ਅਗਲੇ 2 ਦਿਨਾਂ 'ਚ ਮੌਸਮ ਬਦਲੇਗਾ ਮਿਜਾਜ਼! ਮਾਹਿਰਾਂ ਨੇ ਦਿੱਤੀ ਚੱਕਰਵਾਤ ਤੂਫ਼ਾਨ ਦੀ ਚਿਤਾਵਨੀ
Advertisement

ਅਗਲੇ 2 ਦਿਨਾਂ 'ਚ ਮੌਸਮ ਬਦਲੇਗਾ ਮਿਜਾਜ਼! ਮਾਹਿਰਾਂ ਨੇ ਦਿੱਤੀ ਚੱਕਰਵਾਤ ਤੂਫ਼ਾਨ ਦੀ ਚਿਤਾਵਨੀ

ਪੰਜਾਬ ਹਰਿਆਣਾ ਅਤੇ ਚੰਡੀਗਡ਼੍ਹ ਵਿੱਚ ਆਉਣ ਵਾਲੇ 24 ਤੋਂ 72 ਘੰਟਿਆਂ ਦੇ ਦੌਰਾਨ ਮੌਸਮ ਫਿਰ ਤੋਂ ਬਦਲ ਸਕਦਾ ਹੈ

 ਅਗਲੇ 2 ਦਿਨਾਂ 'ਚ ਮੌਸਮ ਬਦਲੇਗਾ ਮਿਜਾਜ਼! ਮਾਹਿਰਾਂ ਨੇ ਦਿੱਤੀ ਚੱਕਰਵਾਤ ਤੂਫ਼ਾਨ ਦੀ ਚਿਤਾਵਨੀ

ਭਾਰਤ ਸ਼ਰਮਾ/ਲੁਧਿਆਣਾ : ਪੰਜਾਬ ਹਰਿਆਣਾ ਅਤੇ ਚੰਡੀਗਡ਼੍ਹ ਵਿੱਚ ਆਉਣ ਵਾਲੇ 24 ਤੋਂ 72 ਘੰਟਿਆਂ ਦੇ ਦੌਰਾਨ ਮੌਸਮ ਫਿਰ ਤੋਂ ਬਦਲ ਸਕਦਾ ਹੈ. ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਕ ਵਿਸ਼ੇਸ਼ ਬੁਲੇਟਿਨ ਵਿੱਚ ਮੌਸਮ ਮਾਹਿਰਾਂ ਨੇ ਦੱਸਿਆ ਕਿ 18 ਮਈ ਨੂੰ ਹਰਿਆਣਾ ਦੇ ਦੱਖਣੀ ਹਿੱਸਿਆਂ ਚ  ਅਤੇ ਚੰਡੀਗਡ਼੍ਹ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ. ਜਦ ਕਿ ਉਨੀ ਅਤੇ ਵੀਹ ਮਈ ਨੂੰ ਹਰਿਆਣਾ ਅਤੇ ਉੱਤਰੀ ਪੰਜਾਬ ਦੇ ਚਾ40 ਤੋਂ 50 ਕਿਲੋਮੀਟਰ ਰਫਤਾਰ ਦੇ ਨਾਲ ਧੂੜ ਭਰੀ ਹਨ੍ਹੇਰੀ ਦੇ ਬਾਅਦ ਬਾਰਸ਼ ਤੇ ਗੜ੍ਹੇਮਾਰੀ ਹੋਣ ਦਾ ਵੀ ਖ਼ਦਸ਼ਾ ਹੈ. ਮੌਸਮ ਮਾਹਿਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਦਾ ਦੌਰਾ 21 ਮਈ ਤੱਕ ਜਾਰੀ ਰਹਿ ਸਕਦਾ ਹੈ. 

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਕਾਫੀ ਵੱਧ ਗਿਆ ਸੀ ਜਿਸ ਕਾਰਨ ਲੋਕਾਂ ਨੂੰ  ਤੇਜ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਪਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ । ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਸਮ ਵਿਗਿਆਨੀ ਪ੍ਰਭਜੋਤ ਕੌਰ ਸੰਧੂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਿੰਨਾਂ ਦੀ ਰਫਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ । ਅਤੇ ਹਵਾ ਵਿੱਚ ਘੱਟ ਨਮੀ ਹੋਣ ਕਾਰਨ ਧੂੜ ਮਿੱਟੀ ਦੇ ਤੁਫਾਨ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ । ਉੱਥੇ ਉਹਨਾਂ ਨੇ ਕਿਹਾ ਕਿ ਬਿਜਲੀ ਦੀ ਚਮਕ ਨਾਲ ਹਲਕੀ ਅਤੇ ਦਰਮਿਆਨੀ ਬਾਰਸ਼ ਦੇ ਵੀ ਆਸਾਰ ਹਨ । ਪਰ ਤੇਜ ਮੀਂਹ ਨਹੀਂ ਪਵੇਗਾ । ਅਤੇ ਉਹਨਾਂ ਨੇ ਵੀ ਕਿਹਾ ਹੈ ਕੇ ਫਸਲਾਂ ਦੀ ਕਟਾਈ ਹੋ ਚੁੱਕੀ ਹੈ ਨਵੀਆਂ ਫ਼ਸਲਾਂ ਅਜੇ ਸ਼ੁਰੂਆਤੀ ਦੌਰ ਵਿਚ ਹਨ ਜਿਸ ਕਾਰਨ ਉਨ੍ਹਾਂ ਨੂੰ ਜਿਆਦਾ ਨੁਕਸਾਨ ਨਹੀਂ ਹੋਵੇਗਾ । ਪਰ ਧੂੜ ਮਿਟੀ ਦੇ ਤੂਫਾਨ ਕਾਰਨ ਜਨਜੀਵਨ ਪ੍ਰਭਾਵਿਤ ਹੋਵੇਗਾ ਹਲਕੀ ਦਰਮਿਆਨੀ ਬਾਰਸ਼ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ। ਅਤੇ ਪੰਜਾਬ ਵਿੱਚ 20 ਮਈ ਤਕ ਅਜਿਹੇ ਮੌਸਮ ਰਹਿਣ ਦੇ ਆਸਾਰ ਹਨ ।

WATCH LIVE TV

Trending news