ਜੇਤੂ ਉਮੀਦਵਾਰ ਲੱਡੂ ਵੰਡ ਰਹੇ ਸਨ,ਫਿਰ ਪਲਟਿਆ ਫ਼ੈਸਲਾ, ਹਾਰ ਦਾ ਹੋਇਆ ਐਲਾਨ, ,ਲੋਕਾਂ ਨੇ ਘੇਰਿਆ EVM ਟਰੱਕ, SDM 'ਤੇ ਲਗਾਇਆ ਗੰਭੀਰ ਇਲਜ਼ਾਮ
Advertisement

ਜੇਤੂ ਉਮੀਦਵਾਰ ਲੱਡੂ ਵੰਡ ਰਹੇ ਸਨ,ਫਿਰ ਪਲਟਿਆ ਫ਼ੈਸਲਾ, ਹਾਰ ਦਾ ਹੋਇਆ ਐਲਾਨ, ,ਲੋਕਾਂ ਨੇ ਘੇਰਿਆ EVM ਟਰੱਕ, SDM 'ਤੇ ਲਗਾਇਆ ਗੰਭੀਰ ਇਲਜ਼ਾਮ

ਬੁੱਧਵਾਰ ਨੂੰ ਨਗਰ ਕੌਂਸਲ ਦੇ ਰਿਜ਼ਲਟ ਐਲਾਨੇ ਜਾਣ ਤੋਂ ਬਾਅਦ ਸੰਗਰੂਰ ਦੇ ਵਿੱਚ ਇਸ ਨੂੰ ਲੈ ਕੇ ਤਣਾਅ ਦਾ ਮਾਹੌਲ ਬਣ ਗਿਆ ਅਤੇ EVM ਨੂੰ ਲੈ ਕੇ ਜਾ ਰਹੇ ਟਰੱਕ ਨੂੰ ਆਜ਼ਾਦ ਉਮੀਦਵਾਰਾਂ ਦੇ ਵੱਲੋਂ ਘੇਰਾ ਪਾ ਲਿਆ  ਉਨ੍ਹਾਂ ਨੇ ਉੱਥੇ ਹੀ ਧਰਨਾ ਲੱਗਾ ਦਿੱਤਾ

ਨਗਰ ਕੌਂਸਲ ਦੇ ਰਿਜ਼ਲਟ ਐਲਾਨੇ ਜਾਣ ਤੋਂ ਬਾਅਦ ਸੰਗਰੂਰ ਦੇ ਵਿੱਚ ਇਸ ਨੂੰ ਲੈ ਕੇ ਤਣਾਅ ਦਾ ਮਾਹੌਲ ਬਣ ਗਿਆ

ਕੀਰਤੀਪਾਲ/ਸੰਗਰੂਰ  : ਬੁੱਧਵਾਰ ਨੂੰ ਨਗਰ ਕੌਂਸਲ ਦੇ ਰਿਜ਼ਲਟ ਐਲਾਨੇ ਜਾਣ ਤੋਂ ਬਾਅਦ ਸੰਗਰੂਰ ਦੇ ਵਿੱਚ ਇਸ ਨੂੰ ਲੈ ਕੇ ਤਣਾਅ ਦਾ ਮਾਹੌਲ ਬਣ ਗਿਆ ਅਤੇ EVM ਨੂੰ ਲੈ ਕੇ ਜਾ ਰਹੇ ਟਰੱਕ ਨੂੰ ਆਜ਼ਾਦ ਉਮੀਦਵਾਰਾਂ ਦੇ ਵੱਲੋਂ ਘੇਰਾ ਪਾ ਲਿਆ  ਉਨ੍ਹਾਂ ਨੇ ਉੱਥੇ ਹੀ ਧਰਨਾ ਲੱਗਾ ਦਿੱਤਾ ਗਿਆ ਪ੍ਰਦਰਸ਼ਨਕਾਰੀਆਂ ਵੱਲੋਂ ਮੰਗ ਸੀ ਕਿ ਮੁੜ ਤੋਂ ਗਿਣਤੀ ਕਰਕੇ ਇਹ ਪਤਾ ਲਗਾਇਆ ਜਾਏ ਕਿ ਕਿਸ ਦੀ ਜਿੱਤ ਅਤੇ ਕਿਸ ਦੀ ਹਾਰ ਹੋਈ ਹੈ  

ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਵਿੱਚ EVM ਦੇ ਜ਼ਰੀਏ ਵੋਟਾਂ ਦੀ ਗਿਣਤੀ ਕੀਤੀ ਗਈ ਅਜਿਹੇ ਵਿੱਚ ਜੇਤੂ ਐਲਾਨ ਕੀਤੇ ਜਾਣ  'ਤੇ ਵਾਰਡ ਨੰਬਰ 2 ਤੋਂ ਲਹਿਰਾਗਾਗਾ ਵਿਕਾਸ ਮੰਚ ਦੇ ਸੁਰਿੰਦਰ ਕੌਰ ਅਤੇ ਵਾਰਡ ਨੰਬਰ 8 ਦੇ ਆਜ਼ਾਦ ਉਮੀਦਵਾਰ ਸੁਰਿੰਦਰ ਸਿੰਘ ਆਪਣੇ ਹਿਮਾਇਤੀਆਂ ਵਿੱਚਕਾਰ ਲੱਡੂ ਵੰਡਦੇ  ਹੋਏ ਖ਼ੁਸ਼ੀ ਖ਼ੁਸ਼ੀ ਆਪਣੇ ਵਾਰਡਾਂ ਦੇ ਵਿੱਚ ਵਾਪਸ ਪਰਤ ਰਹੇ ਸੀ ਕਿ ਅਚਾਨਕ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਹਾਰਿਆ ਹੋਇਆ ਦੱਸ ਦਿੱਤਾ ਤੇ ਕਾਂਗਰਸ ਦੇ 2 ਉਮੀਦਵਾਰਾਂ ਨੂੰ ਜੇਤੂ ਐਲਾਨ  ਕਰ ਦਿੱਤਾ.

ਇਸ ਮੌਕੇ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨਾਲ EVM ਲੈ ਕੇ ਜਾ ਰਹੇ ਟਰੱਕ   ਨੂੰ ਕਾਲਜ ਦੇ ਗੇਟ 'ਤੇ ਹੀ ਘੇਰ ਲਿਆ ਤੇ ਪ੍ਰਸ਼ਾਸਨ ਤੇ ਚੋਣ ਅਧਿਕਾਰੀ ਦੇ ਖ਼ਿਲਾਫ਼  ਨਾਅਰੇਬਾਜ਼ੀ ਕੀਤੀ, ਉਮੀਦਵਾਰਾਂ ਦੇ ਹਿਮਾਇਤੀ ਨੇ ਲਹਿਰਾਗਾਗਾ ਸੁਨਾਮ  ਰੋਡ ਨੂੰ ਜਾਮ ਕਰਕੇ ਧਰਨਾ ਲਗਾ ਦਿੱਤਾ ਮੰਚ ਦੇ ਆਗੂ ਵਰਿੰਦਰ ਗੋਇਲ ਐਡਵੋਕੇਟ ਅਨਿਲ ਗਰਗ ਐਡਵੋਕੇਟ ਭਾਜਪਾ ਨੇਤਾ ਵਿਨੋਦ ਸਿੰਗਲਾ ਆਜ਼ਾਦ ਉਮੀਦਵਾਰ ਸੰਦੀਪ ਕੁਮਾਰ ਗੁਰੀ ਚਹਿਲ ਦਵਿੰਦਰ ਨੀਟੂ ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਗਲਾ ਨੇ ਕਿਹਾ ਕਿ ਚੋਣ ਅਧਿਕਾਰੀ ਨੇ ਉਮੀਦਵਾਰਾਂ ਨੂੰ ਜੇਤੂ ਐਲਾਨਿਆ ਸੀ ਤਾਂ ਬਾਅਦ ਵਿੱਚ ਸੁਰਿੰਦਰ ਕੌਰ ਅਤੇ ਸੁਰਿੰਦਰ ਸਿੰਘ ਨੂੰ ਹਾਰਿਆ ਹੋਇਆ ਕਿਵੇਂ ਦੱਸ ਸਕਦੇ ਹਨ.

ਚੋਣ ਅਧਿਕਾਰੀ  ਕਾਂਗਰਸ ਦੇ ਦਬਾਅ ਹੇਠ ਕੰਮ ਕਰਨ ਦਾ ਇਲਜ਼ਾਮ  

ਉਮੀਦਵਾਰਾਂ ਨੇ ਇਲਜ਼ਾਮ ਲਗਾਇਆ ਸਥਾਨਕ ਚੋਣ ਅਧਿਕਾਰੀ ਕਾਂਗਰਸ ਦੇ ਦਬਾਅ ਹੇਠ ਕਾਗਜ਼ ਭਰਨ ਤੋਂ ਲੈ ਕੇ ਇਸੇ ਪ੍ਰਕਾਰ ਦੀ ਧਾਂਦਲੀ ਕਰਦੀ ਆ ਰਹੀ ਹੈ ਐੱਸਡੀਐੱਮ ਸਰਕਾਰ ਦੀ ਸ਼ਹਿ 'ਤੇ ਸਰਕਾਰੀ ਕੰਮ ਕਰ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਚੋਣ ਅਧਿਕਾਰੀ ਨੇ ਜੇਤੂ ਉਮੀਦਵਾਰਾਂ ਨੂੰ ਜੇਤੂ ਸਰਟੀਫਿਕੇਟ ਕਾਰਨ ਹਾਲਤ ਵਿਚ ਦੇਣ ਦੀ ਗੱਲ ਕਹੀ ਸੀ ਪਰ ਬਾਹਰ ਆਉਂਦੇ ਹੀ ਉਨ੍ਹਾਂ ਨੂੰ ਹਾਰਿਆ  ਹੋਇਆ ਘੋਸ਼ਿਤ ਕਰ ਦਿੱਤਾ  

ਅਸੀਂ ਜੇਤੂਆਂ ਦੀ ਲਿਸਟ ਨਹੀਂ ਕੀਤੀ ਜਾਰੀ ਚੋਣ ਅਧਿਕਾਰੀ ਇਸ ਸਬੰਧ ਵਿਚ ਚੋਣ ਅਧਿਕਾਰੀ ਜੀਵਨਜੋਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਜੇਤੂ ਉਮੀਦਵਾਰ ਦੀ ਲਿਸਟ ਜਾਰੀ ਨਹੀਂ ਕੀਤੀ ਗਈ ਜੋ ਲਿਸਟ ਤਿਆਰ ਹੈ ਉਸ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜ ਦਿੱਤਾ ਗਿਆ ਹੈ.

ਇਲੈਕਸ਼ਨ ਆਬਜ਼ਰਵਰ ਨੇ ਗੱਲ ਕਰਨ ਤੋਂ ਕੀਤਾ ਇਨਕਾਰ  

ਜਦੋਂ ਮੀਡੀਆ ਕਾਰਕੁਨਾਂ ਦੇ ਵੱਲੋਂ ਇਲੈਕਸ਼ਨ ਅਬਜ਼ਰਵਰ ਨਾਲ ਇਸ ਬਾਬਤ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ ਤੇ ਮੀਡੀਆ ਤੋਂ ਬਚਦੇ ਨਜ਼ਰ ਆਏ.

WATCH LIVE TV

Trending news