ਸਕੂਲ ਫ਼ੀਸ ਨਾ ਦੇਣ 'ਤੇ ਨਹੀਂ ਕੱਟੇਗਾ ਸਕੂਲ ਤੋਂ ਨਾਂ, ਪੰਜਾਬ ਹਰਿਆਣਾ ਹਾਈਕੋਰਟ ਦਾ ਇਹ ਫ਼ੈਸਲਾ ਜ਼ਰੂਰ ਪੜੋ
Advertisement

ਸਕੂਲ ਫ਼ੀਸ ਨਾ ਦੇਣ 'ਤੇ ਨਹੀਂ ਕੱਟੇਗਾ ਸਕੂਲ ਤੋਂ ਨਾਂ, ਪੰਜਾਬ ਹਰਿਆਣਾ ਹਾਈਕੋਰਟ ਦਾ ਇਹ ਫ਼ੈਸਲਾ ਜ਼ਰੂਰ ਪੜੋ

ਸਕੂਲ ਫ਼ੀਸ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ ਸੀ ਪਟੀਸ਼ਨ

ਸਕੂਲ ਫ਼ੀਸ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਾਈ ਗਈ ਸੀ ਪਟੀਸ਼ਨ

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਹਰਿਆਣਾ ਹਾਈਕੋਰਟ ਨੇ ਟਿਊਸ਼ਨ ਫ਼ੀਸ ਨੂੰ ਲੈਕੇ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਨੇ, ਜਿਸ ਮੁਤਾਬਿਕ ਜੇਕਰ ਕੋਈ ਵੀ ਵਿਦਿਆਰਥੀ ਆਰਥਿਕ ਤੰਗੀ ਦੀ ਵਜ੍ਹਾਂ ਕਰਕੇ ਸਕੂਲ ਫ਼ੀਸ ਨਹੀਂ ਦਿੰਦਾ ਹੈ ਤਾਂ ਉਸ ਦਾ ਨਾਂ ਸਕੂਲ ਤੋਂ ਨਹੀਂ  ਕੱਟਿਆ ਜਾਵੇਗਾ,ਉਸ ਨੂੰ ਸਿੱਖਿਆ ਦੇ ਅਧਿਕਾਰ ਤੋਂ ਦੂਰ ਨਹੀਂ ਰੱਖਿਆ ਜਾ ਸਕਦਾ ਹੈ, ਪੰਜਾਬ ਹਰਿਆਣਾ ਹਾਈਕੋਰਟ ਦੇ ਜਸਟਿਸ ਰਵੀ ਸ਼ੰਕਰ ਝਾਅ ਅਤੇ ਜਸਟਿਸ ਅਰੁਣ ਪਲੀ ਨੇ ਵਕੀਲ ਪੰਕਜ ਚਾਂਦਗੋਠਿਆ ਦੀ ਜਨਹਿਤ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਇਹ ਹੁਕਮ ਜਾਰੀ ਕੀਤੇ ਨੇ, ਹਾਈਕੋਰਟ ਨੇ ਕਿਹਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਦੇ ਕਲਾਜ -4 ਵਿੱਚ ਕਿਹਾ ਗਿਆ ਸੀ ਕੀ ਕਿਸੇ ਵੀ ਅਭਿਭਾਵਕ ਵੱਲੋਂ ਟਿਊਸ਼ਨ ਫ਼ੀਸ ਦਾ ਭੁਗਤਾਨ ਨਹੀਂ ਹੁੰਦਾ ਹੈ ਤਾਂ ਉਸ ਦਾ ਨਾਂ ਸਕੂਲ ਤੋਂ ਨਹੀਂ ਕੱਟਿਆ ਜਾ ਸਕਦਾ ਹੈ, ਅਦਾਲਤ ਨੇ ਕਿਹਾ ਜੇਕਰ ਮਾਂ-ਪਿਓ ਬੱਚੇ ਦੀ ਫ਼ੀਸ ਨਹੀਂ ਦੇ ਸਕਦੇ ਨੇ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸਕੂਲ ਪ੍ਰਸ਼ਾਸਨ ਨੂੰ ਲਿਖਤ ਤੌਰ 'ਤੇ ਦੱਸਣਾ ਹੋਵੇਗਾ ਜੇਕਰ ਇਸ ਦੇ ਬਾਵਜੂਦ ਸਕੂਲ ਵੱਲੋਂ ਕੋਈ ਜਵਾਬ ਨਹੀਂ ਆਉਂਦਾ ਹੈ ਤਾਂ ਪ੍ਰਸ਼ਾਸਨ ਨਿੱਜੀ ਸਕੂਲ ਮਾਮਲੇ ਵਿੱਚ ਗਠਿਤ ਫ਼ੀਸ ਰੈਗੂਲੇਟਰੀ ਅਥਾਰਿਟੀ ਨੂੰ ਲਿਖਤ ਸ਼ਿਕਾਇਤ ਕਰ ਸਕਦਾ ਹੈ, ਅਥਾਰਿਟੀ ਨੂੰ 15 ਦਿਨਾਂ ਦੇ ਅੰਦਰ ਨਿਪਟਾਰਾ ਕਰਨਾ ਹੋਵੇਗਾ ਜੇਕਰ ਫ਼ਿਰ ਵੀ ਕਾਰਵਾਹੀ ਨਹੀਂ ਹੁੰਦੀ ਹੈ ਤਾਂ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਨ ਦੀ ਛੋਟ ਹੋਵੇਗੀ 

ਅਭਿਭਾਵਕਾ ਦੇ ਵਕੀਲ ਨੇ ਕੀ ਕਿਹਾ ?

ਵਕੀਲ ਚਾਂਦਗੋਠਿਆ ਨੇ  ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਕੇ ਕਿਹਾ ਕੀ ਕੋਰੋਨਾ ਦੀ ਵਜ੍ਹਾਂ ਕਰਕੇ ਹੋਏ ਲੌਕਡਾਊਨ ਨਾਲ ਸਕੂਲ ਬੰਦ ਨੇ ਅਜਿਹੇ ਵਿੱਚ ਸਕੂਲ ਦਾ ਕਹਿਣਾ ਹੈ ਬਿਨਾਂ ਫ਼ੀਸ ਦੇ ਸਕੂਲ ਨਹੀਂ ਚੱਲ ਸਕਦੇ ਨੇ ਜਦੋਂ ਕਿ ਲੌਕਡਾਊਨ ਤੋਂ  ਪਹਿਲਾਂ ਹੀ ਨਿਜੀ ਸਕੂਲ ਬੱਚਿਆਂ ਤੋਂ ਐਡਮੀਸ਼ਨ ਫ਼ੀਸ ਲੈ ਚੁੱਕੇ ਨੇ ਅਜਿਹੇ ਵਿੱਚ ਸਕੂਲਾਂ ਕੋਲ ਕਾਫ਼ੀ ਫੰਡ ਨੇ, ਉਨ੍ਹਾਂ ਕਿਹਾ ਕਿ ਲੌਕਡਾਊਨ ਦੀ ਵਜ੍ਹਾਂ ਕਰਕੇ ਅਭਿਭਾਵਕਾਂ ਨੂੰ ਕਾਫ਼ੀ ਨੁਕਸਾਨ ਹੋਇਆ ਹੈ ਅਜਿਹੇ ਵਿੱਚ ਅਭਿਭਾਵਕਾਂ ਨੂੰ ਰਾਹਤ ਦੇਣ ਦੀ ਜ਼ਰੂਰਤ ਹੈ 

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਫ਼ੀਸ ਦੇ ਹੁਕਮ 

ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸ ਨੂੰ ਲੈਕੇ ਹਾਈਕੋਰਟ ਪਹੁੰਚਣ ਤੋਂ ਬਾਅਦ ਪ੍ਰਸ਼ਾਸਨ ਨੇ ਪ੍ਰਾਈਵੇਟ ਸਕੂਲਾਂ ਨੂੰ ਟਿਊਸ਼ਨ ਫ਼ੀਸ ਲੈਣ ਦੀ ਮਨਜ਼ੂਰੀ ਦਿੱਤੀ ਸੀ ਨਾਲ ਹੀ ਸਾਫ਼ ਕਰ ਦਿੱਤਾ ਸੀ ਕਿ ਕੋਈ ਵੀ ਸਕੂਲ ਇਸ ਤੋਂ ਇਲਾਵਾ ਹੋਰ ਕੋਈ ਵੀ ਫੰਡ ਨਹੀਂ ਮੰਗ ਸਕਦਾ ਹੈ, ਪ੍ਰਸ਼ਾਸਨ ਨੇ ਇਸ ਸਾਲ ਸਕੂਲ ਫ਼ੀਸ ਵਧਾਉਣ ਦੇ ਵੀ ਰੋਕ ਲੱਗਾ ਦਿੱਤੀ ਸੀ ਸਿਰਫ਼ ਇਨ੍ਹਾਂ ਹੀ ਨਹੀਂ ਪ੍ਰਸ਼ਾਸਨ ਨੇ ਆਪਣੇ ਆਦੇਸ਼ ਵਿੱਚ ਇਹ ਵੀ ਕਿਹਾ ਸੀ ਕੋਈ ਵੀ ਸਕੂਲ ਫ਼ੀਸ ਨਾ ਦੇਣ 'ਤੇ ਬੱਚੇ ਨੂੰ ਸਕੂਲ ਤੋਂ ਨਿਕਾਲ ਨਹੀਂ ਸਕਦਾ ਹੈ 

Trending news