ਪੰਜਾਬ ਸਿੱਖਿਆ ਬੋਰਡ ਦਾ ਵਿਦਿਆਰਥੀਆਂ ਦੀਆਂ ਬਚਿਆਂ ਹੋਇਆਂ ਪ੍ਰੀਖਿਆਵਾਂ 'ਤੇ ਵੱਡਾ ਫ਼ੈਸਲਾ,ਹਰ ਮਾਪਿਆਂ ਲਈ ਜਾਣਨਾ ਜ਼ਰੂਰੀ
Advertisement

ਪੰਜਾਬ ਸਿੱਖਿਆ ਬੋਰਡ ਦਾ ਵਿਦਿਆਰਥੀਆਂ ਦੀਆਂ ਬਚਿਆਂ ਹੋਇਆਂ ਪ੍ਰੀਖਿਆਵਾਂ 'ਤੇ ਵੱਡਾ ਫ਼ੈਸਲਾ,ਹਰ ਮਾਪਿਆਂ ਲਈ ਜਾਣਨਾ ਜ਼ਰੂਰੀ

ਕੋਰੋਨਾ ਦੀ ਵਜ੍ਹਾਂ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿੱਖਿਅਤ ਅਧਾਰੇ 31 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ 

ਕੋਰੋਨਾ ਦੀ ਵਜ੍ਹਾਂ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਿੱਖਿਅਤ ਅਧਾਰੇ 31 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ 'ਤੇ ਰਿਵਿਊ ਮੀਟਿੰਗ ਤੋਂ ਬਾਅਦ ਵੱਡੇ ਫ਼ੈਸਲੇ ਲਏ ਨੇ, ਸੂਬੇ ਵਿੱਚ ਕੋਰੋਨਾ ਤੋਂ ਵਧ ਪ੍ਰਭਾਵਿਤ ਨੌਜਵਾਨ ਨੇ, ਤਕਰੀਬਨ 50 ਫ਼ੀਸਦੀ ਨੌਜਵਾਨ ਕੋਰੋਨਾ ਦਾ ਸ਼ਿਕਾਰ ਹੋ ਰਹੇ ਨੇ, ਜਿਸ ਤੋਂ ਬਾਅਦ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਅਤੇ 8ਵੀਂ ਦੀਆਂ ਪ੍ਰੀਖਿਆ ਨੂੰ ਲੈਕੇ ਆਪਣਾ ਫ਼ੈਸਲਾ ਬਦਲਿਆ ਹੈ, 10ਵੀਂ ਅਤੇ 12ਵੀਂ ਦੇ ਇਮਤਿਹਾਨ ਪਹਿਲਾਂ ਹੀ 1 ਮਹੀਨਾ ਅੱਗੇ ਕਰ ਦਿੱਤੇ ਗਏ ਸਨ ਹੁਣ 5ਵੀਂ ਅਤੇ 8ਵੀਂ ਦੀਆਂ ਬੋਰਡ ਪ੍ਰੀਖਿਆ ਨੂੰ ਲੈਕੇ ਵੀ ਪੰਜਾਬ ਸਿੱਖਿਆ ਬੋਰਡ ਨੇ ਅਹਿਮ ਫ਼ੈਸਲਾ ਲਿਆ ਹੈ 

PSEB ਦਾ 5ਵੀਂ ਅਤੇ 8ਵੀਂ ਦੀਆਂ ਬੋਰਡ ਪ੍ਰੀਖਿਆ ਨੂੰ ਲੈਕੇ ਫ਼ੈਸਲਾ

ਪੰਜਾਬ ਸਿੱਖਿਆ ਬੋਰਡ ਨੇ  5ਵੀਂ ਅਤੇ 8ਵੀਂ ਦੀਆਂ ਬੋਰਡ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ, ਇਸ ਤੋਂ ਪਹਿਲਾਂ 5ਵੀਂ ਅਤੇ 8ਵੀਂ ਦੀਆਂ ਪ੍ਰੀਖਿਆਵਾਂ ਆਫ਼ ਲਾਈਨ ਸ਼ੁਰੂ ਹੋ ਗਈਆਂ ਸਨ, ਪਰ ਹੁਣ 22 ਤਰੀਕ ਅਤੇ 23 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ,22 ਤਰੀਕ ਨੂੰ 5ਵੀਂ ਦਾ ਹਿਸਾਬ ਦਾ ਪੇਪਰ ਸੀ  ਜਦਕਿ  8ਵੀਂ ਦੇ ਇਮਤਿਹਾਨ  22 ਮਾਰਚ ਤੋਂ ਸ਼ੁਰੂ ਹੋਣਿਆ ਸਨ, ਹਾਲਾਂਕਿ ਹੁਣ ਇਹ ਪ੍ਰੀਖਿਆਵਾਂ ਕਦੋਂ ਹੋਣਗੀਆਂ ਇਸ ਬਾਰੇ PSEB ਨੇ ਕੋਈ ਨਿਰਦੇਸ਼ ਜਾਰੀ ਨਹੀਂ ਕੀਤੇ ਨੇ, ਦਰਾਸਲ ਜਿਸ ਤਰ੍ਹਾਂ ਦੇ ਕੋਰੋਨਾ ਨੂੰ ਲੈਕੇ ਪੰਜਾਬ ਵਿੱਚ ਹਾਲਾਤ ਬਣੇ ਨੇ ਉਸ ਤੋਂ ਬਾਅਦ ਪ੍ਰੀਖਿਆਵਾਂ ਕਦੋਂ ਹੋਣਗੀਆਂ ਪੰਜਾਬ ਸਿੱਖਿਆ ਬੋਰਡ ਲਈ ਵੀ ਤੈਅ ਕਰਨਾ ਫਿਲਹਾਲ ਆਸਾਨ ਨਹੀਂ ਹੈ, ਪਰ ਇਸ ਦੌਰਾਨ PSEB ਨੇ ਸਾਫ਼ ਕਰ ਦਿੱਤਾ ਹੈ ਅਧਿਆਪਕਾਂ ਨੂੰ ਸਕੂਲ ਆਉਣਾ ਹੋਵੇਗਾ   

 

 

Trending news