ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਦੇ ਫ਼ੋਨ ਦੇ ਵਾਅਦੇ ਦੀ ਤੁਲਨਾ 'ਕੋਰੋਨਾ' ਨਾਲ ਕਿਉਂ ਕੀਤੀ,ਜਾਣੋ
Advertisement
Article Detail0/zeephh/zeephh655162

ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਦੇ ਫ਼ੋਨ ਦੇ ਵਾਅਦੇ ਦੀ ਤੁਲਨਾ 'ਕੋਰੋਨਾ' ਨਾਲ ਕਿਉਂ ਕੀਤੀ,ਜਾਣੋ

ਸੁਖਬੀਰ ਬਾਦਲ ਦਾ ਪੰਜਾਬ ਸਰਕਾਰ 'ਤੇ ਤਿੰਨ ਸਾਲਾਂ ਵਿੱਚ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ  

ਸੁਖਬੀਰ ਬਾਦਲ ਦਾ ਪੰਜਾਬ ਸਰਕਾਰ 'ਤੇ ਤਿੰਨ ਸਾਲਾਂ ਵਿੱਚ ਵਾਅਦੇ ਪੂਰੇ ਨਾ ਕਰਨ ਦਾ ਇਲਜ਼ਾਮ

ਚੰਡੀਗੜ੍ਹ : 16 ਮਾਰਚ ਯਾਨੀ ਸੋਮਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਤਿੰਨ ਸਾਲ ਵਿੱਚ ਸਰਕਾਰ ਵੱਲੋਂ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਅਤੇ 2 ਸਾਲ ਦੇ ਐਲਾਨਾਂ ਦੀ ਝੜੀ ਲਾ ਦਿੱਤੀ, 17 ਮਾਰਚ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਦੇ ਹਰ ਇੱਕ ਵਾਅਦਿਆਂ ਦਾ ਇੱਕ-ਇੱਕ ਕਰਕੇ ਪੋਸਟਮਾਰਟਮ ਕੀਤਾ,ਸਿਰਫ਼ ਇਨ੍ਹਾਂ ਨਹੀਂ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਦੇ ਨੌਜਵਾਨਾਂ ਨੂੰ ਫ਼ੋਨ ਦੇਣ ਦੇ ਵਾਅਦੇ ਦੀ ਤੁਲਨਾ ਕੋਰੋਨਾ ਵਾਇਰਸ ਨਾਲ ਕਰ ਦਿੱਤੀ  

ਸੁਖਬੀਰ ਵੱਲੋਂ ਕੈਪਟਨ ਸਰਕਾਰ ਦਾ ਰਿਪੋਰਟ ਕਾਰਡ

ਕੈਪਟਨ ਸਰਕਾਰ ਨੇ ਵਿਧਾਨਸਭਾ ਚੋਣਾਂ ਵਿੱਚ ਨੌਜਵਾਨਾਂ ਨੂੰ ਫ਼ੋਨ ਦੇਣ ਦਾ ਵਾਅਦਾ ਕੀਤਾ ਸੀ,2018 ਨੂੰ ਦੀਵਾਲੀ ਮੌਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਫੋਨ ਦੇਣ ਦਾ ਐਲਾਨ ਕੀਤਾ ਸੀ, ਪਰ 2 ਦੀਵਾਲੀਆਂ ਗੁਜ਼ਰ ਗਇਆ, ਪਰ ਕੈਪਟਨ ਸਰਕਾਰ ਦਾ ਇਹ ਵਾਅਦਾ ਹੁਣ ਲਾਰਿਆਂ ਦੀ ਸ਼ਕਲ ਲੈ ਚੁੱਕਾ ਹੈ, ਪਿਛਲੇ ਸਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 26 ਜਨਵਰੀ 2020 ਨੂੰ ਨੌਜਵਾਨਾਂ ਨੂੰ ਮੋਬਾਇਲ ਦੇਣ ਦਾ ਵਾਅਦਾ ਕੀਤਾ ਸੀ ਪਰ 26 ਜਨਵਰੀ ਵੀ ਟੱਪ ਗਈ ਪਰ ਨੌਜਵਾਨਾਂ ਨੂੰ ਮੋਬਾਇਨ ਫੋਨ ਨਹੀਂ ਮਿਲੇ,ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਦੇ ਇਸ ਵਾਅਦੇ ਦੀ ਤੁਲਨਾ ਕੋਰੋਨਾ ਵਾਇਰਸ ਨਾਲ ਕਰ ਦਿੱਤਾ ਹੈ, ਸੁਖਬੀਰ ਬਾਦਲ ਨੇ ਕਿਹਾ ਤਿੰਨ ਸਾਲ ਨੌਜਵਾਨਾਂ ਨੂੰ ਲਾਰੇ ਲਗਾਇਆ ਰੱਖੇ ਅਤੇ ਹੁਣ ਪੰਜਾਬ ਸਰਕਾਰ ਨੂੰ ਕੋਰੋਨਾ ਵਾਇਰਸ ਦਾ ਬਹਾਨਾ ਮਿਲ ਗਿਆ ਹੈ,ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕੀ ਸਰਕਾਰ ਅਗਲੇ 2 ਸਾਲਾਂ ਵਿੱਚ ਨੌਜਵਾਨਾਂ ਨੂੰ ਮੋਬਾਈਨ ਫੋਨ ਨਹੀਂ ਦੇਵੇਗੀ,ਅਕਾਲੀ ਦਲ ਦੇ ਪ੍ਰਧਾਨ  ਨੇ ਇਲਜ਼ਾਮ ਲਗਾਇਆ ਕੀ ਸਰਕਾਰ ਨੇ ਹਰ  ਘਰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੌਕਰੀ ਦੇਣ ਦੀ ਥਾਂ ਖ਼ਾਲੀ ਅਹੁਦੇ ਵੀ ਕੈਪਟਨ ਸਰਕਾਰ ਵੱਲੋਂ ਨਹੀਂ ਭਰੇ ਜਾ ਰਹੇ ਨੇ,ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਘੇਰਦੇ ਹੋਏ 2500 ਰੁਪਏ ਬੇਰੁਜ਼ਗਾਰੀ ਭੱਤੇ ਦਾ ਵੀ ਹਿਸਾਬ ਮੰਗਿਆ, ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕੀ ਸਰਕਾਰ ਨੇ ਨਵੇਂ ਸਿੱਖਿਅਕਾਂ ਦੀ ਤਨਖ਼ਾਹ 45 ਹਜ਼ਾਰ ਦੇਣੀ ਸੀ ਪਰ ਹੁਣ 15 ਹਜ਼ਾਰ ਕਰ ਦਿੱਤੀ ਗਈ ਹੈ 

ਸੁਖਬੀਰ ਦਾ ਮਨਪ੍ਰੀਤ ਬਾਦਲ ਤੋਂ ਸਵਾਲ 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਵੀ ਘੇਰਿਆ,ਸੁਖਬੀਰ ਨੇ ਇਲਜ਼ਾਮ ਲਗਾਇਆ ਕੀ ਬਜਟ ਪੜ੍ਹਨ ਵੇਲੇ ਮਨਪ੍ਰੀਤ ਬਹੁਤ ਜੋ ਕੁੱਝ ਬੋਲਦੇ ਨੇ ਪਰ ਜ਼ਮੀਨੀ ਪੱਧਰ 'ਤੇ ਕੁੱਝ ਵੀ ਨਹੀਂ ਹੁੰਦਾ ਹੈ, ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕੀ 150 ਸਕੀਮਾਂ 'ਤੇ  ਸਰਕਾਰ ਨੇ ਬਜਟ ਵਿੱਚ 1 ਰੁਪਏ ਵੀ ਨਹੀਂ ਖ਼ਰਚ ਨਹੀਂ ਕੀਤੇ,ਸੁਖਬੀਰ ਬਾਦਲ ਨੇ ਇਲਜ਼ਾਮ  ਲਗਾਇਆ ਕੀ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ ਵੀ ਫ਼ਾਇਦਾ ਨਹੀਂ ਚੁੱਕਿਆ

ਇਹ ਵੀ ਜ਼ਰੂਰ ਪੜੋਂ

ਮੁੱਖ ਮੰਤਰੀ ਕੈਪਟਨ ਦਾ ਸਰਕਾਰੀ ਨੌਕਰੀਆਂ ਨੂੰ ਲੈਕੇ ਵੱਡਾ ਐਲਾਨ

ਡਰੱਗ ਅਤੇ ਗੈਰ ਕਾਨੂੰਨੀ ਮਾਇਨਿੰਗ 'ਤੇ ਘੇਰਿਆ

ਸੁਖਬੀਰ ਬਾਦਲ ਨੇ ਇਲਜ਼ਾਮ  ਲਗਾਇਆ ਕੀ ਸਰਕਾਰ ਨੇ 4 ਹਫ਼ਤਿਆਂ ਵਿੱਚ ਡਰੱਗ ਖ਼ਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਡਰੱਗ ਦੀ ਹੋਮ ਡਿਲਿਵਰੀ ਸ਼ੁਰੂ ਹੋ ਗਈ ਹੈ,ਅਕਾਲੀ ਦਲ ਦੇ ਪ੍ਰਧਾਨ ਨੇ ਇਲਜ਼ਾਮ  ਲਗਾਇਆ ਕੀ ਡਰੱਗ  ਦੇ ਧੰਦੇ ਵਿੱਚ ਕਾਂਗਰਸ ਦੇ ਕਈ ਆਗੂ ਸ਼ਾਮਲ ਨੇ, ਗੈਰ ਕਾਨੂੰਨੀ ਮਾਇਨਿੰਗ ਨੂੰ ਲੈਕੇ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ 'ਤੇ ਸਵਾਲ ਚੁੱਕੇ,ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਗੈਰ ਕਾਨੂੰਨੀ ਮਾਇਨਿੰਗ ਵਿੱਚ ਕਾਂਗਰਸ ਦੇ ਆਗੂ ਸ਼ਾਮਲ ਨੇ ਇਸੇ ਲਈ ਸਰਕਾਰ ਨੂੰ ਮਾਇਨਿੰਗ ਤੋਂ ਕੋਈ ਕਮਾਈ ਨਹੀਂ ਹੋ ਰਹੀ ਹੈ 

Trending news