ਰਾਜਾ ਵੜਿੰਗ ਦਾ ਵੱਡਾ ਦਾਅਵਾ ਕੈਪਟਨ ਅਤੇ ਸਿੱਧੂ ਰਲ ਕੇ ਪੰਜਾਬ 'ਚ ਜਿੱਤ ਕੇ ਰਚਣਗੇ ਇਤਿਹਾਸ
Advertisement

ਰਾਜਾ ਵੜਿੰਗ ਦਾ ਵੱਡਾ ਦਾਅਵਾ ਕੈਪਟਨ ਅਤੇ ਸਿੱਧੂ ਰਲ ਕੇ ਪੰਜਾਬ 'ਚ ਜਿੱਤ ਕੇ ਰਚਣਗੇ ਇਤਿਹਾਸ

2022 'ਚ ਪੰਜਾਬ ਦੀਆਂ ਚੋਣਾਂ ਜਿਉਂ ਜਿਉਂ ਨਜ਼ਦੀਕ ਆ ਰਹੀਆਂ ਹਨ ਪਾਰਟੀ ਲੀਡ ਵੀ ਲਗਾਤਾਰ ਮੀਟਿੰਗਾਂ ਤਾਂ ਰਹੇ ਹਨ ਇਸੇ ਤਹਿਤ ਗਿੱਦੜਬਾਹਾ ਵਿੱਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਪਿੰਡ ਪਿੰਡ ਜਾ ਕੇ ਵਰਕਰਾਂ ਨਾਲ ਮੀਟਿੰਗ ਕਰਕੇ ਖੁਦ ਲੋਕਾਂ ਨਾਲ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਮੌਕੇ ਤੇ ਹੀ ਹੱਲ ਕੀਤੀਆਂ ਜਾ ਰਹੀਆਂ ਹਨ

ਰਾਜਾ ਵੜਿੰਗ ਦਾ ਵੱਡਾ ਦਾਅਵਾ ਕੈਪਟਨ ਅਤੇ ਸਿੱਧੂ ਰਲ ਕੇ ਪੰਜਾਬ 'ਚ ਜਿੱਤ ਕੇ ਰਚਣਗੇ ਇਤਿਹਾਸ

ਜਸਵਿੰਦਰ ਸਿੰਘ/ਸ੍ਰੀ ਮੁਕਤਸਰ ਸਾਹਿਬ: 2022 'ਚ ਪੰਜਾਬ ਦੀਆਂ ਚੋਣਾਂ ਜਿਉਂ ਜਿਉਂ ਨਜ਼ਦੀਕ ਆ ਰਹੀਆਂ ਹਨ ਪਾਰਟੀ ਲੀਡ ਵੀ ਲਗਾਤਾਰ ਮੀਟਿੰਗਾਂ ਤਾਂ ਰਹੇ ਹਨ ਇਸੇ ਤਹਿਤ ਗਿੱਦੜਬਾਹਾ ਵਿੱਚ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਪਿੰਡ ਪਿੰਡ ਜਾ ਕੇ ਵਰਕਰਾਂ ਨਾਲ ਮੀਟਿੰਗ ਕਰਕੇ ਖੁਦ ਲੋਕਾਂ ਨਾਲ ਮਿਲ ਰਹੇ ਹਨ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਮੌਕੇ ਤੇ ਹੀ ਹੱਲ ਕੀਤੀਆਂ ਜਾ ਰਹੀਆਂ ਹਨ 
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦੂਜੀ ਵਾਰ ਵੱਡੀ ਗਿਣਤੀ ਨਾਲ ਸੀਟਾਂ ਜਿੱਤੇਗੀ ਅਤੇ ਇਤਿਹਾਸ ਰਚੇਗੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਰਲ ਕੇ ਪੰਜਾਬ ਦੀਆਂ ਚੋਣਾਂ ਲੜਨਗੇ ਅਤੇ ਜਿੱਤਣਗੇ   ਉੱਥੇ ਹੀ ਵਿਰੋਧੀ ਧਿਰਾਂ ਤੇ ਤੰਜ ਕੱਸਦੇ ਹੋਏ ਵੜਿੰਗ ਨੇ ਕਿਹਾ ਕਿ  ਇਸ ਵਾਰ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਫ਼ਾਇਆ ਹੋ ਜਾਏਗਾ ਅਤੇ ਆਪ ਕਿਤੇ ਵਿਖਾਈ ਨਹੀਂ ਦੇਵੇਗੀ  ਦੱਸ ਦਈਏ ਕਿ ਦੋ ਹਜਾਰ ਬਾਈ ਦੀਆਂ ਚੋਣਾਂ ਸਿਰ ਤੇ ਹਨ ਅਤੇ ਪਾਰਟੀਆਂ ਵੱਲੋਂ ਸਿਆਸਤ ਜਾਰੀ ਹੈ ਤੇ ਚੋਣਾਂ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ

Trending news