਆਰਥੀਆਂ ਤੋਂ 6.50 ਲੱਖ ਰੁਪਏ ਸਾਲਾਨਾ ਫੀਸ ਲੈਣ ਦੀ ਬਜਾਏ 16.50 ਲੱਖ ਰੁਪਏ ਫੀਸ ਲਈ ਜਾ ਰਹੀ ਸੀ, ਜਿਸ ਕਾਰਨ ਡਾਕਟਰੀ ਦੀ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀਆਂ ਉਤੇ ਬਹੁਤ ਜ਼ਿਆਦਾ ਆਰਥਿਕ ਬੋਝ ਪੈਂਦਾ ਸੀ,
ਉਨ੍ਹਾਂ ਕਿਹਾ ਕਿ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਸੀ, ਜੋ ਕਿ ਉਨ੍ਹਾਂ ਨੂੰ ਬਿਲਕੁਲ ਵੀ ਤਰਕਸੰਗਤ ਨਹੀਂ ਲੱਗਾ, ਇਸ ਤੋਂ ਬਾਅਦ ਉਨ੍ਹਾਂ ਇਸ ਮਾਮਲੇ ਨੂੰ ਨਿੱਜੀ ਦਿਲਚਸਪੀ ਲੈ ਕੇ ਹੱਲ ਕਰਨ ਲਈ ਯਤਨ ਆਰੰਭ ਕਰ ਦਿੱਤੇ ਤਾਂ ਜੋ ਡਾਕਟਰੀ ਸਿੱਖਿਆ ਹਾਸਲ ਕਰਨ ਦੇ ਇੱਛੁਕ ਵਿਦਿਆਰਥੀਆਂ ਉਤੇ ਪੈਂਦੇ ਇਸ ਆਰਥਿਕ ਬੋਝ ਨੂੰ ਖਤਮ ਕਰਕੇ ਫੀਸਾਂ ਵਿੱਚ ਇਕਸਾਰਤਾ ਲਿਆਂਦੀ ਜਾ ਸਕੇ, ਹੁਣ ਇਸ ਸਬੰਧੀ ਲੋੜੀਂਦੀ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਬਾਅਦ   ਫੀਸਾਂ ਵਿੱਚ ਇਕਸਾਰਤਾ ਲਿਆਉਣ ਲਈ ਸੋਧ ਪੱਤਰ ਜਾਰੀ ਕਰ ਦਿੱਤਾ ਗਿਆ ਹੈ,ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਹੁਣ ਦਿਆਨੰਦ ਮੈਡੀਕਲ ਕਾਲਜ ਲੁਧਿਆਣਾ, ਕ੍ਰਿਸਚਨ ਮੈਡੀਕਲ ਕਾਲਜ ਲੁਧਿਆਣਾ ਅਤੇ ਕ੍ਰਿਸਚਨ ਡੈਂਟਲ ਕਾਲਜ ਲੁਧਿਆਣਾ, ਸ਼੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅੰਮ੍ਰਿਤਸਰ, ਦੇਸ਼ ਭਗਤ ਯੂਨੀਵਰਸਿਟੀ ਅਤੇ ਆਦੇਸ਼ ਯੂਨੀਵਰਸਿਟੀ ਬਠਿੰਡਾ ਵਿੱਚ ਹੁਣ MD/MS (ਕਲੀਨੀਕਲ) ਕੋਰਸ ਲਈ ਫੀਸ 6.50 ਲੱਖ ਸਾਲਾਨਾ ਹੋਵੇਗੀ, ਜਦੋਂ ਕਿ ਐਨ.ਆਰ.ਆਈ. ਕੋਟੇ ਦੀ ਸੀਟ ਲਈ ਇਸ ਪੂਰੇ ਕੋਰਸ ਦੀ ਫੀਸ 1 ਲੱਖ 25 ਹਜ਼ਾਰ ਅਮਰੀਕੀ ਡਾਲਰ ਹੈ, ਸੋਨੀ ਨੇ ਦੱਸਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਮਾਮਲੇ  'ਤੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਗਿਆ  

 

 

Trending news