Emergency Landing: ਜਾਣਕਾਰੀ ਮੁਤਾਬਿਕ ਤਕਨੀਕੀ ਖਰਾਬੀ ਕਾਰਨ ਤੇਲੰਗਾਨਾ ਦੇ ਸ਼ਮਸ਼ਾਬਾਦ ਹਵਾਈ ਅੱਡੇ 'ਤੇ ਮੰਗਲਵਾਰ ਸਵੇਰੇ 06.15 ਮਿੰਟ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
Trending Photos
Emergency Landing: ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਬੈਂਗਲੁਰੂ ਤੋਂ ਵਾਰਾਣਸੀ ਜਾ ਰਹੀ ਇੰਡੀਗੋ ਦੀ ਫਲਾਈਟ (6E897) ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਦੱਸ ਦੇਈਏ ਕਿ ਫਲਾਈਟ 'ਚ 137 ਯਾਤਰੀ ਸਵਾਰ ਸਨ। ਜਾਣਕਾਰੀ ਮੁਤਾਬਕ ਦੱਸਿਆ ਗਿਆ ਹੈ ਕਿ ਤਕਨੀਕੀ ਖਰਾਬੀ ਕਾਰਨ ਤੇਲੰਗਾਨਾ ਦੇ ਸ਼ਮਸ਼ਾਬਾਦ ਹਵਾਈ ਅੱਡੇ 'ਤੇ ਮੰਗਲਵਾਰ ਸਵੇਰੇ 06.15 ਮਿੰਟ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਡੀਜੀਸੀਏ ਮੁਤਾਬਕ ਫਲਾਈਟ 'ਚ ਸਵਾਰ ਸਾਰੇ ਯਾਤਰੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਲਾਂਕਿ ਫਲਾਈਟ 'ਚ ਕਿਸ ਤਰ੍ਹਾਂ ਦੀ ਤਕਨੀਕੀ ਖਰਾਬੀ ਆਈ ਸੀ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।
ਜਾਣਕਾਰੀ ਮੁਤਾਬਕ ਇੰਡੀਗੋ ਦੀ ਫਲਾਈਟ ਨੇ ਜਿਵੇਂ ਹੀ ਬੈਂਗਲੁਰੂ ਤੋਂ ਵਾਰਾਣਸੀ ਲਈ ਉਡਾਨ ਭਰੀ ਤਾਂ ਪਾਇਲਟ ਨੂੰ ਇਸ 'ਚ ਤਕਨੀਕੀ ਖਰਾਬੀ ਦਾ ਅੰਦਾਜ਼ਾ ਲੱਗਾ। ਇਸ ਤੋਂ ਬਾਅਦ ਇੰਡੀਗੋ ਦੀ ਫਲਾਈਟ 6E897 ਨੂੰ ਸਾਵਧਾਨੀ ਵਜੋਂ ਹੈਦਰਾਬਾਦ ਵੱਲ ਮੋੜ ਦਿੱਤਾ ਗਿਆ। ਫਿਲਹਾਲ ਜਹਾਜ਼ ਹੈਦਰਾਬਾਦ 'ਚ ਹੈ ਅਤੇ ਇਸ ਦੀ ਜ਼ਰੂਰੀ ਜਾਂਚ ਕੀਤੀ ਜਾ ਰਹੀ ਹੈ। ਕਿਸੇ ਹੋਰ ਦੇਰੀ ਤੋਂ ਬਚਣ ਲਈ, ਯਾਤਰੀਆਂ ਨੂੰ ਵਾਰਾਣਸੀ ਲੈ ਜਾਣ ਲਈ ਇੱਕ ਹੋਰ ਜਹਾਜ਼ ਉਪਲਬੱਧ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: Punjab News: ਨੌਜਵਾਨ ਨੇ ਆਪਣਾ ਪਾਇਲਟ ਬਣਨ ਦਾ ਸੁਪਨਾ ਕੀਤਾ ਸਾਕਾਰ; ਨਵੀਂ ਕੱਢੀ ਕਾਢ ਦੀ ਚਾਰੇ ਪਾਸੇ ਹੋ ਰਹੀ ਚਰਚਾ !
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਤਿਹਾਦ ਏਅਰਵੇਜ਼ ਨੂੰ 200 ਯਾਤਰੀਆਂ ਨੂੰ ਲੈ ਕੇ ਬੈਂਗਲੁਰੂ ਤੋਂ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਉਸ ਫਲਾਈਟ 'ਚ ਵੀ ਤਕਨੀਕੀ ਖਰਾਬੀ ਦਾ ਪਤਾ ਲੱਗਣ 'ਤੇ ਬੈਂਗਲੁਰੂ ਹਵਾਈ ਅੱਡੇ 'ਤੇ ਹੀ ਵਾਪਸ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫੈਸਲਾ ਲਿਆ ਗਿਆ ਸੀ। ਤਕਨੀਕੀ ਜਾਂਚ ਤੋਂ ਬਾਅਦ, ਫਲਾਈਟ ਨੇ ਅਬੂ ਧਾਬੀ ਲਈ ਦੁਬਾਰਾ ਉਡਾਣ ਭਰੀ।