ਪਟਾਕਿਆਂ 'ਤੇ 18 ਫੀਸਦੀ ਜੀ. ਐਸ. ਟੀ. - ਵਿਭਾਗ ਨੇ 2 ਲੱਖ ਰੁਪਏ ਅਡਵਾਂਸ ਟੈਕਸ ਦੀ ਕੀਤੀ ਵਪਾਰੀਆਂ ਤੋਂ ਮੰਗ
Advertisement
Article Detail0/zeephh/zeephh1403637

ਪਟਾਕਿਆਂ 'ਤੇ 18 ਫੀਸਦੀ ਜੀ. ਐਸ. ਟੀ. - ਵਿਭਾਗ ਨੇ 2 ਲੱਖ ਰੁਪਏ ਅਡਵਾਂਸ ਟੈਕਸ ਦੀ ਕੀਤੀ ਵਪਾਰੀਆਂ ਤੋਂ ਮੰਗ

ਲੁਧਿਆਣਾ ਦੀ ਦਾਣਾ ਮੰਡੀ ਵਿਚ 13 ਪਟਾਕਿਆਂ ਦੀਆਂ ਦੁਕਾਨਾਂ ਅਲਾਟ ਕੀਤੀਆਂ ਗਈਆਂ ਨੇ ਜਿੰਨਾਂ ਦੇ ਵਿਚ ਵਪਾਰੀ ਦੋ ਦੋ ਦੁਕਾਨਾਂ ਲਗਾ ਕੇ ਪਟਾਕੇ ਵੇਚ ਰਹੇ ਨੇ, ਪਟਾਕਾ ਮੰਡੀ ਵਿੱਚ ਆਉਣ ਵਾਲੇ ਗ੍ਰਾਹਕਾਂ ਨੇ ਦੱਸਿਆ ਕਿ ਇਸ ਵਾਰ ਪਟਾਕਿਆਂ ਦੀਆਂ ਕੀਮਤਾਂ ਦੇ ਵਿਚ ਕਾਫ਼ੀ ਵਾਧਾ ਹੋਇਆ ਹੈ। 

ਪਟਾਕਿਆਂ 'ਤੇ 18 ਫੀਸਦੀ ਜੀ. ਐਸ. ਟੀ. - ਵਿਭਾਗ ਨੇ 2 ਲੱਖ ਰੁਪਏ ਅਡਵਾਂਸ ਟੈਕਸ ਦੀ ਕੀਤੀ ਵਪਾਰੀਆਂ ਤੋਂ ਮੰਗ

ਚੰਡੀਗੜ: ਦੀਵਾਲੀ ਦੇ ਸੀਜ਼ਨ ਦੇ ਵਿਚ ਕਰੋੜਾਂ ਰੁਪਇਆਂ ਦਾ ਪਟਾਕਿਆਂ ਦਾ ਕਾਰੋਬਾਰ ਹੁੰਦਾ ਹੈ ਜ਼ਿਆਦਾਤਰ ਲੈਣ ਦੇਣ ਕੈਸ਼ ਦੇ ਵਿਚ ਹੁੰਦਾ ਹੈ ਜਿਸ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦੇ ਟੈਕਸ ਦਾ ਚੂਨਾ ਲਗਦਾ ਹੈ ਪਰ ਇਸ ਬਾਰੇ ਜੀ. ਐਸ. ਟੀ. ਵਿਭਾਗ ਨੇ ਪਟਾਕਾ ਕਾਰੋਬਾਰੀਆਂ ਤੋਂ ਹੋਲ ਸੇਲਰਾਂ ਤੋਂ ਐਡਵਾਂਸ ਟੈਕਸ ਲੈਣ ਦਾ ਫੈਸਲਾ ਕੀਤਾ ਹੈ। ਜੀ. ਐਸ. ਟੀ. ਵਿਭਾਗ ਵੱਲੋਂ ਲੁਧਿਆਣਾ ਦੇ ਅੰਦਰ 37 ਪਟਾਕੇ ਦੀਆਂ ਵੱਖ ਵੱਖ ਹਲਕਿਆਂ ਅੰਦਰ ਲਗਣ ਵਾਲੀ ਮਾਰਕੀਟ 'ਚ ਜੀ. ਐਸ. ਟੀ. ਦੀਆਂ ਕੀਮਤਾਂ ਨਿਰਧਾਰਤ ਕੀਤੀਆਂ ਗਈਆਂ ਨੇ 50 ਹਜ਼ਾਰ ਤੋਂ ਲੈਕੇ 2 ਲੱਖ ਰੁਪਏ ਤੱਕ ਵਿਭਾਗ ਵੱਲੋਂ ਜੀ. ਐਸ. ਟੀ. ਵਸੂਲਣ ਦੀ ਇਸ ਕਵਾਇਦ ਸ਼ੁਰੂ ਕੀਤੀ ਗਈ ਹੈ ਆਦੇਸ਼ ਨੂੰ ਲੈ ਕੇ ਵਿਭਾਗ ਵੱਲੋਂ ਐਕਸ਼ਨ ਲੈਣ ਦੀ ਵੀ ਗੱਲ ਕਹੀ ਜਾ ਰਹੀ ਹੈ।

 

ਦੂਜੇ ਪਾਸੇ ਜ਼ਮੀਨੀ ਪੱਧਰ ਤੇ ਪਟਾਕਾ ਮਾਰਕੀਟ ਦੇ ਵਿਚ ਟੈਕਸ ਨੂੰ ਲੈ ਕੇ ਵੱਡਾ ਘਪਲਾ ਹੋ ਰਿਹਾ ਹੈ ਨਾ ਤਾਂ ਦੁਕਾਨਦਾਰ ਗ੍ਰਹਾਕ ਨੂੰ ਪਕਾ ਦਿਲ ਦੇ ਰਿਹਾ ਹੈ ਅਤੇ ਨਾ ਹੀ ਗਰਾਹਕ ਖੁਦ ਪੱਕੇ ਬਿੱਲ ਦੀ ਮੰਗ ਕਰ ਰਹੇ ਨੇ ਸਾਰੀ ਡੀਲਿੰਗ ਕੈਸ਼ ਦੇ ਵਿਚ ਹੋ ਰਹੀ ਹੈ 18 ਫੀਸਦੀ ਪਟਾਕਿਆਂ ਤੇ ਜੀ. ਐਸ. ਟੀ. ਲਗ ਰਿਹਾ ਹੈ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਿੰਨਾ ਟੈਕਸ ਦੇਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਪਟਾਕਿਆਂ ਦੀਆਂ ਕੀਮਤਾਂ ਪਹਿਲਾਂ ਹੀ ਵੱਧ ਚੁੱਕੀਆਂ ਹਨ।

 

ਲੁਧਿਆਣਾ ਦੀ ਦਾਣਾ ਮੰਡੀ ਤੇ ਵਿਚ 13 ਪਟਾਕਿਆਂ ਦੀਆਂ ਦੁਕਾਨਾਂ ਅਲਾਟ ਕੀਤੀਆਂ ਗਈਆਂ ਨੇ ਜਿੰਨਾਂ ਦੇ ਵਿਚ ਵਪਾਰੀ ਦੋ ਦੋ ਦੁਕਾਨਾਂ ਲਗਾ ਕੇ ਪਟਾਕੇ ਵੇਚ ਰਹੇ ਨੇ, ਪਟਾਕਾ ਮੰਡੀ ਵਿੱਚ ਆਉਣ ਵਾਲੇ ਗ੍ਰਾਹਕਾਂ ਨੇ ਦੱਸਿਆ ਕਿ ਇਸ ਵਾਰ ਪਟਾਕਿਆਂ ਦੀਆਂ ਕੀਮਤਾਂ ਦੇ ਵਿਚ ਕਾਫ਼ੀ ਵਾਧਾ ਹੋਇਆ ਹੈ, ਹਾਲਾਂਕਿ ਪਟਾਕੇ ਖ਼ਰੀਦਣ ਤੇ ਨੌਜਵਾਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੂੰ ਦੁਕਾਨਦਾਰਾਂ ਵੱਲੋਂ ਕਿਸੇ ਕਿਸਮ ਦਾ ਪੱਕਾ ਬਿੱਲ ਦਿੱਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਨਹੀਂ ਸਾਡੇ ਕੋਲ਼ ਕੋਈ ਪੱਕਾ ਬਿੱਲ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਪਟਾਕਿਆਂ ਦੇ ਜੀ. ਐਸ. ਟੀ.  ਬਹੁਤ ਜ਼ਿਆਦਾ ਹੈ ਜਿਸ ਕਰਕੇ ਉਹਨਾਂ ਵੱਲੋਂ ਪੱਕੇ ਬਿੱਲ ਨਹੀਂ ਲਏ ਗਏ ਨਹੀਂ ਸਕਦੇ ਕਿਉਂਕਿ ਉਹ ਪਹਿਲਾਂ ਹੀ ਇਸ ਵਾਰ ਬਹੁਤ ਘਟ ਪਟਾਕੇ ਖਰੀਦ ਰਹੇ ਹਨ।

 

ਉਥੇ ਹੀ ਦੂਜੇ ਪਾਸੇ ਟੈਕਸ ਸਬੰਧੀ ਜਦੋਂ ਪਟਾਕਾ ਕਾਰੋਬਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਚਰਨਜੀਤ ਚੰਨੀ ਪਿਛਲੀ ਸਰਕਾਰ ਵੇਲੇ ਮੁੱਖ ਮੰਤਰੀ ਹੁੰਦਿਆਂ ਉਨ੍ਹਾਂ ਦੇ ਵਿਰੋਧੀ ਸਨ ਪਰ ਉਹਨਾਂ ਨੇ ਜੋ ਪਿਛਲੀ ਵਾਰ ਲੋਕਾਂ ਨੂੰ ਰਾਹਤ ਦਿੱਤੀ ਸੀ ਅਜਿਹੀ ਰਾਹਤ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਆਮ ਲੋਕਾਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਹਰ ਕੋਈ ਚੰਗੇ ਢੰਗ ਨਾਲ ਦੀਵਾਲੀ ਮਨਾ ਸਕੇ, ਪਟਾਕਾ ਵਪਾਰੀ ਨੇ ਕਿਹਾ ਕਿ ਪਟਾਕਿਆਂ ਦੀ ਕੀਮਤਾ ਦੁੱਗਣੀਆਂ ਹੋ ਚੁੱਕੀਆਂ ਨੇ ਅਜਿਹਾ 'ਚ ਜੀ. ਐਸ. ਟੀ.  ਵਿਭਾਗ ਉਨ੍ਹਾਂ ਤੋਂ 2 ਲੱਖ ਰੁਪਏ ਟੈਕਸ ਦੀ ਮੰਗ ਕਰ ਰਹੇ ਨੇ ਜੋ ਉਨ੍ਹਾਂ ਲਈ ਦੇਣਾ ਬਹੁਤ ਮੁਸ਼ਕਿਲ ਹੈ, ਉਨ੍ਹਾਂ ਕਿਹਾ ਕਿ ਇਸ ਤੋਂ ਚੰਗਾ ਤਾਂ ਅਸੀਂ ਖੁਦਕੁਸ਼ੀ ਕਰ ਲਈਏ। ਉਨ੍ਹਾਂ ਕਿਹਾ ਕਿ ਕੰਮ-ਕਾਰ ਪੂਰੀ ਤਰ੍ਹਾਂ ਠੱਪ ਹੈ ਹਾਲਾਕਿ ਸਵੇਰੇ-ਸ਼ਾਮ ਗ੍ਰਾਹਕ ਨਹੀਂ ਆਉਂਦੇ ਪਰ ਰਾਤ ਨੂੰ ਕੁਝ ਰਾਹਤ ਜ਼ਰੂਰ ਆਉਂਦੇ ਨੇ ਪਟਾਕੇ ਮਹਿੰਗੀ ਹੋਣ ਕਰ ਕੇ ਲੋਕਾਂ ਨੇ ਆਪਣਾ ਬਜਟ ਵੀ ਘਟਾ ਦਿੱਤਾ ਹੈ, ਉਹਨਾਂ ਕਿਹਾ ਕਿ ਜੀ. ਐਸ. ਟੀ. ਕਿਨ੍ਹਾਂ ਦੇਣਾ ਹੈ ਇਸ ਸਬੰਧੀ ਪੂਰੀ ਮਾਰਕੀਟ ਬੈਠ ਕੇ ਵਿਚਾਰ ਕਰੇਗੀ ਅਤੇ ਫਿਰ ਉਸ ਹਿਸਾਬ ਨਾਲ ਹੀ ਦਿੱਤਾ ਜਾਵੇਗਾ।

 

ਲੁਧਿਆਣਾ ਦੇ ਵਿਚ ਅੰਦਾਜ਼ਨ 50 ਕਰੋੜ ਰੁਪਏ ਦੇ ਪਟਾਕਿਆਂ ਦਾ ਵਪਾਰ ਹੁੰਦਾ ਹੈ ਇਸ ਨੂੰ ਲੈ ਕੇ ਹੋਣਾ ਜੀਐਸਟੀ ਵਿਭਾਗ ਵੀ ਕਾਫੀ ਚੌਕਸ ਹੋ ਗਿਆ ਹੈ ਵਿਭਾਗ ਨੇ ਕਿਹਾ ਹੈ ਕਿ ਅਸੀਂ ਪਟਾਕਿਆਂ ਦੀਆਂ ਦੁਕਾਨਾਂ ਵਿੱਚ ਸਟਾਕ ਤੋਂ ਲੈ ਕੇ ਵੱਡੇ ਹੋਲਸੇਲਰ ਅਤੇ ਡੀਲਰਾਂ ਨੂੰ ਟੈਕਸ ਲਾਉਣੇ ਹਨ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਕਾਰੋਬਾਰੀਆਂ ਦੇ ਕੋਲ ਪਹਿਲਾਂ ਹੀ ਲਾਈਸੰਸ ਹਨ ਅਤੇ  ਉਨ੍ਹਾਂ ਦਾ ਜੀਐਸਟੀ ਨੰਬਰ ਲੈ ਲਿਆ ਹੈ ਜਦੋਂ ਕਿ ਜਿਹੜੇ ਨਵੇਂ ਕਾਰੋਬਾਰੀ ਹਨ ਉਨ੍ਹਾਂ ਨੂੰ ਅਸੀਂ ਆਰਜ਼ੀ ਤੌਰ ਤੇ ਨੂੰ ਜੀਐਸਟੀ ਨੰਬਰ ਦੇ ਰਹੇ ਹਨ। ਜੀ. ਐਸ. ਟੀ. ਵਿਭਾਗ ਦੀ ਅਧਿਕਾਰੀ ਨੇ ਦੱਸਿਆ ਕਿ ਅਸੀਂ ਕਾਰੋਬਾਰੀਆਂ ਏਡਵਾਂਸ ਵਿੱਚ ਟੈਕਸ ਲੈ ਰਹੇ ਹਾਂ ਸਾਡੀ ਕੋਸ਼ਿਸ਼ ਰਹਿੰਦੀ ਹੈ ਕੇ ਕੋਈ ਵੀ ਟੈਕਸ ਦੀ ਚੋਰੀ ਨਾ ਕਰੇ ਉਨ੍ਹਾਂ ਕਿਹਾ ਕਿ ਅਸੀਂ ਛੋਟੇ ਵਪਾਰੀਆਂ ਨੂੰ ਨਹੀਂ ਸਗੋਂ ਵੱਡੇ ਹੋਲ ਸੈਲਰਾਂ ਨੂੰ ਟੈਕਸ ਲਾਉਂਦੇ ਨੇ।

 

WATCH LIVE TV 

Trending news