100 ਤੋਂ ਪਾਰ ਹੋਇਆ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤ ਦਾ ਅੰਕੜਾ,ਹੁਣ ਤੱਕ 104 ਭੈਣਾਂ ਨੇ ਗਵਾਏ ਭਰਾ
Advertisement

100 ਤੋਂ ਪਾਰ ਹੋਇਆ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਨਾਲ ਮੌਤ ਦਾ ਅੰਕੜਾ,ਹੁਣ ਤੱਕ 104 ਭੈਣਾਂ ਨੇ ਗਵਾਏ ਭਰਾ

ਤਰਨਤਾਰਨ ਵਿੱਚ 80,ਬਟਾਲਾ ਅਤੇ ਅੰਮ੍ਰਿਤਸਰ ਵਿੱਚ 12 ਲੋਕਾਂ ਦੀ ਮੌਤ ਹੋਈ 

ਤਰਨਤਾਰਨ ਵਿੱਚ 80,ਬਟਾਲਾ ਅਤੇ ਅੰਮ੍ਰਿਤਸਰ ਵਿੱਚ 12 ਲੋਕਾਂ ਦੀ ਮੌਤ ਹੋਈ

ਚੰਡੀਗੜ੍ਹ : ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਇਆ ਮੌਤਾਂ ਦਾ ਅੰਕੜਾ ਲਗਾਤਾਰ ਵਧ ਦਾ ਜਾ ਰਿਹਾ ਹੈ, ਇਸ ਵਾਰ ਰੱਖੜੀ 'ਤੇ 100 ਤੋਂ ਵੱਧ ਭੈਣਾਂ ਭਰਾਵਾਂ ਦੇ ਗੁੱਟ 'ਤੇ ਰੱਖੜੀ ਬਨਣ ਤੋਂ ਮੁਹਤਾਜ ਹੋ ਗਈਆਂ ਨੇ,ਪੰਜਾਬ ਸਰਕਾਰ ਦੇ ਅੰਕੜਿਆਂ ਮੁਤਾਬਿਕ ਜ਼ਹਿਰੀਲੀ ਸ਼ਰਾਬ ਤੋਂ ਪ੍ਰਭਾਵਿਤ ਤਰਨਤਾਰਨ,ਅੰਮ੍ਰਿਤਸਰ ਵਿੱਚ ਮੌਤ ਦਾ ਅੰਕੜਾ 104 ਤੱਕ ਪਹੁੰਚ ਗਿਆ ਹੈ, ਤਰਨਤਾਰਨ ਵਿੱਚ 80 ਤੋਂ ਵਧ ਮੌਤਾਂ ਹੁਣ ਤੱਕ ਜ਼ਹਿਰੀਲੀ ਸ਼ਰਾਬ ਨਾਲ ਦਰਜ ਹੋ ਚੁੱਕਿਆ ਨੇ, ਜਦਕਿ ਬਟਾਲਾ ਵਿੱਚ 12 ਅਤੇ ਅੰਮ੍ਰਿਤਸਰ ਵਿੱਚ ਵੀ 12 ਭੈਣਾਂ ਇਸ ਸਾਲ ਰੱਖੜੀ ਦੇ ਇਸ  ਪਵਿੱਤਰ ਤਿਉਹਾਰ ਵਾਲੇ ਦਿਨ ਆਪਣੇ ਭਰਾਵਾਂ ਦੀ ਮੌਤ ਦਾ ਸੋਕ ਮਨਾਉਣ ਨੂੰ ਮਜਬੂਰ ਹੋ ਗਈਆਂ ਨੇ

ਪੰਜਾਬ ਸਰਕਾਰ ਵੱਲੋਂ ਜਾਂਚ 

ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ  ਦੀ ਜਾਂਚ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੈਟੀਸਟ੍ਰੇਟਿਵ ਜਾਂਚ ਦੇ ਹੁਕਮ ਦਿੱਤੇ ਨੇ, 1 ਮਹੀਨੇ ਦੇ ਅੰਦਰ ਜਲੰਧਰ ਦੇ ਡਿਵੀਜ਼ਨਲ ਕਮਿਸ਼ਨਰ ਨੂੰ ਜਾਂਚ  ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ,ਮੁੱਖ ਮੰਤਰੀ ਕੈਪਟਨ ਨੇ ਉਨ੍ਹਾਂ ਅਫ਼ਸਰਾਂ ਖ਼ਿਲਾਫ਼ ਵੀ ਸਖ਼ਤ ਕਾਰਵਾਹੀ ਕੀਤੀ ਹੈ ਜਿੰਨਾਂ ਦੀ ਨੱਕ ਹੇਠ ਨਜਾਇਜ਼ ਅਤੇ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਸੀ,ਐਕਸਾਈਜ਼ ਅਤੇ ਪੁਲਿਸ ਵਿਭਾਗ ਦੇ ਕਈ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ,  ਸਿਰਫ਼ ਇੰਨਾ ਹੀ ਨਹੀਂ ਮੁੱਖ ਮੰਤਰੀ ਨੇ ਇਸ ਪੂਰੀ ਵਾਰਦਾਤ ਨੂੰ ਸ਼ਰਮਨਾਕ ਤੱਕ ਕਰਾਰ ਦਿੱਤਾ ਸੀ 

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ 'ਤੇ ਸਿਆਸਤ 

ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਆਪ,ਅਕਾਲੀ ਦਲ ਅਤੇ ਬੀਜੇਪੀ  ਨੇ ਕੈਪਟਨ ਸਰਕਾਰ ਨੂੰ ਘੇਰਿਆ ਹੈ, ਤਿੰਨੋਂ ਪਾਰਟੀਆਂ ਸਰਕਾਰ ਦੇ ਵਿਧਾਇਕਾਂ 'ਤੇ ਸ਼ਰਾਬ ਮਾਫ਼ੀਆ ਨੂੰ ਸ਼ੈਅ ਦੇਣ ਦਾ ਇਲਜ਼ਾਮ ਲਾ ਰਹੀਆਂ ਨੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੋਧੀਆਂ ਨੂੰ ਨਸੀਹਤ ਦੇ ਰਹੇ ਨੇ ਕਿ ਉਹ ਲਾਸ਼ਾਂ 'ਤੇ ਸਿਆਸਤ ਨਾ ਕਰਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ 2012 ਅਤੇ 2016 ਵਿੱਚ ਗੁਰਦਾਸਪੁਰ ਅਤੇ ਬਟਾਲਾ ਹੋਏ ਸ਼ਰਾਬ ਕਾਂਡ ਦੀ ਯਾਦ ਕਰਵਾਉਂਦੇ ਹੋਏ ਸਵਾਲ ਪੁੱਛਿਆ ਕਿ ਉਨ੍ਹਾਂ ਦੇ ਸਮੇਂ ਇਸ ਮਾਮਲੇ ਵਿੱਚ ਇੱਕ ਵੀ  Fir ਕਿਉਂ ਨਹੀਂ ਦਰਜ  ਹੋਈ ਸੀ     

 

 

Trending news