ਚੂਰਾਪੋਸਤ ਤੋਂ ਸ਼ੁਰੂ ਹੁੰਦਾ ਹੁੰਦਾ ਚਿੱਟੇ ਤੇ ਜਾ ਕੇ ਥੰਮਿਆ ਇਸ ਪਹਿਲਵਾਨ ਦਾ ਸਫਰ, ਦੇਖੋ ਜ਼ੀ ਮੀਡੀਆ ਦੀ ਖਾਸ ਰਿਪੋਰਟ ਦੇ ਵਿੱਚ ਕਿਸ ਤਰ੍ਹਾਂ ਕੈਲੇ ਭਲਵਾਨ ਦੀ ਜ਼ਿੰਦਗੀ ਚਿੱਟੇ ਨੇ ਕੀਤੀ ਤਬਾਹ।
Trending Photos
ਨਵਦੀਪ ਮਹੇਸਰੀ/ਮੋਗਾ: ਕਹਿੰਦੇ ਨੇ ਕਿ ਜ਼ਿੰਦਗੀ ਵਿਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਵੇ ਤਾਂ ਇਨਸਾਨ ਆਪਣੀ ਮੰਜ਼ਿਲ ਕਿਤੇ ਨਾ ਕਿਤੇ ਪਾ ਹੀ ਲੈਂਦਾ ਹੈ। ਇਰਾਦੇ ਮਜ਼ਬੂਤ ਹੋਣ ਤਾਂ ਉਸ ਮੁਕਾਮ ਤਕ ਪਹੁੰਚਣ ਦੇ ਰਾਹ ਕਮਜ਼ੋਰ ਹੋ ਜਾਂਦੇ ਨੇ। ਕੁਝ ਇਹੋ ਜਿਹਾ ਹੀ ਕਰ ਦਿਖਾਇਆ ਹੈ ਨਸ਼ੇ ਵਿਚ ਆਪਣੀ ਜਵਾਨੀ ਰੋਲ ਚੁੱਕਿਆ ਤੇ ਕਰੋੜਾਂ ਰੁਪਏ ਨਸ਼ਿਆਂ ਚ ਬਰਬਾਦ ਕਰ ਚੁੱਕਿਆ ਮੋਗਾ ਦੇ ਪਿੰਡ ਚੜਿੱਕ ਦਾ ਰਹਿਣ ਵਾਲਾ ਕਬੱਡੀ ਪਲੇਅਰ ਕੈਲਾ ਭਲਵਾਨ । ਜ਼ੀ ਮੀਡੀਆ ਦੀ ਖਾਸ ਰਿਪੋਰਟ ਦੇ ਵਿਚ ਅੱਜ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਕਾਰੋਬਾਰ ਵਿਚ ਘਾਟਾ ਪੈਣ ਕਾਰਨ ਕੋਇਲਾ ਭਲਵਾਨ ਨੇ ਨਸ਼ੇ ਦੀ ਪੂਰਤੀ ਲਈ ਕਰੋੜਾਂ ਰੁਪਏ ਉਡਾ ਦਿੱਤੇ। ਪਰ ਜਦ ਇਸ ਕਬੱਡੀ ਪਲੇਅਰ ਦੀ ਮਾਂ ਇਸ ਜਹਾਨ ਤੋਂ ਚਲੀ ਗਈ ਤੋਂ ਉਸ ਤੋਂ ਬਾਅਦ ਇਕਦਮ ਜ਼ਿੰਦਗੀ ਨੇ ਲਿਆ ਯੂ ਟਰਨ। ਕੈਲੇ ਭਲਵਾਨ ਨੇ ਮਾਂ ਦੀ ਮੌਤ ਤੋਂ ਬਾਅਦ ਬਿਲਕੁਲ ਨਸ਼ੇ ਤਿਆਗ ਦਿੱਤੇ ਅਤੇ ਅੱਜ ਮੁੜ ਤੋਂ ਆਪਣਾ ਨਵਾਂ ਜੀਵਨ ਸ਼ੁਰੂ ਕਰਕੇ ਦੂਸਰੇ ਨੌਜਵਾਨਾਂ ਲਈ ਬਣ ਰਿਹਾ ਹੈ ਮਿਸਾਲ ਅਤੇ ਹਰ ਰੋਜ਼ 30 ਤੋਂ 35 ਕਿਲੋਮੀਟਰ ਸਾਈਕਲ ਚਲਾ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਸੁਨੇਹਾ ਦੇ ਰਿਹਾ ਹੈ।
ਜ਼ੀ ਮੀਡੀਆ ਨਾਲ ਖਾਸ ਗੱਲਬਾਤ ਕਰਦਿਆਂ ਹੋਇਆ ਕੈਲੇ ਭਲਵਾਨ ਨੇ ਦੱਸਿਆ ਕਿ ਮੈਂ ਕਬੱਡੀ ਦਾ ਪਲੇਅਰ ਸੀ ਅਤੇ 2011 ਮੈਂ ਟਰੱਕਾਂ ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਕਬੱਡੀ ਖੇਡਣਾ ਬੰਦ ਕਰ ਦਿੱਤਾ। ਭਲਵਾਨ ਨੇ ਦੱਸਿਆ ਕਿ ਇਸ ਕਾਰੋਬਾਰ ਦੌਰਾਨ ਮੇਰੇ ਸੱਟ ਲੱਗ ਗਈ ਜਿਸ ਕਰਕੇ ਮੈਂ ਚੂਰਾਪੋਸਤ ਖਾਣਾ ਸ਼ੁਰੂ ਕਰ ਦਿੱਤਾ ਅਤੇ ਇਸ ਕਾਰੋਬਾਰ ਵਿਚ ਮੈਨੂੰ ਲੱਖਾਂ ਦਾ ਨੁਕਸਾਨ ਹੋ ਗਿਆ ਸੀ। ਇਥੋਂ ਤੱਕ ਕਿ ਇਸ ਨੁਕਸਾਨ ਦੇ ਕਾਰਨ ਮੈਂ ਕਈ ਪੈਸੇ ਭਰ ਚੁੱਕਿਆ ਸੀ ਅਤੇ ਇੱਥੋਂ ਤੱਕ ਕਿ ਮੇਰਾ ਮੋਟਰਸਾਈਕਲ ਵੀ ਵਿਕ ਗਿਆ ਸੀ । ਜੋ ਥੋੜ੍ਹੇ ਬਹੁਤ ਪੈਸੇ ਬਚੇ ਸੀ ਉਸਦਾ ਮੈਂ ਸੋਚਿਆ ਕਿ ਫਿਰ ਤੋਂ ਕਾਰੋਬਾਰ ਸ਼ੁਰੂ ਕਰਨ ਅਤੇ ਇਸ ਦੇ ਨਾਲ ਨਾਲ ਹੀ ਮੈਂ ਦੁਬਾਰਾ ਤੋਂ ਗਰਾਊਂਡ ਜਾਣਾ ਸ਼ੁਰੂ ਕਰ ਦਿੱਤਾ । ਉਥੇ ਮੈਂ ਮਾੜੀ ਸੰਗਤ ਵਿੱਚ ਬੈਠਣ ਲੱਗ ਗਿਆ ਅਤੇ ਮਾੜੀ ਸੰਗਤ ਵਿੱਚ ਬੈਠਣ ਨਾਲ ਮੈਂ ਚਿਟਾ ਲਗਾਉਣਾ ਸ਼ੁਰੂ ਕਰ ਦਿੱਤਾ । ਉਨ੍ਹਾਂ ਦੱਸਿਆ ਕਿ ਚਿੱਟੇ ਦੀ ਲੱਤ ਇਹੋ ਜਿਹੀ ਲੱਗੀ ਕਿ ਵੱਖ ਵੱਖ ਟੂਰਨਾਮੈਂਟ ਵਿਚ ਮਿਲਿਆ ਕਰੀਬ 30 ਤੋਂ 35 ਲੱਖ ਰੁਪਈਆ ਅਤੇ 10 ਤੋ 12 ਤੋਲੇ ਸੋਨਾ ਮੈਂ ਨਸ਼ੇ ਦੀ ਪੂਰਤੀ ਲਈ ਉਜਾੜ ਦਿੱਤਾ ।
ਕੈਲੇ ਭਲਵਾਨ ਨੇ ਦੱਸਿਆ ਕਿ ਮੇਰੇ ਨਸ਼ੇ ਕਰਨ ਤੋਂ ਦੁਖੀ ਹੋ ਕੇ ਮੇਰੀ ਮਾਂ ਦੀ ਮੌਤ ਹੋ ਗਈ ਬੱਸ ਇਹੀ ਉਹ ਪਲ ਸੀ ਜਦ ਮੈਨੂੰ ਅਹਿਸਾਸ ਹੋਇਆ ਕਿ ਜਿੱਥੇ ਚਿੱਟੇ ਨੇ ਮੇਰਾ ਲੱਖਾਂ ਰੁਪਿਆ ਉਜਾੜ ਦਿੱਤਾ ਉਥੇ ਹੀ ਅੱਜ ਇਸ ਚਿੱਟੇ ਨੇ ਮੇਰੀ ਮਾਂ ਵੀ ਖੋਹ ਲਈ ਬਸ ਉਸੇ ਦਿਨ ਤੋਂ ਮੈਂ ਮਨ ਬਣਾ ਲਿਆ ਕਿ ਮੈਂ ਚਿੱਟਾ ਨਹੀਂ ਲਵਾਂਗਾ ਅਤੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਾਂਗਾ।
ਕੈਲੇ ਭਲਵਾਨ ਨੇ ਦੱਸਿਆ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨਸ਼ਾ ਖਤਮ ਕਰਨ ਦੇ ਦਾਅਵੇ ਵਾਅਦੇ ਕਰਦੀਆਂ ਹਨ ਪਰ ਨਸ਼ਾ ਖਤਮ ਕਰਨ ਲਈ ਸਰਕਾਰਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਅੱਗੇ ਆਉਣਾ ਪਵੇਗਾ । ਉਨ੍ਹਾਂ ਦੱਸਿਆ ਕਿ ਅੱਜ ਮੈਂ ਪਹਿਲਾਂ ਦੀ ਤਰ੍ਹਾਂ ਗਰਾਊਂਡ ਵਿੱਚ ਮਿਹਨਤ ਕਰਦਾ ਹਾਂ 30 ਤੋਂ 35 ਕਿਲੋਮੀਟਰ ਸਾਈਕਲ ਚਲਾ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਸੁਨੇਹਾ ਵੀ ਦਿੰਦਾ ਹਾਂ । ਪੰਜਾਬ ਦੀ ਆਮ ਆਦਮੀ ਪਾਰਟੀ ਤੋਂ ਕੀਤੀ ਅਪੀਲ ਕਿਹਾ ਪੰਜਾਬ ਸਰਕਾਰ ਮੇਰੇ ਵਾਂਗ ਨਸ਼ਾ ਛੱਡ ਚੁੱਕੇ ਉਨ੍ਹਾਂ ਨੌਜਵਾਨਾਂ ਲਈ ਜ਼ਰੂਰ ਸੋਚੇ ਜੋ ਦੂਜਿਆਂ ਲਈ ਪ੍ਰੇਰਨਾ ਬਣਦੇ ਹਨ ।
WATCH LIVE TV