Punjab Drug News: ਪੰਜਾਬ ਵਿੱਚ ਇੱਕ ਵੱਡੇ ਡਰੱਗ ਸਿੰਡੀਕੇਟ ਦਾ ਪੁਲਿਸ ਨੇ ਖੁਲਾਸਾ ਕੀਤਾ ਹੈ। 5600 ਕਰੋੜ ਦੀ ਡਰੱਗ ਸਿੰਡੀਕੇਟ ਮਾਮਲੇ ਵਿੱਚ ਕਰੀਬ 10 ਕਰੋੜ ਦੀ ਕੋਕੀਨ ਪੰਜਾਬ ਵਿਚੋਂ ਬਰਾਮਦ ਕੀਤੀ ਗਈ ਹੈ।
Trending Photos
Punjab Drug News: ਪੰਜਾਬ ਵਿੱਚ ਇੱਕ ਵੱਡੇ ਡਰੱਗ ਸਿੰਡੀਕੇਟ ਦਾ ਪੁਲਿਸ ਨੇ ਖੁਲਾਸਾ ਕੀਤਾ ਹੈ। 5600 ਕਰੋੜ ਦੀ ਡਰੱਗ ਸਿੰਡੀਕੇਟ ਮਾਮਲੇ ਵਿੱਚ ਕਰੀਬ 10 ਕਰੋੜ ਦੀ ਕੋਕੀਨ ਪੰਜਾਬ ਵਿਚੋਂ ਬਰਾਮਦ ਕੀਤੀ ਗਈ ਹੈ। ਦੁਬਈ ਅਤੇ ਯੂਕੇ ਤੋਂ ਵੱਡੀ ਖੇਪ ਸਪਲਾਈ ਕਰਨ ਦਾ ਟਾਰਗੇਟ ਸਿੰਡੀਕੇਟ ਨੂੰ ਮਿਲਦਾ ਸੀ। ਮੁਲਜ਼ਮ ਜਤਿੰਦਰ ਉਰਫ ਜੱਸੀ ਦੀ ਨਿਸ਼ਾਨਦੇਹੀ ਉਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਅੰਮ੍ਰਿਤਸਰ ਵਿੱਚ ਇਹ ਕਾਰਵਾਈ ਕੀਤੀ ਹੈ। ਪੁਲਿਸ ਨੇ ਅੰਮ੍ਰਿਤਸਰ ਦੇ ਨੇਪਾਲ ਨਾਮ ਦੇ ਪਿੰਡ ਵਿੱਚ ਇਕ ਫਾਰਚੂਨਰ ਗੱਡੀ ਬਰਾਮਦ ਕੀਤੀ ਹੈ ਅਤੇ ਕਰੀਬ 10 ਕਰੋੜ ਦੀ ਕੋਕੀਨ ਦੀ ਖੇਪ ਵੀ ਜ਼ਬਤ ਕੀਤੀ ਹੈ।
ਜਾਣਕਾਰੀ ਅਨੁਸਾਰ ਪੂਰੇ ਮਾਮਲੇ ਵਿੱਚ ਮੁੱਖ ਮੁਲਜ਼ਮ ਪੰਜਾਬ ਵਿੱਚ ਜਤਿੰਦਰ ਗਿੱਲ ਦੇ ਚਾਚੇ ਦੇ ਘਰ ਤੋਂ ਗੱਡੀ ਬਰਾਮਦ ਕੀਤੀ ਗਈ ਹੈ। ਇਹ ਕਾਰ ਦਿੱਲੀ ਸਰੋਜਿਨੀ ਨਗਰ ਇਲਾਕੇ ਵਿੱਚ ਰਵਿੰਦਰ ਨਾਮ ਤੋਂ ਰਜਿਸਟਰਡ ਹੈ ਪਰ ਜਦ ਉਹ ਭਾਰਤ ਤੋਂ ਲੰਦਨ ਭੱਜਣ ਦੀ ਫਿਰਾਕ ਵਿੱਚ ਸੀ ਜੋ ਕਾਰ ਨੂੰ ਉਸ ਨੇ ਆਪਣੇ ਚਾਚਾ ਦੇ ਘਰ ਛੱਡ ਦਿੱਤਾ ਸੀ। ਗੱਡੀ ਵਿਚੋਂ ਇਕ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਦੁਬਈ ਵਿੱਚ ਮੌਜੂਦ ਵਰਿੰਦਰ ਬਸੋਆ ਦੇ ਬੇਟੇ ਨੇ ਦੁਬਈ ਤੋਂ ਜਤਿੰਦਰ ਨੂੰ ਫੋਨ ਕਰਕੇ ਦਿੱਲੀ ਦੇ ਪਿਲਾਂਜੀ ਤੋਂ ਇਹ ਕਾਰ ਮੁਹੱਈਆ ਕਰਵਾਈ ਸੀ।
5600 ਕਰੋੜ ਦੀ ਕੋਕੀਨ ਦੇ ਮਾਸਟਰਮਾਈਂਡ ਦੁਬਈ ਵਿੱਚ ਬੈਠੇ ਵਰਿੰਦਰ ਬਸੋਆ ਸਾਲ 2011 ਵਿੱਚ ਵੀ ਡਰੱਗ ਦੇ ਇਕ ਮਾਮਲੇ ਵਿੱਚ ਗ੍ਰਿਫਤਾਰ ਹੋ ਚੁੱਕਾ ਹੈ। ਡੀਆਰਆਈ ਨੇ ਉਸ ਸਮੇਂ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ 2 ਸਾਲ ਵਿਚੋਂ ਜੇਲ੍ਹ ਵਿੱਚ ਬੰਦ ਸੀ ਪਰ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਫਿਰ ਡਰੱਗ ਸਿੰਡੀਕੇਟ ਨਾਲ ਜੁੜ ਗਿਆ। 2023 ਵਿੱਚ ਦੁਬਈ ਭੱਜਣ ਤੋਂ ਪਹਿਲਾਂ ਪੁਣੇ ਕ੍ਰਾਈਮ ਬ੍ਰਾਂਚ ਨੇ ਦਿੱਲੀ 'ਚ ਵਰਿੰਦਰ ਦੇ ਗਠਜੋੜ ਤੋਂ 3000 ਕਰੋੜ ਰੁਪਏ ਦੇ ਮਿਆਊ ਮੇਓ ਪਾਰਟੀ ਡਰੱਗ ਬਰਾਮਦ ਕੀਤੀ ਸੀ।
ਦੱਸ ਦਈਏ ਕਿ ਦਿੱਲੀ 'ਚ 5600 ਕਰੋੜ ਰੁਪਏ ਦੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਣ ਤੋਂ ਬਾਅਦ ਹੁਣ ਪੁਲਿਸ ਨੇ ਇਸ ਦੇ ਸਰਗਨਾ ਵਰਿੰਦਰ ਬੋਸਯਾ ਖਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ। ਦੱਸ ਦੇਈਏ ਕਿ ਵਰਿੰਦਰ ਬਸੋਆ ਦੁਬਈ ਵਿੱਚ ਰਹਿੰਦਿਆਂ ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਸੰਭਾਲਦਾ ਸੀ ਅਤੇ ਕਈ ਹੋਰ ਦੇਸ਼ਾਂ ਵਿੱਚ ਵੀ ਇਸ ਦੀ ਤਸਕਰੀ ਕਰਦਾ ਸੀ। ਪੁਲਿਸ ਜਾਂਚ ਵਿੱਚ ਬਸੋਆ ਦਾ ਨਾਮ ਇੰਟਰਨੈਸ਼ਨਲ ਡਰੱਗਜ਼ ਸਿੰਡੀਕੇਟ ਦੇ ਮਾਸਟਰਮਾਈਂਡ ਵਜੋਂ ਸਾਹਮਣੇ ਆ ਰਿਹਾ ਹੈ।
ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਕੋਕੀਨ ਦੀ ਵੱਡੀ ਖੇਪ ਭੇਜੀ ਸੀ। ਵਰਿੰਦਰ ਬਸੋਆ ਦਾ ਨਾਂ ਸਭ ਤੋਂ ਪਹਿਲਾਂ ਉਦੋਂ ਸਾਹਮਣੇ ਆਇਆ ਸੀ ਜਦੋਂ ਸਾਲ 2023 'ਚ ਪੁਣੇ ਪੁਲਿਸ ਨੇ ਬਸੋਆ ਨੂੰ 3000 ਕਰੋੜ ਰੁਪਏ ਦੇ ਡਰੱਗਜ਼ ਮਾਮਲੇ 'ਚ ਦੋਸ਼ੀ ਬਣਾਇਆ ਸੀ। ਪੁਲਿਸ ਨੇ ਵਰਿੰਦਰ ਬਸੋਆ ਦੇ ਕਰੀਬੀ ਤੁਸ਼ਾਰ ਗੋਇਲ ਨੂੰ ਇੱਕ ਦਿਨ ਪਹਿਲਾਂ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਸੀ।
ਦਿੱਲੀ 'ਚ ਪੁਲਿਸ ਨੇ 560 ਕਿਲੋਗ੍ਰਾਮ ਤੋਂ ਜ਼ਿਆਦਾ ਕੋਕੀਨ ਅਤੇ 40 ਕਿਲੋ ਹਾਈਡ੍ਰੋਪੋਨਿਕ ਮਾਰਿਜੁਆਨਾ ਜ਼ਬਤ ਕੀਤੀ ਸੀ। ਅਧਿਕਾਰੀਆਂ ਮੁਤਾਬਕ ਇਨ੍ਹਾਂ ਦੀ ਕੁੱਲ ਕੀਮਤ ਲਗਭਗ 5,620 ਕਰੋੜ ਰੁਪਏ ਦੱਸੀ ਗਈ ਹੈ। ਇਸ ਡਰੱਗ ਰੈਕੇਟ ਮਾਮਲੇ 'ਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਦੱਖਣੀ ਦਿੱਲੀ ਦੇ ਮਹੀਪਾਲਪੁਰ ਇਲਾਕੇ 'ਚੋਂ ਚਾਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 602 ਕਿਲੋ ਤੋਂ ਵੱਧ ਦੀ ਇਹ ਖੇਪ ਬਰਾਮਦ ਕੀਤੀ ਸੀ।