ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ ਅੱਠਵੀਂ ਅਤੇ ਦਸਵੀਂ ਦੇ ਨਤੀਜੇ! ਇੱਥੇ ਕਰੋ ਚੈੱਕ
Advertisement
Article Detail0/zeephh/zeephh902287

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ ਅੱਠਵੀਂ ਅਤੇ ਦਸਵੀਂ ਦੇ ਨਤੀਜੇ! ਇੱਥੇ ਕਰੋ ਚੈੱਕ

  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਸੋਮਵਾਰ ਨੂੰ ਅੱਠਵੀਂ ਅਤੇ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ. ਪ੍ਰੀਖਿਆ ਨਤੀਜੇ pseb.ac.in  ਉੱਤੇ ਚੈੱਕ ਕੀਤੇ ਜਾ ਸਕਦੇ ਹਨ. ਬੋਰਡ ਦੇ ਵਾਈਸ ਚੇਅਰਮੈਨ  ਵਰਿੰਦਰ ਭਾਟੀਆ ਨੇ ਦੱਸਿਆ ਕਿ ਬੋਰਡ ਨਤੀਜੇ ਇੰਟਰਨਲ ਅਸੈਸਮੈਂਟ ਦੇ ਆਧਾਰ ਤੇ ਐਲਾਨੇ ਗਏ ਹਨ.

 ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐਲਾਨੇ ਅੱਠਵੀਂ ਅਤੇ ਦਸਵੀਂ ਦੇ ਨਤੀਜੇ! ਇੱਥੇ ਕਰੋ ਚੈੱਕ

ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਸੋਮਵਾਰ ਨੂੰ ਅੱਠਵੀਂ ਅਤੇ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਹਨ. ਪ੍ਰੀਖਿਆ ਨਤੀਜੇ pseb.ac.in  ਉੱਤੇ ਚੈੱਕ ਕੀਤੇ ਜਾ ਸਕਦੇ ਹਨ. ਬੋਰਡ ਦੇ ਵਾਈਸ ਚੇਅਰਮੈਨ  ਵਰਿੰਦਰ ਭਾਟੀਆ ਨੇ ਦੱਸਿਆ ਕਿ ਬੋਰਡ ਨਤੀਜੇ ਇੰਟਰਨਲ ਅਸੈਸਮੈਂਟ ਦੇ ਆਧਾਰ ਤੇ ਐਲਾਨੇ ਗਏ ਹਨ. ਇਸ ਵਾਰ ਬੋਰਡ ਦੇ ਵੱਲੋਂ ਸਟੂਡੈਂਟਸ ਨੂੰ ਗ੍ਰੇਡ ਦੇ ਨਾਲ ਫ਼ੀਸਦ ਵੀ ਦਿੱਤਾ ਗਿਆ ਹੈ. ਕੋਵਿਡ ਮਹਾਂਮਾਰੀ ਦੇ ਚਲਦੇ ਇਸ ਵਾਰ ਬੋਰਡ ਪ੍ਰੀਖਿਆਵਾਂ ਦੇ ਵੱਲੋਂ ਮੈਰਿਟ  ਨਹੀਂ ਅੈਲਾਨੀ ਗਈ ਹੈ.

 ਬੋਰਡ ਦੀ ਦਸਵੀਂ ਦੀ ਪ੍ਰੀਖਿਆ ਵਿੱਚ 3 ਲੱਖ 21 ਹਜਾਰ 384 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ. ਜਿਸ ਵਿੱਚ 3 ਲੱਖ 21ਹਜਾਰ 163 ਬੱਚੇ ਪਾਸ ਹੋਏ ਹਨ. ਦਸਵੀਂ ਦੀ ਪ੍ਰੀਖਿਆ ਦਾ ਨਤੀਜਾ 99.93 ਫੀਸਦ ਰਿਹਾ ਲੜਕਿਆਂ ਦਾ ਪਾਸ ਫ਼ੀਸਦ 99.64 ਰਿਹਾ ਜੋ ਕਿ ਲੜਕੇ 02 ਫ਼ੀਸਦ ਜ਼ਿਆਦਾ ਰਿਹਾ ਉੱਥੇ ਹੀ ਸ਼ੈਲੀ ਦੇ ਮੁਕਾਬਲੇ ਪੇਂਡੂ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੰਗਾ ਰਿਹਾ।

 ਉੱਥੇ ਹੀ ਅੱਠਵੀਂ ਦੀ ਪ੍ਰੀਖਿਆ ਵਿੱਚ 3 ਲੱਖ 7 ਹਜਾਰ 272 ਵਿਦਿਆਰਥੀ 3 ਲੱਖ 6 ਹਜਾਰ 893 ਨੇ ਬੋਰਡ ਦੀ ਪ੍ਰੀਖਿਆ ਦਿੱਤੀ ਜੋ ਵਿਦਿਆਰਥੀ ਕੋਵਿਡ ਅਤੇ ਹੋਰ ਕਾਰਨਾਂ ਕਰਕੇ ਪ੍ਰੀਖਿਆ ਨਹੀਂ ਦੇ ਸਕੇ ਉਨ੍ਹਾਂ ਨੂੰ ਮੌਕਾ ਦਿੱਤੇ ਜਾਣ ਦੀ ਗੱਲ ਤੇ ਅਧਿਕਾਰੀਅਾਂ  ਕਿਹਾ ਕਿ ਉਨ੍ਹਾਂ ਨੂੰ ਜ਼ਰੂਰ ਮੌਕਾ ਦਿੱਤਾ ਜਾਏਗਾ।

 ਅੱਠਵੀਂ ਵਿੱਚ ਪੇਂਡੂ ਅਤੇ ਸ਼ਹਿਰੀ ਪ੍ਰੀਖਿਆ ਦਾ ਨਤੀਜਾ ਬਰਾਬਰ ਰਿਹਾ ਪਰ ਲੜਕੀਆਂ ਇਸ ਚ ਵੀ ਅੱਗੇ ਰਹੀਆਂ ਬੋਰਡ ਦੀ ਪ੍ਰੀਖਿਆ ਇਸ ਵਾਰ ਈ ਗਰੇਡ ਵੀ ਸ਼ੁਰੂ ਹੋਇਆ ਅੱਠਵੀਂ ਵਿੱਚ 257  ਨੇਤਰਹੀਣ ਵਿਦਿਆਰਥੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਅੱਠਵੀਂ ਵਿੱਚ 857 ਸਟੂਡੈਂਟ ਫੇਲ੍ਹ ਹੋਏ ਹਨ ਓਪਨ ਸਕੂਲ 9341 ਵਿਚੋਂ 2007 ਵਿਦਿਆਰਥੀ ਜਿਨ੍ਹਾਂ ਦੀ 2 ਵਿਸ਼ਿਆਂ ਵਿਚ ਕੰਪਾਰਟਮੈਂਟ ਚ ਉਨ੍ਹਾਂ ਨੂੰ ਵੀ ਪਾਸ ਕੀਤਾ ਗਿਆ ਹੈ ਜਦਕਿ ਬਾਕੀ ਦੀ ਪਰੀਖਿਆ ਬਾਅਦ ਚ ਲਈ ਜਾਏਗੀ।

73 ਵਿਦਿਆਰਥੀਆਂ ਦਾ ਸਕੂਲ ਦੇ ਵੱਲੋਂ ਅਪਡੇਟ ਨਹੀਂ ਕੀਤਾ ਗਿਆ ਜਦਕਿ 6 ਵਿਦਿਆਰਥੀਆਂ ਦਾ ਰਿਜ਼ਲਟ ਲੇਟ ਹੈ ਬੋਰਡ ਦੇ ਵਾਈਸ ਚੇਅਰਮੈਨ ਨੇ ਕਿਹਾ ਕਿ ਪੀਸੀਬੀ ਨੇ ਸਭ ਤੋਂ ਪਹਿਲਾਂ  ਨਤੀਜੇ ਐਲਾਨੇ ਹਨ ਤਾਂ ਕਿ ਵਿਦਿਆਰਥੀਆਂ ਨੂੰ ਅੱਗੇ ਦਾਖ਼ਲੇ ਦੇ ਵਿੱਚ ਦਿੱਕਤ ਨਾ ਹੋਵੇ।
  
ਉੱਥੇ ਹੀ ਬਾਰ੍ਹਵੀਂ ਦੀ ਪ੍ਰੀਖਿਆ ਕਦੋਂ ਲਈ ਜਾਏਗੀ ਇਸ ਉਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਕਿਹਾ ਕਿ ਹਾਲੇ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ ਸੀਬੀਐੱਸਈ ਅਤੇ ਹੋਰ ਬੋਲੇ ਮਾਮਲੇ ਲੈ ਕੇ ਇੱਕ ਜੂਨ ਨੂੰ ਫ਼ੈਸਲਾ ਲੈਣਗੇ ਜਿਸ ਨੂੰ ਲੈ ਕੇ ਇਕ ਬੈਠਕ ਹੈ ਸਰਕਾਰ ਦੇ ਵੱਲੋਂ ਜੋ ਵੀ ਗਾਈਡਲਾਈਨ ਆਏਗੀ ਉਸ ਹਿਸਾਬ ਦੇ ਨਾਲ ਹੀ ਅੱਗੇ  ਫ਼ੈਸਲਾ ਲਿਆ ਜਾਵੇਗਾ

WATCH LIVE TV

Trending news