ਮੈਕਸੀਕੋ ਦੀ ਖਾੜੀ ’ਚ ਇੱਕ ਕਰੂਜ਼ ’ਤੇ ਸਵਾਰ ਯਾਤਰੀ ਨੇ ਇੰਨੀ ਜ਼ਿਆਦਾ ਸ਼ਰਾਬ ਪੀ ਲਈ ਕਿ ਉਹ ਆਪਣੇ ਆਪ ’ਤੇ ਕਾਬੂ ਨਹੀਂ ਰੱਖ ਸਕਿਆ ਅਤੇ ਸੰਤੁਲਨ ਵਿਗੜਣ ਕਾਰਨ ਸਾਗਰ ’ਚ ਡਿੱਗ ਗਿਆ।
Trending Photos
Drunk man fall into sea: ਸ਼ਰਾਬ ਦੇ ਨਸ਼ੇ ’ਚ ਲੋਕ ਕਈ ਵਾਰ ਇਹ ਵੀ ਨਹੀਂ ਸੋਚਦੇ ਕਿ ਨਸ਼ੇ ਦੇ ਜ਼ਿਆਦਾ ਸੇਵਨ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਹੈ।
ਅਜਿਹਾ ਹੀ ਹੋਇਆ ਮੈਕਸੀਕੋ ਦੀ ਖਾੜੀ ’ਚ ਇੱਕ ਕਰੂਜ਼ ’ਤੇ ਸਵਾਰ ਯਾਤਰੀ (Curise ship passenger) ਨਾਲ, ਜਿਸਨੇ ਇੰਨੀ ਜ਼ਿਆਦਾ ਸ਼ਰਾਬ ਪੀ ਲਈ ਕਿ ਉਹ ਆਪਣੇ ਆਪ ’ਤੇ ਕਾਬੂ ਨਹੀਂ ਰੱਖ ਸਕਿਆ। 28 ਸਾਲਾਂ ਦਾ ਨੌਜਵਾਨ ਬੁੱਧਵਾਰ ਦੀ ਰਾਤ ਆਪਣੀ ਭੈਣ ਨਾਲ ਕਾਰਨੀਵਲ ਵੈਲਰ ਨਾਮ ਦੇ ਕਰੂਜ਼ ’ਤੇ ਗਿਆ ਸੀ, ਇਸ ਦੌਰਾਨ ਉਸਨੇ ਬਾਰ ’ਚ ਜ਼ਿਆਦਾ ਸ਼ਰਾਬ ਪੀ ਲਈ ਅਤੇ ਟੁਆਈਲੇਟ ’ਚ ਜਾਣ ਮਗਰੋਂ ਵਾਪਸ ਨਹੀਂ ਆਇਆ।
ਦੱਸਿਆ ਜਾ ਰਿਹਾ ਹੈ 15 ਘੰਟੇ ਤੋਂ ਵੱਧ ਸਮੇਂ ਦੌਰਾਨ ਸਮੁੰਦਰ ’ਚ ਰਹਿਣ ਤੋਂ ਬਾਅਦ ਵੀ ਉਸ ਨੌਜਵਾਨ ਨੂੰ ਸੁਰੱਖਿਅਤ ਸਾਗਰ ’ਚੋਂ ਕੱਢ ਲਿਆ ਗਿਆ। ਬਚਾਅ ਕਰਮਚਾਰੀਆਂ ਨੇ ਕਾਫ਼ੀ ਮੁਸ਼ਕੱਤ ਤੋਂ ਬਾਅਦ ਵੀਰਵਾਰ ਦੀ ਸ਼ਾਮ ਨੂੰ ਲੁਈਸਿਆਨਾ ਤੱਟ (Southwest Pass, Louisana) ਤੋਂ ਲਗਭਗ 20 ਮੀਲ (30 ਕਿਲੋਮੀਟਰ) ਦੂਰ ਪਾਣੀ ’ਚ ਹਲਚੱਲ ਵੇਖੀ।
ਯੂ. ਐੱਸ. ਕੋਸਟ ਗਾਰਡ (U. S. Coast Gurard) ਦੇ ਲੈਫ਼ਟੀਨੈਂਟ ਸੇਂਟ ਗ੍ਰਾਸ ਨੇ ਦੱਸਿਆ ਕਿ ਉਸਨੇ ਆਪਣੇ 17 ਸਾਲਾਂ ਦੇ ਕੈਰੀਅਰ ਦੌਰਾਨ ਪਹਿਲੀ ਵਾਰ ਅਜਿਹਾ ਮਾਮਲਾ ਵੇਖਿਆ ਹੈ। ਉਸਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਹ ਆਪਣੇ ਆਪ ’ਚ ਚਮਤਕਾਰ ਹੈ ਕਿ 15 ਘੰਟਿਆਂ ਤੋਂ ਵੱਧ ਸਮਾਂ ਪਾਣੀ ’ਚ ਰਹਿਣ ਦੇ ਬਾਵਜੂਦ ਬੰਦੇ ਦੀ ਜਿੰਦਗੀ ਬਚ ਗਈ ਹੋਵੇ।
ਇਸ ਤੋਂ ਪਹਿਲਾਂ ਸਾਲ 2018 ’ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ 46 ਸਾਲਾਂ ਦੀ ਬ੍ਰਿਟਿਸ਼ ਔਰਤ ਨੂੰ ਉਸਦੇ ਕਰੂਜ਼ ਜਹਾਜ਼ ਐਡਰਿਆਟਿਕ ਸਾਗਰ ’ਚ ਡੁੱਬਣ ਦੇ 10 ਘੰਟੇ ਬਾਅਦ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ ਸੀ। ਉਸ ਸਮੇਂ ਬਚਾਅ ਕਾਰਜ ’ਚ ਲੱਗੇ ਕਰਮਚਾਰੀ ਨੇ ਦੱਸਿਆ ਕਿ ਔਰਤ ਦੇ ਬਚਾਓ ਦਾ ਇੱਕ ਕਾਰਨ ਇਹ ਵੀ ਰਿਹਾ ਕਿ ਉਹ ਯੋਗਾ ਕਰਨ ਕਾਰਨ ਪੂਰੀ ਤਰ੍ਹਾਂ ਤੰਦਰੁਸਤ (Physical Fit) ਸੀ।
ਵੇਖੋ, ਵੀਡੀਓ ਕਿਵੇਂ 15 ਘੰਟੇ ਬਾਅਦ ਸਾਗਰ ’ਚ ਡਿੱਗੇ ਨੌਜਵਾਨ ਨੂੰ ਕੀਤਾ ਗਿਆ Rescue!
Footage from the rescue of the cruise ship passenger last night. Can also be downloaded here: https://t.co/xk0pBnVr1E pic.twitter.com/GK1IXCKlgx
— USCG Heartland (@USCGHeartland) November 25, 2022