ਪ੍ਰਸ਼ਾਸਨ ਵੱਲੋਂ ਮਿਲੇ ਧਰਵਾਸ ਤੋਂ ਬਾਦ ਅਧਿਆਪਕਾਂ ਨੇ ਸਸ਼ਰਤ ਖਤਮ ਕੀਤਾ ਧਰਨਾ
Advertisement

ਪ੍ਰਸ਼ਾਸਨ ਵੱਲੋਂ ਮਿਲੇ ਧਰਵਾਸ ਤੋਂ ਬਾਦ ਅਧਿਆਪਕਾਂ ਨੇ ਸਸ਼ਰਤ ਖਤਮ ਕੀਤਾ ਧਰਨਾ

ਕੱਚੇ ਅਧਿਆਪਕਾਂ ਨੂੰ ਪੱਕਾ ਕਰਾਉਣ ਲਈ ਪਿਛਲੇ ਦੋ ਦਿਨਾਂ ਤੋਂ ਅਧਿਆਪਕ ਪੰਜਾਬ ਸਿੱਖਿਆ ਬੋਰਡ ਦਫਤਰ ਦੇ ਬਾਹਰ ਡਟੇ ਹੋਏ ਸਨ. ਅਜੇ ਉਨ੍ਹਾਂ ਵੱਲੋਂ ਸੜਕ ਨੂੰ ਜਾਮ ਕਰਦੇ ਹੋਏ ਫੇਜ਼ 7 ਦੇ ਚੌਂਕ 'ਤੇ ਧਰਨਾ ਦਿੱਤਾ ਗਿਆ.

ਪ੍ਰਸ਼ਾਸਨ ਵੱਲੋਂ ਮਿਲੇ ਧਰਵਾਸ ਤੋਂ ਬਾਦ ਅਧਿਆਪਕਾਂ ਨੇ ਸਸ਼ਰਤ ਖਤਮ ਕੀਤਾ ਧਰਨਾ

ਨਵਜੋਤ ਧਾਲੀਵਾਲ/ਚੰਡੀਗੜ੍ਹ : ਕੱਚੇ ਅਧਿਆਪਕਾਂ ਨੂੰ ਪੱਕਾ ਕਰਾਉਣ ਲਈ ਪਿਛਲੇ ਦੋ ਦਿਨਾਂ ਤੋਂ ਅਧਿਆਪਕ ਪੰਜਾਬ ਸਿੱਖਿਆ ਬੋਰਡ ਦਫਤਰ ਦੇ ਬਾਹਰ ਡਟੇ ਹੋਏ ਸਨ. ਅਜੇ ਉਨ੍ਹਾਂ ਵੱਲੋਂ ਸੜਕ ਨੂੰ ਜਾਮ ਕਰਦੇ ਹੋਏ ਫੇਜ਼ 7 ਦੇ ਚੌਂਕ 'ਤੇ ਧਰਨਾ ਦਿੱਤਾ ਗਿਆ. ਜਿਸ ਤੋਂ ਬਾਅਦ ਸਾਂਝਾ ਅਧਿਆਪਕ ਮੋਰਚਾ ਨੂੰ ਪ੍ਰਸ਼ਾਸਨ ਵੱਲੋਂ ਮਿਲੇ ਧਰਵਾਸ ਤੋਂ ਬਾਅਦ ਦਾ ਅੱਜ ਦੇ ਲਈ ਇਹ ਧਰਨਾ ਬੈਠਕ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ  22 ਤਰੀਕ ਨੂੰ ਅਧਿਆਪਕਾਂ ਦੇ ਆਗੂਆਂ ਦੀ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਕੈਪਟਨ ਸੰਦੀਪ ਸੰਧੂ ਨਾਲ ਹੋਵੇਗੀ। ਇਸਦੀ ਜਾਣਕਾਰੀ ਦਿੰਦਿਆਂ ਅਧਿਆਪਕ ਮੋਰਚੇ ਦੇ ਕਨਵੀਨਰਾਂ ਨੇ ਕਿਹਾ ਜੇਕਰ ਸਾਨੂੰ ਇਸ ਬੈਠਕ ਚ ਕੋਈ ਨਿਚੋੜ ਨਿਕਲਦਾ ਨਾ ਵਿਖਾਈ ਦਿੱਤਾ ਤਾਂ ਅੱਗੇ ਤੋਂ ਮੰਤਰੀਆਂ ਦੇ ਘਰ ਬਾਹਰ  ਧਰਨਾ ਦਿੱਤਾ ਜਾਵੇਗਾ
  
ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀਆਂ ਮੁੱਖ ਮੰਗਾਂ 

1. ਪਟਿਆਲਾ ਮੋਰਚੇ ਦੇ ਸਮੇਂ ਦੀਆਂ ਅਧਿਆਪਕਾਂ ਦੀਆਂ ਵਿਕਟੇਮਾਈਜੇਸ਼ਨਾਂ ਰੱਦ ਕੀਤੀਆਂ ਜਾਣ  
2. ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇ 
3. ਤਨਖ਼ਾਹ ਕਮਿਸ਼ਨ 2006 ਤੋਂ ਲਾਗੂ ਕੀਤਾ ਜਾਵੇ 
4. ਡੀ ਏ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕੀਤਾ ਜਾਵੇ  
5. ਪ੍ਰਾਇਮਰੀ ਵਿੱਚ ਜਮਾਤਵਾਰ ਅਤੇ ਸੈਕੰਡਰੀ ਵਿੱਚ ਵਿਸ਼ਾਵਾਰ ਅਧਿਆਪਕ ਦਿੱਤੇ ਜਾਣ 
6. ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਸਕੂਲਾਂ ਵਿੱਚੋਂ ਖਤਮ ਕੀਤੀਆਂ ਪੋਸਟਾਂ ਬਹਾਲ ਕੀਤੀਆਂ ਜਾਣ  
7. ਸਰਕਾਰੀ ਨਿਯਮਾਂ ਅਨੁਸਾਰ ਇਕਾਂਤਵਾਸ ਛੁੱਟੀ ਲਾਗੂ ਕੀਤੀ ਜਾਵੇ 
8. ਕੋਵਿਡ ਕਾਰਨ ਜਾਨ ਵਾਰਨ ਵਾਲੇ ਅਧਿਆਪਕਾਂ ਦੇ ਪਰਿਵਾਰਾਂ ਨੂੰ 50 ਲੱਖ ਐਕਸਗ੍ਰੇਸ਼ੀਆ ਦਿਤੀ ਜਾਵੇ 
9. ਛੁੱਟੀਆਂ ਵਿੱਚ ਅਧਿਆਪਕਾਂ ਤੋਂ ਧੱਕੇ ਨਾਲ ਕੰਮ ਲੈਣਾ ਬੰਦ ਕੀਤਾ ਜਾਵੇ
10. ਜਨਵਰੀ 2004 ਤੋਂ ਭਰਤੀ ਅਧਿਆਪਕਾਂ ਤੇ ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ

Trending news