ਸਿੱਖ IFS ਤਰਨਜੀਤ ਸਿੰਘ ਸੰਧੂ ਨੇ US 'ਚ ਭਾਰਤੀ ਸਫੀਰ ਦਾ ਅਹੁਦਾ ਸੰਭਾਲਿਆ
Advertisement

ਸਿੱਖ IFS ਤਰਨਜੀਤ ਸਿੰਘ ਸੰਧੂ ਨੇ US 'ਚ ਭਾਰਤੀ ਸਫੀਰ ਦਾ ਅਹੁਦਾ ਸੰਭਾਲਿਆ

1988 ਬੈਚ ਦੇ IFS ਤਰਨਜੀਤ ਸੰਧੂ ਨੂੰ CM CAPT ਨੇ ਦਿੱਤੀ ਵਧਾਈ,ਸੰਧੂ ਇਸਤੋਂ ਪਹਿਲਾਂ ਸ਼੍ਰੀ ਲੰਕਾ ਵਿੱਚ ਭਾਰਤ ਦੇ ਸਫੀਰ ਸਨ  

ਤਰਨਜੀਤ ਸੰਧੂ ਅਮਰੀਕਾ ਵਿੱਚ ਭਾਰਤ ਦੇ ਬਣੇ ਸਫੀਰ

ਦਿੱਲੀ :  ਭਾਰਤ ਸਰਕਾਰ (INDIAN GOVT)ਵੱਲੋਂ ਅਮਰੀਕਾ ਵਿੱਚ ਨਿਯੁਕਤ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ..ਤਰਨਜੀਤ ਸੰਧੂ 1988 ਬੈਚ ਦੇ IFS ਅਧਿਕਾਰੀ ਨੇ, ਇਸਤੋਂ ਪਹਿਲਾਂ ਤਰਨਜੀਤ ਸਿੰਘ ਸੰਧੂ ਸ਼੍ਰੀ ਲੰਕਾ ਵਿੱਚ ਭਾਰਤੀ ਸਫੀਰ ਸਨ ....  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨਜੀਤ ਸੰਧੂ ਦੇ ਅਮਰੀਕਾ ਵਿੱਚ ਭਾਰਤੀ ਸਫੀਰ ਬਣਨ 'ਤੇ ਵਧਾਈ ਦਿੱਤੀ ਹੈ ਤਰਨਜੀਤ ਸੰਧੂ ਨੇ ਅਮਰੀਕਾ ਵਿੱਚ ਤੈਨਾਤ ਭਾਰਤੀ ਸਫ਼ੀਰ ਹਰਸ਼ਵਰਧਨ ਸ਼੍ਰੀਗੰਲਾ ਦੀ ਥਾਂ 'ਤੇ ਅਹੁਦਾ ਸੰਭਾਲਿਆ ਹੈ, ਹਰਸ਼ਵਰਧਨ ਨੂੰ ਭਾਰਤ ਦੇ ਨਵੇਂ ਵਿਦੇਸ਼ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ  

ਸੰਧੂ ਦੇ ਸਾਹਮਣੇ ਅਮਰੀਕਾ ਵਿੱਚ ਚੁਣੌਤੀਆਂ 

ਤਰਨਜੀਤ ਸਿੰਘ ਸੰਧੂ ਦੀ ਨਿਯੁਕਤੀ ਉਸ ਵੇਲੇ ਕੀਤੀ ਗਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਭਾਰਤ ਦੌਰੇ 
ਦੀਆਂ ਚਰਚਾਵਾਂ ਨੇ, ਸਿਰਫ ਇਨ੍ਹਾਂ ਹੀ ਨਹੀਂ ਤਰਨਜੀਤ ਸੰਧੂ ਦੇ ਸਾਹਮਣੇ ਅਮਰੀਕਾ ਵਿੱਚ CAA 'ਤੇ ਚੱਲ ਰਹੀ ਸਮੂਹਿਕ ਸੁਣਵਾਈ 
ਵੀ ਵੱਡੀ ਚੁਣੌਤੀ ਹੈ, ਇਸਦੇ ਨਾਲ ਅਮਰੀਕਾ ਸਰਕਾਰ ਦੇ ਨਾਲ H1B VISA 'ਤੇ ਗੱਲਬਾਤ ਵੀ ਸੰਧੂ ਦੇ ਏਜੰਡਾ ਦਾ ਹਿੱਸਾ ਰਹੇਗਾ

ਸੰਧੂ ਦਾ ਸ਼੍ਰੀਲੰਕਾ ਵਿੱਚ ਫੇਰਵੈੱਲ

ਸ਼੍ਰੀਲੰਕਾ ਵਿੱਚ ਭਾਰਤੀ ਸਫੀਰ ਰਹਿੰਦੇ ਹੋਏ ਤਰਨਜੀਤ ਸਿੰਘ ਸੰਧੂ ਨੇ ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਾਪਕਸਾ ਦੀ ਫਰਵਰੀ ਨੂੰ ਹੋਣ ਵਾਲੀ ਦਿੱਲੀ ਫੇਰੀ ਦਾ ਖਾਕਾ ਤਿਆਰ ਕੀਤਾ ਸੀ, ਤਰਨਜੀਤ ਸਿੰਘ ਸੰਧੂ ਸ਼੍ਰੀਲੰਕਾ ਵਿੱਚ ਵੱਖ-ਵੱਖ ਅਹੁਦਿਆਂ ਤੇ 7 ਸਾਲ ਰਹੇ.. ਇਸ ਦੌਰਾਨ ਸੰਧੂ ਦਾ ਸ਼੍ਰੀ ਲੰਕਾ ਦੀਆਂ ਸਾਰੀਆਂ ਹੀ ਪਾਰਟੀਆਂ ਨਾਲ ਚੰਗਾ ਸਬੰਧ ਰਿਹਾ, ਇਸਦਾ ਅਸਰ ਉਨ੍ਹਾਂ ਦੀ ਸ਼੍ਰੀਲੰਕਾ ਵਿੱਚ ਹੋਈ ਫੇਰਵੈੱਲ ਦੌਰਾਨ ਵੀ ਵੇਖਣ ਨੂੰ ਮਿਲਿਆ, ਸਾਰੀਆਂ ਹੀ ਪਾਰਟੀਆਂ ਦੇ ਸਿਆਸਤਦਾਨਾਂ ਦੇ ਨਾਲ ਰਾਸ਼ਟਰਪਤੀ ਗੋਟਾਭਇਆ ਰਾਜਾਪਕਸਾ ਵੀ ਸ਼ਾਮਲ ਹੋਏ 

Trending news