ਮੋਗਾ ਦੇ ਬੀਜੇਪੀ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਦੇ ਬਾਹਰ ਹੋਏ ਹੰਗਾਮੇ ਤੋਂ ਬਾਅਦ ਭਾਜਪਾ ਵਲੋਂ ਪ੍ਰੈਸ ਕਾਨਫਰੰਸ ਕੀਤੀ
Trending Photos
ਨਵਦੀਪ ਸਿੰਘ/ਮੋਗਾ : ਮੋਗਾ ਦੇ ਬੀਜੇਪੀ ਪ੍ਰਧਾਨ ਵਿਨੈ ਸ਼ਰਮਾ ਦੇ ਘਰ ਦੇ ਬਾਹਰ ਹੋਏ ਹੰਗਾਮੇ ਤੋਂ ਬਾਅਦ ਭਾਜਪਾ ਵਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਮੋਗਾ ਦੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੈ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਇਲਜ਼ਾਮ ਲਾਇਆ ਹੈ ਕਿ ਕਿਸਾਨਾਂ ਦੀ ਆੜ ਹੇਠ ਕੁਝ ਕਾਂਗਰਸੀ ਵਰਕਰ ਭਾਜਪਾ ਦੇ ਉਮੀਦਵਾਰਾਂ ਨੂੰ ਚੋਣਾਂ ਨਾ ਲੜਨ ਦਾ ਦਬਾਅ ਬਣਾ ਰਹੇ ਹਨ, ਇਸ ਲਈ ਉਹ ਇਹ ਕੰਮ ਕਰਵਾ ਰਹੇ ਹਨ। ਜ਼ਿਲ੍ਹਾ ਭਾਜਪਾ ਮੁਖੀ ਸ਼ਰਮਾ ਨੇ ਕਿਹਾ ਕਿ ਪ੍ਰਦਰਸ਼ਨ ਦੀ ਆੜ ਵਿੱਚ ਅਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਕਾਂਗਰਸ ਪਾਰਟੀ ਅਜਿਹੀਆਂ ਹਰਕਤਾਂ ਕਰ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਵਰਕਰਾਂ ‘ਤੇ ਕਿਸੇ ਕਿਸਮ ਦਾ ਦਬਾਅ ਨਾ ਪਾਉਣ ਅਤੇ 14 ਫਰਵਰੀ ਸਹੀ ਤਰੀਕੇ ਨਾਲ ਚੋਣ ਮੁਕਾਬਲਾ ਕਰਵਾਉਣ ਲਈ ਅਪੀਲ ਕੀਤੀ
ਭਾਜਪਾ ਚੋਣ ਕੋਆਰਡੀਨੇਟਰ ਸੁਨੀਲ ਗਰਗ ਨੇ ਕਿਹਾ ਕਿ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਭਾਜਪਾ ਉਮੀਦਵਾਰਾਂ ਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ ਅਤੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਸਾਡੇ ਵਰਕਰਾਂ ਨਾਲ ਅਜਿਹਾ ਕੁਝ ਹੋਇਆ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਸੜਕਾਂ ਦੇ ਨਾਲ ਅਤੇ ਇੱਕ ਵੱਡੀ ਲਹਿਰ ਚਲਾਉਂਣ ਲਈ ਮਜਬੂਰ ਹੋਣਗੇ ਤਾਂ ਉਧਰ ਭਾਜਪਾ ਕਾਰਕੁਨ ਦੇਵਪ੍ਰਿਯਾ ਤਿਆਗੀ ਨੇ ਕਿਹਾ ਕਿ ਅਸੀਂ ਕਿਸੇ ਕਿਸਮ ਦਾ ਦਬਾਅ ਨਹੀਂ ਝੱਲਾਂਗੇ, ਭਾਜਪਾ ਇਕਜੁੱਟ ਹੈ ਅਤੇ ਭਾਜਪਾ ਚੋਣ ਲੜ ਰਹੀ ਹੈ। ਤੁਹਾਨੂੰ ਦੱਸ ਦਈਏ ਭਾਜਪਾ ਦੇ ਜਿਲਾਂ ਪ੍ਰਧਾਨ ਦੇ ਘਰ ਚ ਵੜਕੇ ਕੁਝ ਲੋਕਾਂ ਤੇ ਗੁੰਡਾਗਰਦੀ ਦਾ ਇਲਜ਼ਾਮ ਲੱਗਿਆ ਸੀ, ਜਿਸ ਦੀ ਮੋਗਾ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ