ਪਰਗਟ ਸਿੰਘ ਦਾ ਆਪਣੀ ਹੀ ਸਰਕਾਰ ਖਿਲਾਫ਼ ਸਿਆਸੀ 'ਗੋਲ'
Advertisement

ਪਰਗਟ ਸਿੰਘ ਦਾ ਆਪਣੀ ਹੀ ਸਰਕਾਰ ਖਿਲਾਫ਼ ਸਿਆਸੀ 'ਗੋਲ'

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ 

ਪਰਗਟ ਸਿੰਘ ਦਾ ਆਪਣੀ ਹੀ ਸਰਕਾਰ ਖਿਲਾਫ਼ ਸਿਆਸੀ 'ਗੋਲ'

ਚੰਡੀਗੜ੍ਹ : ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਪਰਗਟ ਸਿੰਘ ਅਕਸਰ ਆਪਣੀ ਅਟੈਕਿੰਗ ਹਾਕੀ ਲਈ ਮਸ਼ਹੂਰ ਰਹੇ ਨੇ, ਸਿਆਸੀ ਮੈਦਾਨ ਵਿੱਚ ਵੀ ਪਰਗਟ ਸਿੰਘ ਨੇ ਅਜਿਹੇ ਪ੍ਰਦਰਸ਼ਨ ਦਾ ਮੁਜ਼ਾਹਰਾ ਕੀਤਾ ਹੈ,ਪਹਿਲਾਂ ਅਕਾਲੀ ਦਲ ਅਤੇ ਹੁਣ ਕੈਪਟਨ ਸਰਕਾਰ ਖ਼ਿਲਾਫ਼ ਪਰਗਟ ਸਿੰਘ ਨੇ ਮੋਰਚਾ ਖ਼ੋਲ ਦਿੱਤਾ ਹੈ,ਮੁੱਖ ਮੰਤਰੀ ਕੈਪਟਨ ਨੂੰ ਭੇਜੇ ਇੱਕ ਪੱਤਰ ਵਿੱਚ 2017 ਵਿੱਚ ਕੀਤੇ ਵਾਅਦੇ ਯਾਦ ਕਰਵਾਉਂਦੇ ਹੋਏ ਆਪਣੀ ਹੀ ਸਰਕਾਰ ਦੇ ਕੰਮਕਾਜ ਨੂੰ ਸਵਾਲਾਂ ਵਿੱਚ ਖੜਾ ਕਰ ਦਿੱਤਾ ਹੈ 

ਪਰਗਟ ਨੇ CM ਕੈਪਟਨ ਨੂੰ ਪੱਤਰ ਵਿੱਚ ਕੀ ਲਿਖਿਆ ?

ਪਰਗਟ ਸਿੰਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ  ਲਿਖੇ ਆਪਣੇ ਪੱਤਰ ਦੀ ਸ਼ੁਰੂਆਤ 24 ਦਸੰਬਰ 2019 ਦੇ ਪੱਤਰ ਦੇ ਜ਼ਿਕਰ ਨਾਲ ਕੀਤੀ, ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਲਿਖਿਆ ਕਿ ਤੁਸੀਂ ਮੇਰਾ ਪਹਿਲਾਂ ਪੱਤਰ ਜ਼ਰੂਰ ਪੜਿਆ ਹੋਵੇਗਾ, ਉਮੀਦ ਹੈ ਉਸ ਪੱਤਰ ਵਿੱਚ ਲਿਖੇ ਸਾਰੇ ਬਿੰਦੂਆਂ ਨੂੰ  ਤੁਸੀਂ ਵਿਚਾਰਿਆ ਹੋਵੇਗਾ, ਸਿਰਫ਼ ਇੰਨਾ ਹੀ ਨਹੀਂ ਪਰਗਟ ਸਿੰਘ ਨੇ ਅਗਲੀ ਲਾਈਨ ਵਿੱਚ ਤਨਜ਼ ਕੱਸਦੇ ਹੋਏ ਕਿਹਾ ਕਿ ਉਹ ਪੰਜਾਬ ਨੂੰ ਪਿਆਰ ਕਰਦੇ ਨੇ ਇਸ ਲਈ ਜੇਕਰ ਉਹ ਸਾਰੀਆਂ ਚੀਜ਼ਾਂ ਮੁੱਖ ਮੰਤਰੀ ਕੈਪਟਨ ਦੇ ਦਿਮਾਗ਼ ਤੋਂ ਸਲਿਪ ਹੋ ਗਈਆਂ ਨੇ ਤਾਂ ਉਹ ਮੁੜ ਤੋਂ ਉਨਾਂ ਦਾ ਧਿਆਨ ਇਸ ਵੱਲ ਦਵਾ ਦਿੰਦੇ ਨੇ, ਪਰਗਟ ਸਿੰਘ ਨੇ ਪੱਤਰ ਵਿੱਚ ਲਿਖਿਆ ਕਿ 2017 ਵਿੱਚ ਪੰਜਾਬ ਦੀ ਜਨਤਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ 2002 ਦੀ ਸਰਕਾਰ ਵੇਲੇ ਕੀਤੇ ਕੰਮਾਂ ਨੂੰ ਵੇਖਦੇ ਹੋਏ ਬਹੁਮਤ ਦਿੱਤਾ ਸੀ,ਪਰਗਟ ਸਿੰਘ ਨੇ ਪੁੱਛਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ 2017 ਵਿੱਚ ਕੀਤੇ ਵਾਅਦੇ ਕਿ ਸਰਕਾਰ ਨੇ ਪੂਰੇ ਕੀਤੇ ਨੇ

ਪਰਗਟ ਸਿੰਘ ਦੇ ਕਿਹੜੇ ਮੁੱਦੇ ਚੁੱਕੇ ?

ਪਰਗਟ ਸਿੰਘ ਨੇ ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸਭ ਤੋਂ ਪਹਿਲਾਂ ਡਰੱਗ ਦਾ ਮੁੱਦਾ ਚੁੱਕਿਆ, ਪਰਗਟ ਸਿੰਘ ਨੇ ਪੁੱਛਿਆ ਕਿ ਸਰਕਾਰ ਨੇ ਡਰੱਗ ਦੇ ਵੱਡੇ ਮਗਰਮੱਛਾਂ 'ਤੇ ਨਕੇਲ ਕਿਉਂ ਨਹੀਂ ਕੱਸੀ ਹੈ ? ਸਿਰਫ਼ ਇੰਨਾ ਹੀ ਨਹੀਂ ਪਰਗਟ ਸਿੰਘ ਨੇ ਇਲਜ਼ਾਮ ਲਗਾਇਆ ਕਿ ਸੂਬੇ ਵਿੱਚ ਡਰੱਗ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਡਰੱਗ ਤੋਂ ਬਾਅਦ ਪਰਗਟ ਸਿੰਘ ਨੇ ਸੂਬੇ ਵਿੱਚ ਸਰਗਰਮ ਮਾਇਨਿੰਗ ਮਾਫ਼ੀਆ ਅਤੇ ਸ਼ਰਾਬ ਮਾਫ਼ੀਆ ਦਾ ਮੁੱਦਾ ਚੁੱਕਿਆ,ਪਰਗਟ ਸਿੰਘ ਨੇ ਕਿਹਾ ਕੁੱਝ ਲੋਕ ਗੈਰ ਕਨੂੰਨੀ ਮਾਇਨਿੰਗ ਕਰ ਹੁਣ ਵੀ ਆਪਣੀ ਜੇਬਾਂ ਭਰ ਰਹੇ ਨੇ ਪਰ ਸਰਕਾਰ ਕੁੱਝ ਨਹੀਂ ਕਰ ਰਹੀ ਹੈ, ਪਰਗਟ ਨੇ ਪੁੱਛਿਆ ਕਿ ਸ਼ਰਾਬ ਪੀਣ ਦੇ ਮਾਮਲੇ ਵਿੱਚ ਅਸੀਂ ਅੱਵਲ ਹਾਂ ਪਰ ਸ਼ਰਾਬ ਤੋਂ ਆਉਣ ਵਾਲੇ ਮਾਲੀਆ ਸਾਡਾ ਆਖ਼ਿਰ ਕਿਉਂ ਨਹੀਂ ਵੱਧ ਰਿਹਾ ਹੈ, ਪਰਰਗਟ ਸਿੰਘ ਨੇ ਸੂਬੇ ਵਿੱਚ ਸਰਗਰਮ ਟਰਾਂਸਪੋਰਟ ਮਾਫ਼ੀਆ 'ਤੇ ਵੀ ਨਕੇਲ ਕੱਸਣ ਵਿੱਚ ਨਾਕਾਮਯਾਬ ਹੋਣ 'ਤੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ, ਪਰਗਟ ਸਿੰਘ ਨੇ ਪੁੱਛਿਆ ਕਿ ਆਖ਼ਿਰ ਬਾਦਲ ਪਰਿਵਾਰ ਦੀਆ ਬੱਸਾਂ ਹੀ ਕਿਉਂ ਜਲੰਧਰ ਤੋਂ ਦਿੱਲੀ ਏਅਰਪੋਰਟ ਦੇ ਵਿੱਚ ਚੱਲ ਰਹੀਆਂ  ਨੇ, ਪਰਗਟ ਸਿੰਘ ਇੱਥੇ ਹੀ ਨਹੀਂ ਰੁਕੇ ਪਰਗਟ ਸਿੰਘ ਨੇ 31 ਹਜ਼ਾਰ ਕਰੋੜ ਦੇ ਕਥਿਤ ਅਨਾਜ ਘੁਟਾਲੇ ਦੀ  ਜਾਂਚ ਬਾਰੇ ਕੀਤੇ ਵਾਅਦੇ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਦਵਾਇਆ,  ਪਰਗਟ ਸਿੰਘ ਨੇ ਤਨਜ਼ ਕੱਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ 2002 ਵਿੱਚ PPSC ਵਰਗੇ ਘੁਟਾਲੇ ਨੂੰ ਬੇਪਰਦਾ ਕਰਕੇ ਭ੍ਰਿਸ਼ਟਾਚਾਰ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਪਰ ਮੌਜੂਦਾ ਸਰਕਾਰ ਭ੍ਰਿਸ਼ਟਾਚਾਰ ਨੂੰ ਲੈਕੇ ਪੂਰੀ ਤਰਾਂ ਨਾਲ ਸੁਸਤ ਨਜ਼ਰ ਆ ਰਹੀ ਹੈ, ਪਰਗਟ ਸਿੰਘ ਨੇ ਸਿੰਚਾਈ ਵਿਭਾਗ ਦੇ ਕੰਟਰੈਕਟਰ ਗੁਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਨਾ ਕਰਨ ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਆਖ਼ਿਰ ਵਿਜੀਲੈਂਸ ਕਿਉਂ ਨਹੀਂ ਗੁਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਕਰ ਰਹੀ ਹੈ,ਬੇਅਦਬੀ ਮਾਮਲੇ ਵਿੱਚ ਸਰਕਾਰ ਦੀ ਕਾਰਵਾਈ ਤੇ ਵੀ ਪਰਗਟ ਸਿੰਘ ਨੇ ਸਵਾਲ ਚੁੱਕੇ, ਪਰਗਟ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਬੇਅਦਬੀ ਮਾਮਲੇ ਵਿੱਚ ਚੁੱਕੇ ਕਦਮਾਂ ਤੇ ਲੋਕ ਆਖ਼ਿਰ ਕਿਉਂ ਸ਼ੱਕ ਕਰ ਰਹੇ ਨੇ ? ਪਰਗਟ ਸਿੰਘ ਨੇ 2017 ਦੀਆਂ ਚੋਣਾਂ ਵਿੱਚ ਲੋਕਾਂ ਨੇ ਬੇਅਦਬੀ ਮਾਮਲੇ ਦੇ ਗੁਨਾਹਗਾਰਾਂ ਨੂੰ ਜੇਲ੍ਹ ਵਿੱਚ ਬੰਦ ਕਰਨ ਲਈ ਵੋਟਾਂ ਪਾਈਆ ਸਨ ਪਰ ਉਨਾਂ ਦੀ ਸਰਕਾਰ ਇਸ ਵਿੱਚ ਪੂਰੀ ਤਰਾਂ ਨਾਲ ਫੇਲ੍ਹ ਸਾਬਿਤ ਹੋਈ 

ਪਰਗਟ ਸਿੰਘ ਦਾ ਸਿਆਸੀ ਸਫ਼ਰ

ਪਰਗਟ ਸਿੰਘ ਨੇ ਆਪਣਾ ਸਿਆਸੀ ਸਫ਼ਰ ਅਕਾਲੀ ਦਲ ਦੀ ਟਿਕਟ ਤੋਂ ਜਲੰਧਰ ਕੈਂਟ ਸੀਟ ਤੋਂ ਸ਼ੁਰੂ ਕੀਤਾ ਸੀ,2012 ਵਿੱਚ ਪਰਗਟ ਸਿੰਘ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ ਸੀ, ਪਰ 2017 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਸੁਖਬੀਰ ਬਾਦਲ ਨਾਲ ਮੱਤਭੇਦ ਦੀ ਵਜਹਾ ਕਰਕੇ ਪਰਗਟ ਸਿੰਘ ਨੇ ਅਕਾਲੀ ਦਲ ਛੱਡ ਦਿੱਤੀ ਸੀ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਏ, ਪਰਗਟ ਸਿੰਘ ਨਵਜੋਤ ਸਿੰਘ ਸਿੱਧੂ ਦੇ ਖ਼ਾਸ ਮੰਨੇ ਜਾਂਦੇ ਨੇ, ਨਵਜੋਤ ਸਿੰਘ ਸਿੱਧੂ ਦਾ ਪੰਜਾਬ ਦੀ ਸਿਆਸਤ ਤੋਂ ਸਾਈਡ ਲਾਈਨ ਹੋਣ ਤੋਂ ਬਾਅਦ ਪਰਗਟ ਸਿੰਘ ਵੀ ਕਾਫ਼ੀ ਹੱਦ ਸਾਈਡ ਲਾਈਨ ਹੋ ਗਏ ਸਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ ਕਿਧਰੇ ਨਾ ਕਿਧਰੇ ਇਸੇ ਦਾ ਹੀ ਨਤੀਜਾ ਮੰਨਿਆ ਜਾ ਰਿਹਾ ਹੈ 

Trending news